
ਰਾਜਪੁਰਾ,13 ਸਤੰਬਰ(ਹਿਮਾਂਸ਼ੂ ਹੈਰੀ):ਰਿਟਾਇਰਡ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਰਾਜਪੁਰਾ ਵੱਲੋਂ ਹੋਈ ਅੱਜ ਮਹੀਨਾ ਵਾਰੀ ਅਹਿਮ ਮੀਟਿੰਗ ਵਿੱਚ ਸਾਬਕਾ ਪ੍ਰਧਾਨ ਰਾਧਾ ਕ੍ਰਿਸ਼ਨ ਭਟੇਜਾ ਨੇ ਆਪਣਾ ਅਹੁਦਾ ਛੱਡਦੇ ਹੋਏ ਵਿਜੇ ਤਨੇਜਾ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਇਸ ਮੌਕੇ ਤੇ ਰਾਧਾ ਕ੍ਰਿਸ਼ਨ ਭਟੇਜਾ ਵੱਲੋਂ ਆਪਣੇ ਯੂਨੀਅਨ ਦੇ ਕਾਗਜ਼ਾਤ ਨਵੇਂ ਬਣੇ ਪ੍ਰਧਾਨ ਵਿਜੇ ਤਨੇਜਾ ਨੂੰ ਸੌਂਪ ਦਿੱਤੇ ਤੇ ਅੱਗੇ ਜੋ ਵੀ ਯੂਨੀਅਨ ਦੀ ਕਾਰਵਾਈ ਹੋਏਗੀ ਉਹ ਵਿਜੇ ਤਨੇਜਾ ਦੀ ਪ੍ਰਧਾਨਗੀ ਹੇਠ ਹੋਵੇਗੀ। ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਵਿੱਚ ਗੁਰਦੀਪ ਸਿੰਘ ਭੋਗਲ ਲੀਗਲ ਐਡਵਾਈਜ਼ਰ ,ਸਾਬਕਾ ਕਾਰਜ ਸਾਧਕ ਅਫਸਰ ਵੱਲੋਂ ਸਮੂਹਿਕ ਤੌਰ ਤੇ ਹੜ ਪੀੜਤਾਂ ਦੇ ਲਈ ਦੁੱਖ ਪ੍ਰਗਟ ਕੀਤਾ ਗਿਆ ਅਤੇ ਜੋ ਵੀ ਸੰਭਵ ਸਹਾਇਤਾ ਹੋਵੇਗੀ ਉਹ ਜਰੂਰ ਦਿੱਤੀ ਜਾਵੇਗੀ ਉਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੇਵੇਂ ਪੇ ਕਮਿਸ਼ਨ ਦੀ ਬਕਾਇਆ ਰਾਸ਼ੀ ਉੱਤੇ ਲੀਗਲ ਕਾਰਵਾਈ ਕਰਦੇ ਹੋਏ ਸੇਵਾ ਮੁਕਤ ਮੁਲਾਜ਼ਮਾਂ ਨੂੰ ਪੈਸੇ ਮਿਲੇ ਹਨ ਰਾਜਪੁਰਾ ਪਹਿਲਾ ਸ਼ਹਿਰ ਹੈ ਜਿਸ ਵਿੱਚ. 28 ਸੇਵਾ ਮੁਕਤ ਪੈਨਸ਼ਨਰਸ ਨੂੰ ਉਸਦਾ ਲਾਭ ਦਿੱਤਾ ਗਿਆ ਹੈ ਇਹ ਸਾਡੀ ਯੂਨੀਅਨ ਦੇ ਏਕੇ ਦੀ ਜਿੱਤ ਹੈ ਤੇ ਲਗਾਤਾਰ ਅਸੀਂ ਆਪਣਾ ਏਕਾ ਬਰਕਰਾਰ ਰੱਖਦੇ ਹੋਏਸੇਵਾ ਮੁਕਤ ਕਰਮਚਾਰੀਆਂ ਦਾ ਸਾਥ ਦਿੰਦੇ ਰਹਾਂਗੇ ਜਾਓਗੇ ਇਸ ਮੌਕੇ ਤੇ ਨਵੇਂ ਬਣੇ ਪ੍ਰਧਾਨ ਵਿਜੇ ਤਨੇਜਾ, ਸਾਬਕਾ ਪ੍ਰਧਾਨ ਰਾਧਾ ਕ੍ਰਿਸ਼ਨ ਭਟੇਜਾ, ਕੈਸ਼ੀਅਰ ਸੁਭਾਸ਼ ਗੁਪਤਾ, ਮੀਤ ਪ੍ਰਧਾਨ ਜਸਬੀਰ ਸਿੰਘ ਹੁਲਕਾ, ਹਰਪ੍ਰੀਤ ਸਿੰਘ ਵਿਜੇ ਕੁਮਾਰ, ਡਾਕਟਰ ਗੁਰਵਿੰਦਰ ਅਮਨ ਅਤੇ ਯੂਨੀਅਨ ਦੇ ਹੋਰ ਮੈਂਬਰ ਅਤੇ ਅਹੁਦੇਦਾਰ ਸ਼ਾਮਿਲ ਰਹੇ।