ਰਾਜਪੁਰਾ ਫਾਇਰਿੰਗ ਮਾਮਲਾ: ਸੋਸ਼ਲ ਮੀਡੀਆ ਪੋਸਟ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ,ਰਾਣਾ ਢਿੱਲੋਂ ਤੇ ਗੋਲਡੀ ਢਿੱਲੋਂ ਨੇ ਲਈ ਜਿੰਮੇਵਾਰੀ

राजपुरा फायरिंग केस: राणा ढिल्लों और गोल्डी ढिल्लों ने सोशल मीडिया पोस्ट के ज़रिए हमले की ज़िम्मेदारी ली

Rajpura firing case: Rana Dhillon and Goldie Dhillon claim responsibility for the attack through a social media post

ਵਿਧਾਇਕਾ ਨੀਨਾ ਮਿੱਤਲ, ਉਸ ਦੇ ਪਤੀ ਅਜੈ ਮਿੱਤਲ, ਪੁੱਤਰ ਲਵਿਸ਼ ਮਿੱਤਲ ਅਤੇ ਪ੍ਰਾਪਰਟੀ ਡੀਲਰ ‘ਤੇ ਲਾਏ ਗੰਭੀਰ ਦੋਸ਼

विधायक नीना मित्तल, उनके पति अजय मित्तल, बेटे लविश मित्तल और प्रॉपर्टी डीलर पर गंभीर आरोप

Serious allegations leveled against MLA Neena Mittal, her husband Ajay Mittal, son Lavish Mittal and property dealer

ਰਾਜਪੁਰਾ, 27 ਜੂਨ (ਹਿਮਾਂਸ਼ੂ ਹੈਰੀ):ਰਾਜਪੁਰਾ ਦੇ ਅੰਡਰ ਬ੍ਰਿਜ ਨੇੜੇ ਲਕਸ਼ਮੀ ਪ੍ਰਾਪਰਟੀ ਡੀਲਰ ਦੇ ਦਫ਼ਤਰ ‘ਤੇ ਹੋਈ ਫਾਇਰਿੰਗ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਆਪਣੇ ਆਪ ਨੂੰ ਰਾਣਾ ਢਿੱਲੋਂ ਤੇ “ਗੋਲਡੀ ਢਿੱਲੋਂ ਗੈਂਗ” ਨਾਲ ਜੋੜਦੇ ਇੱਕ ਅਕਾਊਂਟ ਵੱਲੋਂ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਨਾਲ ਹੀ ਹਲਕਾ ਵਿਧਾਇਕਾ ਨੀਨਾ ਮਿੱਤਲ, ਪਤੀ ਅਜੈ ਮਿੱਤਲ ਅਤੇ ਉਸ ਦੇ ਬੇਟੇ ਲਵਿਸ਼ ਮਿੱਤਲ ਬਾਰੇ ਗੰਭੀਰ ਦੋਸ਼ ਅਤੇ ਧਮਕੀ ਭਰੇ ਬਿਆਨ ਵੀ ਲਿਖੇ ਗਏ ਹਨ। ਉਨ੍ਹਾਂ ਲਿਖਿਆ ਕਿ ਉਕਤ ਪ੍ਰਾਪਰਟੀ ਡੀਲਰ ਅਤੇ ਹਲਕਾ ਵਿਧਾਇਕਾ ਨੀਨਾ ਮਿੱਤਲ ਨਾਲ ਮਿਲ ਕੇ ਲੋਕਾਂ ਦੀਆਂ ਪ੍ਰਾਪਟੀਆਂ ਨਜਾਇਜ਼ ਤੌਰ ‘ਤੇ ਦੱਬ ਰਹੇ ਹਨ ਅਤੇ ਆਮ ਜਨਤਾ ਨਾਲ ਧੱਕਾ ਕਰ ਰਹੇ ਹਨ। ਉਨ੍ਹਾਂ ਲਿਖਿਆ ਕਿ ਅਗਲਾ ਹਮਲਾ ਨੀਨਾ ਮਿੱਤਲ, ਉਸ ਦਾ ਘਰਵਾਲ਼ਾ ਅਤੇ ਉਸ ਦਾ ਬੇਟਾ ਨਿਸ਼ਾਨਾ ਹੋਵੇਗਾ। ਹਮਲਾ ਕਦੇ ਵੀ ਕਿਧਰੇ ਵੀ ਹੋ ਸਕਦਾ ਹੈ। ਹਾਲਾਂਕਿ, ਇਨ੍ਹਾਂ ਦਾਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਪੁਲੀਸ ਵੱਲੋਂ ਇਸ ਸੋਸ਼ਲ ਮੀਡੀਆ ਪੋਸਟ ਨੂੰ ਅਧਿਕਾਰਤ ਤੌਰ ‘ਤੇ ਸਹੀ ਕਰਾਰ ਦਿੱਤਾ ਗਿਆ ਹੈ। ਜਾਂਚ ਏਜੰਸਆਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀਆਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਜਪੁਰਾ ਦੇ ਇਕ ਮੈਡੀਕਲ ਸਟੋਰ ਵਾਲੇ ਨੂੰ ਵੀ ਧਮਕੀ ਮਿਲ ਚੁੱਕੀ ਹੈ ਅਤੇ ਪੁਲੀਸ ਨੇ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੋਈ ਹੈ । ਕੈਮਿਸ਼ਟ ਸ਼ਾਪ ਬਾਰੇ ਉਨ੍ਹਾਂ ਲਿਖਿਆ ਕਿ ਸਿਕੋਇਰਿਟੀਆਂ ਲੈਣ ਨਾਲ ਬਚਾਓ ਨਹੀਂ ਹੋਵੇਗਾ, ਵੇਟ ਐਂਡ ਵਾਚ।

राजपुरा, 27 जून (हिमांशु हैरी): राजपुरा में अंडर ब्रिज के पास लक्ष्मी प्रॉपर्टी डीलर के ऑफिस में फायरिंग के बाद सोशल मीडिया पर एक पोस्ट वायरल हो रही है। इस पोस्ट में राणा ढिल्लों और “गोल्डी ढिल्लों गैंग” से जुड़े एक अकाउंट ने घटना की जिम्मेदारी ली है। इसके साथ ही, हलके की MLA नीना मित्तल, उनके पति अजय मित्तल और उनके बेटे लवीश मित्तल पर गंभीर आरोप और धमकी भरे बयान भी लिखे गए हैं। उन्होंने लिखा कि उक्त प्रॉपर्टी डीलर और हलके की MLA नीना मित्तल लोगों की प्रॉपर्टी पर गैर-कानूनी तरीके से कब्जा कर रहे हैं और आम जनता को परेशान कर रहे हैं। उन्होंने लिखा कि अगला हमला नीना मित्तल, उनके पति और उनके बेटे को टारगेट करके किया जाएगा। हमला कहीं भी, कभी भी हो सकता है। हालांकि, इन दावों की अभी तक खुद से पुष्टि नहीं हुई है और न ही पुलिस ने इस सोशल मीडिया पोस्ट को आधिकारिक तौर पर सही बताया है। जांच एजेंसियां ​​हर एंगल से मामले की जांच कर रही हैं। गौरतलब है कि इससे पहले राजपुरा में एक मेडिकल स्टोर के मालिक को भी धमकियां मिल चुकी हैं और पुलिस ने उन्हें सुरक्षा मुहैया कराई है। केमिस्ट शॉप के बारे में उन्होंने लिखा कि सिक्योरिटीज़ लेने से बचत नहीं होगी, इंतज़ार करो और देखो।

Rajpura, June 27 (Himanshu Harry): After the firing at the office of Laxmi Property Dealer near Under Bridge in Rajpura, a post is going viral on social media. In this post, an account associating itself with Rana Dhillon and the “Goldie Dhillon Gang” has claimed responsibility for the incident. Along with this, serious allegations and threatening statements have also been written about the constituency MLA Neena Mittal, her husband Ajay Mittal and her son Lavish Mittal. They wrote that the said property dealer and constituency MLA Neena Mittal are illegally occupying people’s properties and are harassing the general public. They wrote that the next attack will be targeting Neena Mittal, her husband and her son. The attack can happen anywhere at any time. However, these claims have not been independently confirmed nor has the police officially declared this social media post as correct. The investigating agencies are investigating the matter from all angles. It is worth mentioning that earlier a medical store owner in Rajpura has also received threats and the police has provided him security. Regarding the chemist shop, he wrote that taking securities will not save, wait and watch.

Leave a Reply

Your email address will not be published. Required fields are marked *