ਭਾਰਤੀ ਕਿਸਾਨ ਮਜਦੂਰ ਯੂਨੀਅਨ ਭਾਰਤ ਦੀ ਹੋਈ ਅਹਿਮ ਮੀਟਿੰਗ ਪਿਛਲੇ ਦਿਨੀ ਬੱਚੇ ਦੀ ਮੌਤ ਤੋਂ ਬਾਅਦ ਡਾ.ਦਿਨੇਸ਼ ਵੱਲੋਂ ਪਰਿਵਾਰ ਨਾਲ ਦੁਰਵਿਵਹਾਰ ਕਰਨ ਤੇ ਹਸਪਤਾਲ ਦਾ ਲਾਇਸੈਂਸ ਰੱਦ ਕਰਵਾਉਣ ਲਈ ਐਸ.ਡੀ.ਐਮ ਰਾਜਪੁਰਾ ਨੂੰ ਸੌਂਪਿਆ ਮੰਗ ਪੱਤਰ 

ਪਟਿਆਲਾ/ਬਨੂੜ,25 ਅਗਸਤ,(ਹਿਮਾਂਸ਼ੂ ਹੈਰੀ): ਭਾਰਤੀ ਕਿਸਾਨ ਮਜਦੂਰ ਯੂਨੀਅਨ ਭਾਰਤ ਅਤੇ ਵੱਖੋ-ਵੱਖ ਜਥੇਬੰਦੀਆ ਦੇ ਅਹੁਦੇਦਾਰ ਦੀ ਮੀਟਿੰਗ ਹੋਈ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਅਤੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਬੰਟੀ ਸ਼ੇਖਰ ਮਾਜਰਾ ਨੇ ਦੱਸਿਆ ਕਿ ਅੱਜ ਇਸ ਮੀਟਿੰਗ ਵਿੱਚ ਜੋ ਪਿਛਲੇ ਦਿਨ ਦਿਨੇਸ਼ ਬੱਚਿਆ ਦਾ ਹਸਪਤਾਲ ਰਾਜਪੁਰਾ ਵਿੱਚ ਬੱਚੇ ਦੀ ਮੌਤ ਹੋਈ ਸੀ ਅਤੇ ਬੱਚਿਆਂ ਤੇ ਉਹਨਾ ਦੇ ਪਰਿਵਾਰਾ ਨਾਲ ਹੋ ਰਹੇ ਦੁਰ ਵਿਹਾਰ ਕਾਰਨ ਉਸ ਦਾ ਲਾਇਸੈਂਸ ਰੱਦ ਕਰਵਾਉਣ ਲਈ ਐਸ ਡੀ ਐਮ ਰਾਜਪੁਰਾ ਨੂੰ ਮੰਗ ਪੱਤਰ 27-08-25 ਦਿਨ ਬੁੱਧਵਾਰ ਸਵੇਰੇ 11 ਵਜੇ ਦੇਣਾ ਹੈ। ਸਾਰੀ ਕਿਸਾਨ ਜਥੇਬੰਦੀਆ,ਟਕਸਾਲ,ਸਮਾਜ ਸੇਵੀ ਜਥੇਬੰਦੀਆ ਦੇ ਅਹੁਦੇਦਾਰ ਨੂੰ ਬੇਨਤੀ ਹੈ ਕਿ ਸਮੇ ਸਿਰ ਪੁਹੰਚੋ ਜੀ। ਇਸ ਮੋਕੇ ਭਾਰਤੀ ਕਿਸਾਨ ਮਜਦੂਰ ਯੂਨੀਅਨ ਭਾਰਤ, ਵਿਸਵ ਸਿੱਖ ਰਾਜਪੂਤ ਭਾਈਚਾਰਾ, ਭਾਰਤੀ ਕਿਸਾਨ ਯੂਨੀਅਨ ਚਢੂਨੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਸਾਦੀਪੁਰ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਮਦਮੀ ਟਕਸਾਲ ਰਾਜਪੁਰਾ ਦੇ ਵੱਖੋ-ਵੱਖ ਆਗੂ ਹਾਜ਼ਰ ਸਨ। ਅਤੇ ਇੰਨਾ ਜਥੇਬੰਦੀਆ ਦੇ ਆਗੂਆਂ ਨੇ ਫੈਸਲਾ ਲਿਆ ਕੀ ਆਉਣ ਵਾਲੇ ਸਮੇ ਵਿੱਚ ਅਸੀ ਹਰ ਇਕ ਵਰਗ ਦੇ ਇਨਸਾਫ ਦੀ ਲੜਾਈ ਇਕੱਠੇ ਲੜਾਗੇ।ਇਸ ਮੌਕੇ ਮਨਜੀਤ ਸਿੰਘ ਘੁਮਾਣਾ ਕੌਮੀ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ, ਅਮਰਿੰਦਰ ਸਿੰਘ ਹੈਪੀ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚਢੂਨੀ ,ਬੱਬੂ ਖਰਾਜਪੁਰ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਤੇਜਿੰਦਰ ਸਿੰਘ ਮੀਤ ਪ੍ਰਧਾਨ ਭਾਰਤ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ, ਨਿਸਾਨ ਸਿੰਘ ਖਰਾਜਪੁਰ, ਮਿੰਟੂ ਸਰਪੰਚ ,ਬੂਟਾ ਸਿੰਘ ਖਰਾਜਪੁਰ ਜਿਲਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ, ਜਸਵਿੰਦਰ ਸਿੰਘ ਖਰਾਜਪੁਰ ਸਟੇਟ ਮੈਂਬਰ, ਬਲਵਿੰਦਰ ਸਿੰਘ ਡਾਹਰੀਆ ਮੀਤ ਪ੍ਰਧਾਨ ਜਿਲਾ ਪਟਿਆਲਾ ਅਕਾਲੀ ਦਲ ਅਮ੍ਰਿਤਸਰ ਹਾਜ਼ਰ ਸਨ

Leave a Reply

Your email address will not be published. Required fields are marked *