ਸ਼੍ਰੀ ਸੱਤਿਆ ਸਾਈਂ ਬਾਬਾ ਦੀ ਪ੍ਰੇਮਾ ਪ੍ਰਵਾਹਿਨੀ ਦਿਵਿਆ ਪਾਦੁਕਾ ਰੱਥ ਯਾਤਰਾ ਪਹੁੰਚੀ ਪੰਜਾਬ

ਪੰਜਾਬ ਪਹੁੰਚਣ ਤੇ ਸ਼ਰਧਾਲੂਆਂ ਵਲੋ ਕੀਤਾ ਗਿਆ ਸਵਾਗਤ 

ਰਾਜਪੁਰਾ,25 ਅਗਸਤ (ਹਿਮਾਂਸ਼ੂ ਹੈਰੀ) ਲ:ਸ਼੍ਰੀ ਸੱਤਿਆ ਸਾਈਂ ਬਾਬਾ ਦੇ ਜਨਮ ਦਿਹਾੜੇ ਤੇ 100ਵੇਂ ਸਾਲ ਦੀ ਯਾਦ ਵਿੱਚ ਸ਼੍ਰੀ ਸੱਤਿਆ ਸਾਈਂ ਪ੍ਰੇਮਾ ਪ੍ਰਵਾਹਿਨੀ ਦਿਵਿਆ ਪਾਦੁਕਾ ਰੱਥ ਯਾਤਰਾ ਅਰਾਧਨਾ ਦਿਵਸ ਤੇ ਪੁੱਟਾ ਪ੍ਰਤੀ ਤੋਂ ਚਲੀ ਤੇ ਅਲਗ ਅਲਗ ਰਾਜਾਂ ਤੋਂ ਹੋਂਦੀ ਹੋਈ ਪੰਜਾਬ ਵਿੱਚ ਪਹੁੰਚੀ।ਜਿੱਥੇ ਪੰਜਾਬ ਦੇ ਸ਼ੰਭੂ ਬਾਰਡਰ ਤੇ ਪਹੁੰਚਣ ਤੇ ਸ਼੍ਰੀ ਸੱਤਿਆ ਸੇਵਾ ਆਰਗਨਾਈਜ਼ੇਸ਼ਨ ਪੰਜਾਬ ਦੇ ਰਾਜ ਪ੍ਰਧਾਨ ਮਨਿੰਦਰ ਸਿੰਘ,ਉੱਤਰੀ ਜ਼ੋਨਲ ਪ੍ਰਧਾਨ ਸੰਜੇ ਅਗਰਵਾਲ,ਜਿਲਾ ਪ੍ਰਧਾਨ ਕੇ.ਸੀ ਦਤਾ ਅਤੇ ਰਾਜਪੁਰਾ ਕਨਵੀਨਰ ਮਨੋਜ ਮੋਦੀ ਦੀ ਅਗਵਾਈ ਹੇਠਾਂ ਪੰਜਾਬ ਦੇ ਅਲਗ ਅਲਗ ਸ਼ਹਿਰਾਂ ਤੋਂ ਸ਼ਰਧਾਲੂਆਂ ਨੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਸ਼੍ਰੀ ਸੱਤਿਆ ਸਾਈਂ ਪ੍ਰੇਮਾ ਪ੍ਰਵਾਹਿਨੀ ਦਿਵਿਆ ਪਾਦੁਕਾ ਰੱਥ ਯਾਤਰਾ ਦਾ ਜੋਰ ਦਰ ਸਵਾਗਤ ਕੀਤਾ।ਰਾਜਪੁਰਾ ਪਹੁੰਚ ਕੇ ਮਹਿਲਾਵਾਂ ਸ਼ਰਧਾਲੂਆਂ ਵਲੋ ਕਲਸ਼ ਯਾਤਰਾ ਵੀ ਕਢੀ ਗਈ ਜੋ ਕਿ ਰਾਜਪੁਰਾ ਦੇ ਸਾਈਂ ਮੰਦਰ ਵਿੱਚ ਪਹੁੰਚ ਕੇ ਸੰਪੰਨ ਹੋਈ।ਇਸ ਮੌਕੇ ਬਾਲ ਵਿਕਾਸ ਦੇ ਬੱਚਿਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਨੇ ਸ਼ਰਧਾਲੂਆਂ ਦਾ ਮਨ ਮੋਹ ਲਿਆ।ਇਸ ਮੌਕੇ ਮਨਿੰਦਰ ਸਿੰਘ ਨੇ ਜਾਨਕਾਰੀ ਦਿੰਦਿਆ ਦੱਸਿਆ ਕਿ ਪ੍ਰੇਮਾ ਪ੍ਰਵਾਹਿਨੀ ਦਿਵਿਆ ਪਾਦੁਕਾ ਰੱਥ ਯਾਤਰਾ ਪੁੱਟਾ ਪ੍ਰਤੀ ਤੋਂ ਚਲੀ ਤੇ ਅਲਗ ਅਲਗ ਰਾਜਾਂ ਤੋਂ ਹੋਂਦੀ ਹੋਈ ਪੰਜਾਬ ਵਿੱਚ ਪਹੁੰਚੀ ਇਹ ਰਥ ਯਾਤਰਾ ਰਾਜਪੁਰਾ,ਉਲਾਣਾ,ਬਨੂੜ,ਬੱਸੀ ਪਠਾਣਾ,ਫਤਿਹਗੜ੍ਹ,ਸਰਹਿੰਦ,ਗੋਬਿੰਦਗੜ੍ਹ,ਪਟਿਆਲਾ,ਨਾਭਾ,ਬਰਨਾਲਾ,ਤਪਾ ਮੰਡੀ,ਬਠਿੰਡਾ,ਮੌੜ ਮੰਡੀ,ਅਬੋਹਰ,ਫਾਜ਼ਿਲਕਾ, ਫਿਰੋਜ਼ਪੁਰ,ਪੱਟੀ,ਪਠਾਨਕੋਟ ਵਿੱਚ 30 ਸਤੰਬਰ 2025 ਤੱਕ ਘੁੰਮਦੀ ਰਹੇਗੀ, ਜਿਸ ਤੋਂ ਬਾਅਦ ਰੱਥ ਜੰਮੂ ਅਤੇ ਕਸ਼ਮੀਰ ਲਈ ਰਵਾਨਾ ਹੋਵੇਗੀ।ਇਸ ਮੌਕੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।

Leave a Reply

Your email address will not be published. Required fields are marked *