ਪਟੇਲ ਕਾਲਜ ਵਿਖ਼ੇ ਦੋ ਰੋਜ਼ਾ ਕੈਂਪ ਵਿੱਚ ਐਨ.ਸੀ.ਸੀ. ਆਰਮੀ ਵਿੰਗ ਲਈ ਕੈਡਿਟਸ ਦੀ ਭਰਤੀ ਕਰਵਾਈ ਗਈ

ਰਾਜਪੁਰਾ,13 ਸਤੰਬਰ(ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖ਼ੇ ਐਨ.ਸੀ.ਸੀ. 5 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਸੰਦੀਪ ਰੌਏ ਅਤੇ ਲੈਫਟੀਨੈਂਟ ਡਾ. ਜੈਦੀਪ ਸਿੰਘ ਦੀ ਅਗਵਾਈ ਹੇਠ ਐਨ.ਸੀ.ਸੀ. ਆਰਮੀ ਵਿੰਗ ਵਿੱਚ ਕੈਡਿਟਸ ਦੀ ਭਰਤੀ ਰੱਖੀ ਗਈ ਜਿਸ ਵਿੱਚ ਕਾਲਜ ਦੇ 110 ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਭਰਤੀ ਤਿੰਨ ਪੜ੍ਹਾਵਾਂ ਵਿੱਚ ਹੋਈ। ਸੱਭ ਤੋਂ ਪਹਿਲਾਂ ਲਿਖ਼ਤੀ ਪ੍ਰੀਖਿਆ ਲਈ ਗਈ, ਫ਼ਿਰ ਸਰੀਰਕ ਟੈਸਟ ਹੋਏ ਅਤੇ ਅਖੀਰ ਵਿੱਚ ਵਿਦਿਆਰਥੀਆਂ ਦੀ ਇੰਟਰਵਿਊ ਲਈ ਗਈ। ਇਸ ਪ੍ਰਕਿਰਿਆ ਦੇ ਅਧਾਰ ਤੇ ਭਰਤੀ ਲਈ ਆਏ ਸਾਰੇ ਵਿਦਿਆਰਥੀਆਂ ਵਿੱਚੋਂ ਕੁੱਲ 18 ਵਿਦਿਆਰਥੀਆਂ ਦੀ ਐਨ.ਸੀ.ਸੀ. ਆਰਮੀ ਵਿੰਗ ਲਈ ਚੋਣ ਹੋਈ। ਇਹ ਭਰਤੀ ਲੈਫਟੀਨੈਂਟ ਡਾ. ਜੈਦੀਪ ਸਿੰਘ ਦੇ ਨਾਲ ਨਾਇਬ ਸੂਬੇਦਾਰ ਅਮਰਦੀਪ ਸਿੰਘ ਅਤੇ ਹੌਲਦਾਰ ਸਰਵਣ ਕੁਮਾਰ ਦੀ ਦੇਖ-ਰੇਖ ਵਿੱਚ ਸੰਪੂਰਨ ਹੋਈ। ਕਾਲਜ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਮਾਨਦਾਰੀ ਅਤੇ ਜਜ਼ਬੇ ਨਾਲ ਦੇਸ਼ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਲੈਫਟੀਨੈਂਟ ਡਾ. ਜੈਦੀਪ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਐਨ.ਸੀ.ਸੀ. ਦੇਸ਼ ਦੀ ਦੂਜੀ ਸੁਰੱਖਿਆ ਲਾਈਨ ਵਜੋਂ ਕੰਮ ਕਰਦੀ ਹੈ ਜਿਸ ਕਾਰਨ ਹਰ ਕੈਡਿਟ ਕਿਸੇ ਵੀ ਸੰਕਟ ਵਾਲੇ ਹਾਲਾਤਾਂ ਵਿੱਚ ਹਮੇਸ਼ਾਂ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਅੱਗੇ ਆਉਂਦਾ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਕਿਹਾ ਕਿ ਐਨ.ਸੀ.ਸੀ. ਆਰਮੀ ਵਿੰਗ ਨੂੰ ਜੁਆਇਨ ਕਰਨ ਨਾਲ ਉਨ੍ਹਾਂ ਲਈ ਭਵਿੱਖ ਵਿੱਚ ਨੌਕਰੀ ਦੇ ਰਸਤੇ ਵੀ ਖੁੱਲਦੇ ਹਨ। ਇਸ ਭਰਤੀ ਮੌਕੇ ਡਾ. ਵੰਦਨਾ ਗੁਪਤਾ, ਡਾ. ਸ਼ੇਰ ਸਿੰਘ, ਡਾ. ਗੁਰਪ੍ਰੀਤ ਸਿੰਘ ਅਤੇ ਮਿ. ਏਕਾਂਤ ਗੁਪਤਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।


Leave a Reply

Your email address will not be published. Required fields are marked *