ਧਾਰਮਿਕ ਸਮਾਗਮ ਸਬੰਧੀ ਆੜਤੀ ਭਾਈਚਾਰੇ ਵੱਲੋਂ ਵਿਧਾਇਕਾ ਨੀਨਾ ਮਿੱਤਲ ਨੂੰ ਦਿੱਤਾ ਸੱਦਾ ਪੱਤਰ: ਦਵਿੰਦਰ ਬੈਦਵਾਨ

ਰਾਜਪੁਰਾ,13 ਸਤੰਬਰ (ਹਿਮਾਂਸ਼ੂ ਹੈਰੀ): ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਇਕਾਈ ਰਾਜਪੁਰਾ ਅਤੇ ਆੜਤੀ ਭਾਈਚਾਰੇ ਸਮੇਤ ਇਲਾਕੇ ਦੀਆਂ ਸੰਗਤਾਂ ਨੇ ਵਿਸ਼ੇਸ਼ ਸਹਿਯੋਗ ਨਾਲ 15,16,17 ਸਤੰਬਰ ਨੂੰ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਨਵੀਂ ਅਨਾਜ ਮੰਡੀ ਰਾਜਪੁਰਾ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਮੇਸ਼ਰ ਦੁਆਰ ਸੇਵਾ ਦਲ ਇਕਾਈ ਰਾਜਪੁਰਾ ਦੇ ਸੇਵਾਦਾਰ ਗਗਨਦੀਪ ਸਿੰਘ, ਗੁਰਜਿੰਦਰ ਸਿੰਘ, ਮਨਜੀਤ ਸਿੰਘ, ਸਹਿਜਪਾਲ ਸਿੰਘ, ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਸ਼ਾਮੀ 07 ਵਜੇ ਤੋਂ ਰਾਤ 10 ਵਜੇ ਤੱਕ ਲਗਾਤਾਰ ਹੋਵੇਗਾ ਅਤੇ ਸਮਾਗਮ ਦੇ ਤਿੰਨੇ ਦਿਨ ਲਗਾਤਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ। ਇਨ੍ਹਾਂ ਸਮਾਗਮਾ ਵੱਖ-ਵੱਖ ਧਾਰਮਿਕ ਸੰਸਥਾਵਾਂ ਤੋਂ ਸੰਤ ਮਹਾਂਪੁਰਸ਼ ਅਤੇ ਸੰਗਤਾਂ ਨੂੰ ਰਸਭਿੰਨੇ ਕੀਰਤਨ ਦੁਆਰਾ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਅਮ੍ਰਿਤ ਸੰਚਾਰ 17 ਸਤੰਬਰ, ਸ਼ਾਮ 5 ਵਜੇ ਗੁ. ਸ਼ਹੀਦ ਬਾਬਾ ਸੁੱਖਾ ਸਿੰਘ ਨੀਲਪੁਰ ਵਿਖੇ ਹੋਵੇਗਾ। ਜਿੰਨਾ ਸੰਗਤਾਂ ਨੇ ਅੰਮ੍ਰਿਤ ਛੱਕਣਾ ਹੈ ਪ੍ਰਬੰਧਕਾ ਵੱਲੋਂ ਦਿਤੇ ਸਮੇਂ ਅਨੁਸਾਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ। ਸਮੂਹ ਸੰਗਤਾਂ ਵੱਧ ਤੋਂ ਵੱਧ ਗਿਣਤੀ ਵਿੱਚ ਧਾਰਮਿਕ ਸਮਾਗਮਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਭਰਨ।ਇਸ ਮੌਕੇ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ।ਇਸ ਧਾਰਮਿਕ ਸਮਾਗਮਾਂ ਸਬੰਧੀ ਨਿਊ ਗ੍ਰੇਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਅਤੇ ਆੜਤੀ ਭਾਈਚਾਰੇ ਵੱਲੋਂ ਹਲਕਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਨੂੰ ਸੱਦਾ ਪੱਤਰ ਦਿੱਤਾ।ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਧਾਰਮਿਕ ਸਮਾਗਮ ਜਿਥੇ ਸਾਨੂੰ ਰੂਹਾਨੀਅਤ ਨਾਲ ਜੋੜਦੇ ਹਨ,ਉਥੇ ਆਪਸੀ ਭਾਈਚਾਰਾਕ ਸਾਂਝ ਨੂੰ ਵਧਾਉਣ ਅਤੇ ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਸਾਥ ਦੇਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਸਮਾਗਮ ਦੌਰਾਨ ਲੌੜੀਦੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਿਹਾ। ਇਸ ਮੌਕੇ ਆੜਤੀ ਭਾਈਚਾਰਾ ਮੁਨੀਸ਼ ਜਿੰਦਲ, ਸੁਖਵਿੰਦਰ ਸਿੰਘ ਨੈਨਾ, ਪਰਮਵੀਰ ਸਿੰਘ ਬੈਦਵਾਨ, ਰਾਮੇਸ਼ ਵਧਵਾ, ਰਾਕੇਸ਼ ਕੁਮਾਰ ਅਰੋੜਾ ਸਮੇਤ ਹੋਰ ਵੀ ਮੋਜੂਦ ਸਨ।