
ਪਟਿਆਲਾ/ਰਾਜਪੁਰਾ,15 ਸਤੰਬਰ(ਹਿਮਾਂਸ਼ੂ ਹੈਰੀ):ਹਲਕਾ ਰਾਜਪੁਰਾ ਤੋਂ ਸੀਨੀਅਰ ਭਾਜਪਾ ਆਗੂ ਗੁਰਮੀਤ ਸਿੰਘ ਉੜਦਨ ਨੂੰ ਭਾਜਪਾ ਇੰਟਲੈਕਚੁਅਲ ਸੈਲ ਪੰਜਾਬ ਵੱਲੋਂ ਐਡੀਸ਼ਨਲ ਐਮ.ਪੀ ਸੀਟ ਕਨਵੀਨਰ ਪਟਿਆਲਾ ਨਿਯੁਕਤ ਕੀਤਾ ਗਿਆ। ਇਸ ਮੋੌਕੇ ਭਾਜਪਾ ਆਗੂ ਗੁਰਮੀਤ ਸਿੰਘ ਉੜਦਨ ਨੇ ਐਡੀਸ਼ਨਲ ਐਮ.ਪੀ ਸੀਟ ਕਨਵੀਨਰ ਪਟਿਆਲਾ ਨਿਯੁਕਤ ਕਰਨ ਤੇ ਭਾਜਪਾ ਇੰਟਲੈਕਚੁਅਲ ਸੈਲ ਪੰਜਾਬ ਦੇ ਪ੍ਰਧਾਨ ਪੀ.ਕੇ.ਐਸ ਭਾਰਦਵਾਜ਼ ਦਾ ਧੰਨਵਾਦ ਕਰਦੇ ਕਿਹਾ ਕਿ ਮੈਂ ਪਿਛਲੇ 22 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਅਤੇ ਪਹਿਲਾ ਪਾਰਟੀ ਵੱਲੋਂ ਮੈਨੂੰ ਹਲਕਾ ਰਾਜਪੁਰਾ ਤੋਂ ਕਨਵੀਨਰ ਸੀ ਤੇ ਮੈਂ ਹੁਣ ਜਿੱਥੇ ਵੀ ਪਾਰਟੀ ਵੱਲੋ ਮੈਨੂੰ ਜਦ ਵੀ ਮੇਰੀ ਡਿਊਟੀ ਲਗਾਈ ਜਾਵੇਗੀ। ਮੈਂ ਪਟਿਆਲਾ ਜਿਲੇ ਦੇ ਲੋਕਾਂ ਦੀ ਪੂਰੀ ਤਨਦੇਹ ਨਾਲ ਸੇਵਾ ਕਰਾਂਗਾ।