फोकल प्वाइंट में आयोजित 17वें कव्वाली कार्यक्रम में दलित नेता सुखजिंदर सुखी मुख्य अतिथि थे।
Dalit leader Sukhjinder Sukhi was the chief guest at the 17th Qawwali program organized at Focal Point.

ਰਾਜਪੁਰਾ ,27 ਜੂਨ(ਹਿਮਾਂਸ਼ੂ ਹੈਰੀ):ਨੌ ਗਜਾ ਪੀਰ ਵੈਲਫੇਅਰ ਸੋਸਾਇਟੀ, ਫੋਕਲ ਪੁਆਇੰਟ ਵੱਲੋਂ ਗੱਦੀ ਨਸ਼ੀਨ ਬਾਬਾ ਬੀਰਬਲ ਜੀ ਦੀ ਰਹਿਨੁਮਾਈ ਹੇਠ 25 ਜੂਨ 2026 ਨੂੰ 17ਵਾਂ ਕਵਾਲੀਆਂ ਦਾ ਪ੍ਰੋਗਰਾਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।ਇਸ ਧਾਰਮਿਕ ਸਮਾਗਮ ‘ਚ ਦਲਿਤ ਨੇਤਾ ਸੁਖਜਿੰਦਰ ਸੁਖੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਮੁੱਖ ਮਹਿਮਾਨ ਪਹੁੰਚਣ ‘ਤੇ ਸੋਸਾਇਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ।ਇਸ ਮੌਕੇ ਸੁਖਜਿੰਦਰ ਸੁਖੀ ਦੇ ਨਾਲ ਸੰਤੋਖ ਸਿੰਘ ਸੁੱਖਾ, ਨਰੇਸ਼ ਕੁਮਾਰ ਅਤੇ ਮਦਨ ਮਹਿਕ ਜੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਕਵਾਲੀਆਂ ਦੀ ਪੇਸ਼ਕਾਰੀ ਦੌਰਾਨ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ‘ਚ ਹਾਜ਼ਰ ਹੋਈਆਂ। ਇਸ ਦੌਰਾਨ ਸੁਖਜਿੰਦਰ ਸੁਖੀ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਨੌ ਗਜਾ ਪੀਰ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਸਮਾਜ ‘ਚ ਭਾਈਚਾਰਾ ਅਤੇ ਸਾਂਝ ਵਧਾਉਣ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰੋਗਰਾਮ ਦੇ ਅੰਤ ‘ਚ ਗੱਦੀ ਨਸ਼ੀਨ ਬਾਬਾ ਬੀਰਬਲ ਜੀ ਨੇ ਆਏ ਹੋਏ ਸਮੂਹ ਮਹਿਮਾਨਾਂ ਅਤੇ ਸੰਗਤ ਦਾ ਧੰਨਵਾਦ ਕੀਤਾ।
राजपुरा, 27 जून (हिमांशु हैरी): नौ गजा पीर वेलफेयर सोसायटी, फोकल पॉइंट की तरफ से 25 जून, 2026 को गद्दी नशीन बाबा बीरबल जी की देखरेख में श्रद्धा के साथ 17वां कव्वाली प्रोग्राम आयोजित किया गया। इस धार्मिक कार्यक्रम में दलित नेता सुखजिंदर सुखी मुख्य मेहमान के तौर पर शामिल हुए। मुख्य मेहमान के आने पर सोसायटी के सदस्यों ने उन्हें फूलों की माला पहनाकर उनका गर्मजोशी से स्वागत किया। इस मौके पर सुखजिंदर सुखी के साथ संतोख सिंह सुखा, नरेश कुमार और मदन महक जी भी खास तौर पर मौजूद थे। कव्वाली के दौरान इलाके से बड़ी संख्या में लोग शामिल हुए। इस दौरान सुखजिंदर सुखी ने प्रोग्राम को संबोधित करते हुए नौ गजा पीर वेलफेयर सोसायटी के सदस्यों द्वारा किए जा रहे समाज कल्याण के कामों की खूब तारीफ की। उन्होंने कहा कि ऐसे धार्मिक प्रोग्राम समाज में भाईचारा और मेलजोल बढ़ाने में अहम भूमिका निभाते हैं। प्रोग्राम के आखिर में गद्दी नशीन बाबा बीरबल जी ने सभी मेहमानों और संगत का धन्यवाद किया।
Rajpura, June 27 (Himanshu Harry): The 17th Qawwali program was organized by Nau Gaja Peer Welfare Society, Focal Point on June 25, 2026 with devotion under the guidance of Gaddi Nashin Baba Birbal Ji. Dalit leader Sukhjinder Sukhi attended this religious function as the chief guest. On the arrival of the chief guest, he was warmly welcomed by the members of the society by garlanding him with flowers. On this occasion, along with Sukhjinder Sukhi, Santokh Singh Sukha, Naresh Kumar and Madan Mehak Ji were also specially present. During the performance of Qawwali, a large number of people from the area attended. During this, Sukhjinder Sukhi, while addressing the program, highly appreciated the social welfare work being done by the members of Nau Gaja Peer Welfare Society. He said that such religious programs play an important role in increasing brotherhood and harmony in the society. At the end of the program, Gaddi Nashin Baba Birbal Ji thanked all the guests and the congregation.