ਰਮੇਸ਼ ਵਰਤੀਆ ਸ਼ਹਿਰੀ ਯੂਥ ਪ੍ਰਧਾਨ ਦਵਿੰਦਰ ਸਿੰਘ ਰੋਹਿਤ ਹਲਕਾ ਯੂਥ ਪ੍ਰਧਾਨ ਨਿਯੁਕਤ
ਇੱਕ ਪਾਸੇ ਭਾਰੀ ਬਰਸਾਤ ਦੂਜੇ ਪਾਸੇ ਨੌਜਵਾਨਾਂ ਦਾ ਠਾਠਾ ਮਾਰਦਾ ਇਕੱਠ


ਪਟਿਆਲਾ/ਬਨੂੜ,25 ਅਗਸਤ(ਹਿਮਾਂਸ਼ੂ ਹੈਰੀ):ਹਲਕਾ ਵਿਧਾਇਕ ਨੀਨਾ ਮਿੱਤਲ ਨੂੰ ਬਨੂੜ ਸ਼ਹਿਰ ਤੋਂ ਹਰ ਰੋਜ਼ ਮਜਬੂਤੀ ਮਿਲ ਰਹੀ ਹੈ ਇਸ ਗੱਲ ਦਾ ਪ੍ਰਗਟਾਵਾ ਆਪ ਆਗੂ ਬਨੂੜ ਲੱਕੀ ਸੰਧੂ ਮਹਿਲਾ ਵਿੰਗ ਪ੍ਰਧਾਨ ਜਸਵਿੰਦਰ ਕੌਰ ਕੌਂਸਲਰ ਭਜਨ ਲਾਲ ਨੰਦਾ ਨੇ ਦੱਸਿਆ ਕਿ ਅੱਜ ਵਾਰਡ ਨੰਬਰ 10 ਦੀ ਮਹਿਲਾ ਪ੍ਰਧਾਨ ਜਸਵਿੰਦਰ ਕੌਰ ਦੇ ਘਰ ਇੱਕ ਠਾਠਾ ਮਾਰਦਾ ਇਕੱਠ ਹੋਇਆ ਇਸ ਇਕੱਠ ਵਿੱਚ ਬਨੂੜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚੋਂ ਮਹਿਲਾਵਾਂ ਜਸਵਿੰਦਰ ਕੌਰ ਦੀ ਅਗਵਾਈ ਹੇਠ ਹਲਕਾ ਵਿਧਾਇਕ ਨੀਨਾ ਮਿੱਤਲ ਦੀ ਵਧੀਆ ਕਾਰਗੁਜ਼ਾਰੀ ਅਤੇ ਹਰ ਰੋਜ਼ ਹੋਰ ਰਹੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈਆਂ ਇਸ ਤੋਂ ਬਾਅਦ ਦੂਜਾ ਇਕੱਠ ਬਨੂੜ ਦੇ ਸਟੇਡੀਅਮ ਵਿੱਚ ਰੱਖਿਆ ਗਿਆ ਜਿੱਥੇ ਰਮੇਸ਼ ਵਰਤੀਆ ਨੂੰ ਸ਼ਹਿਰੀ ਯੂਥ ਪ੍ਰਧਾਨ ਦਵਿੰਦਰ ਸਿੰਘ ਰੋਹਿਤ ਨੂੰ ਹਲਕਾ ਯੂਥ ਪ੍ਰਧਾਨ ਲਗਾਇਆ ਗਿਆ ਇਸ ਮੌਕੇ ਵੀ ਨੌਜਵਾਨਾਂ ਦੇ ਆਏ ਇਕੱਠ ਨੇ ਮਾਨ ਸਰਕਾਰ ਅਤੇ ਹਲਕਾ ਵਿਧਾਇਕ ਨੀਨਾ ਮਿੱਤਲ ਜਿੰਦਾਬਾਦ ਦੇ ਨਾਅਰੇ ਲਗਾਏ ਅਤੇ ਅੱਗੇ ਤੋਂ ਆਮ ਆਦਮੀ ਪਾਰਟੀ ਨਾਲ ਇੱਕਜੁੱਟ ਹੋ ਕੇ ਪਾਰਟੀ ਦਾ ਸਾਥ ਦੇਣ ਦੀ ਵੀ ਗੱਲ ਆਖੀ ਇਸ ਮੌਕੇ ਹਲਕਾ ਵਿਧਾਇਕ ਨੀਨਾ ਮਿੱਤਲ ਨੇ ਬਨੂੜ ਵਾਸੀਆਂ ਨੂੰ ਕਿਹਾ ਕਿ ਤੁਹਾਨੂੰ ਇੱਕ ਵੱਡਾ ਤੋਹਫਾ ਬਨੂੜ ਸ਼ਹਿਰ ਲਈ ਜਲਦ ਹੀ ਦਿੱਤਾ ਜਾਵੇਗਾ ਬਨੂੜ ਦੇ ਸਟੇਡੀਅਮ ਦੀ ਬਹੁਤ ਜਲਦ ਨੁਹਾਰ ਬਦਲੀ ਜਾਵੇਗੀ ਇਹ ਸਟੇਡੀਅਮ ਨੂੰ ਅਪਗਰੇਡ ਕੀਤਾ ਜਾ ਰਿਹਾ ਹੈ ਜਿੱਥੇ ਨੌਜਵਾਨ ਕਸਰਤ ਅਤੇ ਖੇਡਾਂ ਵੱਲ ਧਿਆਨ ਦੇ ਕੇ ਨਸ਼ਿਆਂ ਤੋਂ ਦੂਰ ਰਹਿਣਗੇ। ਇਸ ਮੌਕੇ ਬਲਜੀਤ ਸਿੰਘ ਬੱਲੀ , ਅਵਤਾਰ ਸਿੰਘ ਬਨੂੜ, ਜਤਿੰਦਰ ਗੋਲਡੀ, ਦਵਿੰਦਰ ਸਿੰਘ ਰੋਹਿਤ ਹਲਕਾ ਯੂਥ ਪ੍ਰਧਾਨ ਸੁਰਿੰਦਰ ਪਾਲ ਸਿੰਘ ਮੋਹੀ ਮਨਪ੍ਰੀਤ ਜਲਾਲਪੁਰ ਰਵੀ ਬਨੂੜ ਸੰਦੀਪ ਜੀਰਕਪੁਰ ਅਮਨ ਬਨੂੜ ਸਿਮਰਤ ਬਨੂੜ ਜੋਨੀ ਸ਼ੇਖਰ ਮਾਜਰਾ ਰੋਹਿਤ ਸ਼ੇਖਰ ਮਾਜਰਾ ਮਨਪ੍ਰੀਤ ਨੰਗਲ ਮਨਦੀਪ ਨੰਗਲ ਕਮਲ ਬਨੂੜ, ਨੀਰਜ, ਗਗਨ ਜਲਾਲਪੁਰ ਸੋਨੂ ਨੰਗਲ ਹਰਪ੍ਰੀਤ ਢਿੱਲੋ, ਪ੍ਰਿੰਸ ਮੁਬਾਰਕਪੁਰ, ਅਜੇ ਰਾਣਾ ਬਨੂੜ ਰਮੇਸ਼ ਵਰਤੀਆ ਸ਼ਹਿਰੀ ਯੂਥ ਪ੍ਰਧਾਨ ਸੇਵਾ ਰਾਮ ਵਿਜੇ ਕਾਕਾ ਰਾਮ ਦਿਨੇਸ਼ ਸ਼ਿਵਚਰਨ ਸ਼ਿਬੂ ਵਿਸ਼ਾਲ ਲਾਲਕਾ ਸੁੱਖਾ ਸੋਨੂ ਮਸਤਾਨਾ ਸਵਰਨਦੀਪ ਸਿੰਘ ਐਮ.ਸੀ, ਰਿੰਕੂ , ਧਰਮਪਾਲ, ਰਮੇਸ਼ ਵਿਸ਼ਾਲ ਸਿੰਘ ਸੋਟੀ, ਕਰਨ ਰਵੀ , ਟਿੰਕਾ ਅਮਨ ਮਸ਼ਾਲ ਹਰਮੇਸ਼ ਮਨਜੀਤ ਜਸਵਿੰਦਰ ਆਦਿ ਤੋਂ ਇਲਾਵਾ ਸਮੂਹ ਨੌਜਵਾਨ ਮੌਜੂਦ ਸਨ।