ਪਟੇਲ ਕਾਲਜ ਦੇ ਡਾਇਰੈਕਟਰ ਰਾਜੀਵ ਬਾਹੀਆ ਦੀ ਅਗਵਾਈ ਹੇਠ ਪੀ.ਆਈ.ਐਮ.ਟੀ ਦੁਆਰਾ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ

ਰਾਜਪੁਰਾ,14 ਸਤੰਬਰ(ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਡਾਇਰੈਕਟਰ ਪ੍ਰੋ.ਰਾਜੀਵ ਬਾਹੀਆ ਦੀ ਅਗਵਾਈ ਹੇਠ ਪੀ.ਆਈ.ਐਮ.ਟੀ ਦੁਆਰਾ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਫਿਊਚਰ ਟੈਕ ਕੰਪਨੀ, ਗੁਰੂਗ੍ਰਾਮ ਬੇਸਡ ਨੇ ਐਮ.ਬੀ.ਏ ਅਤੇ ਐਮ.ਸੀ.ਏ ਦੇ ਵਿਦਿਆਰਥੀਆਂ ਲਈ ਇੱਕ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਜਿਸ ਵਿੱਚ 7 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਜਿਸ ਵਿੱਚ ਐਮ.ਬੀ.ਏ ਵਿੱਚੋਂ 2 ਅਤੇ ਐਮ.ਸੀ.ਏ ਦੇ 5 ਵਿਦਿਆਰਥੀ ਸਕ੍ਰੀਨਿੰਗ ਦੇ ਦੋ ਦੌਰਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ  ਤਕਨੀਕੀ ਇੰਟਰਵਿਊ ਕਰਵਾਇਆ ਗਿਆ। ਇਸ ਮੌਕੇ ਪ੍ਰੋਫੈਸਰ ਸੰਦੀਪ ਕੁਮਾਰ ਨੇ ਮੰਜੂ ਬਾਲਾ ਨਾਲ ਪਲੇਸਮੈਂਟ ਡਰਾਈਵ ਦਾ ਤਾਲਮੇਲ ਕੀਤਾ ਅਤੇ ਪੀ.ਆਈ.ਐਮ.ਟੀ ਵਿਦਿਆਰਥੀਆਂ ਦੇ ਵਧਾਈਆਂ ਅਤੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।


Leave a Reply

Your email address will not be published. Required fields are marked *