सेंसस-2027 के पहले फेज के हाउस लिस्टिंग के लिए पटियाला जिले में सेल्फ-एन्यूमराइजेशन शुरू
Self-enumeration for first phase house listing of Census-2027 begins in Patiala district
ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਤੇਜਿੰਦਰ ਮਹਿਤਾ ਨੇ ਸੈਲਫ ਇਨੁਮੀਰੇਸ਼ਨ ਕਰਵਾਈ ,ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਜਨਗਣਨਾ-2026‘ਸੈਲਫ ਇਨੁਮੀਰੇਸ਼ਨ’‘ਚ ਵੱਧ ਤੋਂ ਵੱਧ ਹਿੱਸਾ ਪਾਉਣ ਦੀ ਕੀਤੀ ਅਪੀਲ
डिस्ट्रिक्ट प्लानिंग कमेटी के चेयरमैन तेजिंदर मेहता ने सेल्फ-एन्यूमरेशन किया, डिप्टी कमिश्नर ने जिले के सभी नागरिकों से सेंसस-2026 ‘सेल्फ-एन्यूमरेशन’ में ज़्यादा से ज़्यादा हिस्सा लेने की अपील की
District Planning Committee Chairman Tejinder Mehta conducted self-enumeration, Deputy Commissioner appealed to all the citizens of the district to participate maximum in Census-2026 ‘Self-enumeration’




ਪਟਿਆਲਾ,01 ਮਈ(ਹਿਮਾਂਸ਼ੂ ਹੈਰੀ):ਜ਼ਿਲ੍ਹਾ ਪਟਿਆਲਾ ‘ਚ ਵੀ ਪੂਰੇ ਭਾਰਤ ਦੇ ਨਾਲ ਹੀ ਜਨਗਣਨਾ-2027 ਦੇ ਪਹਿਲੇ ਫੇਸ-ਹਾਊਸ ‘ਚ ਲਿਸਟਿੰਗ ਸਬੰਧੀ ਸੈਲਫ ਇਨੁਮੀਰੇਸ਼ਨ ਦੀ ਸ਼ੁਰੂਆਤ ਹੋ ਗਈ ਹੈ। ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਜਨਗਣਨਾ ਦੇ ਪਹਿਲੇ ਫੇਸ ਹਾਊਸ ਲਿਸਟਿੰਗ ਦੌਰਾਨ ‘ਸੈਲਫ ਇਨੁਮੀਰੇਸ਼ਨ’ ਕਰਨ ਵਿੱਚ ਆਪਣਾ ਯੋਗਦਾਨ ਪਾਇਆ।ਇਸ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਜਨਗਣਨਾ-2026 ‘ਸੈਲਫ ਇਨੁਮੀਰੇਸ਼ਨ’ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਲਈ ਅਪੀਲ ਕੀਤੀ ਹੈ।ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਸ ਉਪਰੰਤ ਜਨਗਣਨਾ ਦਾ ਪਹਿਲਾ ਫੇਜ਼ 15 ਮਈ 2026 ਤੋਂ 13 ਜੂਨ 2026 ਤੱਕ ਹਾਊਸ ਲਿਸਟਿੰਗ ਵਜੋਂ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਇਨੁਮੀਰੇਟਰ ਲੋਕਾਂ ਦੇ ਘਰ-ਘਰ ਜਾ ਕੇ ਹਾਊਸ ਲਿਸਟਿੰਗ ਦਾ ਕੰਮ ਕਰਨਗੇ ਅਤੇ ਨਾਗਰਿਕਾਂ ਨੂੰ 33 ਸਵਾਲ ਪੁੱਛੇ ਜਾਣਗੇ।ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ.) ਨਵਰੀਤ ਕੌਰ ਸੇਖੋਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਨੇ ਵੀ ਜਨਗਣਨਾ ਦੇ ਪਹਿਲੇ ਫੇਸ ਹਾਊਸ ਲਿਸਟਿੰਗ ਦੌਰਾਨ ‘ਸੈਲਫ ਇਨੁਮੀਰੇਸ਼ਨ’ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਜਨਗਣਨਾ ‘ਸੈਲਫ ਇਨੁਮੀਰੇਸ਼ਨ’ ਇੱਕ ਬਹੁਤ ਹੀ ਅਸਾਨ ਢੰਗ ਹੈ ਜੋ ਹਰ ਕੋਈ ਘਰ ਬੈਠ ਕੇ ਹੀ ਇੰਟਰਨੈਟ ਰਾਹੀਂ https://se.census.gov.in/ ਸਾਈਟ ‘ਤੇ ਜਾ ਕੇ ਮਿਤੀ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਆਪ ਕਰ ਸਕਦਾ ਹੈ।ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਆਰ.ਡੀ)-ਕਮ-ਵਧੀਕ ਜ਼ਿਲ੍ਹਾ ਸੈਸੰਜ ਅਫਸਰ ਦਮਨਜੀਤ ਸਿੰਘ ਮਾਨ ਨੇ ਵੀ ਲੋਕਾਂ ਨੂੰ ਜਨਗਣਨਾ-2026 ‘ਸੈਲਫ ਇਨੁਮੀਰੇਸ਼ਨ’ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਲਈ ਅਪੀਲ ਕੀਤੀ ਹੈ।ਇਸ ਮੌਕੇ ਦਫ਼ਤਰ ਡਾਇਰੈਕਟਰ, ਸੈਸੰਜ ਓਪਰੇਸ਼ਨ, ਪੰਜਾਬ ਦੇ ਸਟੈਟਿਸਟੀਕਲ ਇੰਨਵੈਸਟੀਗੇਟਰ ਗ੍ਰੇਡ-II ਮਿਸ ਨਿਧੀ ਅਤੇ ਸੈਸੰਜ ਸੈੱਲ, ਉਪ ਅਰਥ ਅਤੇ ਅੰਕੜਾ ਸਲਾਹਕਾਰ-ਕਮ-ਵਧੀਕ ਜ਼ਿਲ੍ਹਾ ਸੈਸੰਜ ਅਫ਼ਸਰ ਦੀ ਟੀਮ ਹਾਜ਼ਰ ਰਹੀ।
-ਫੋਟੋ ਕੈਪਸ਼ਨ-ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਤੇਜਿੰਦਰ ਮਹਿਤਾ‘ ਸੈਲਫ ਇਨੁਮੀਰੇਸ਼ਨ’ ਕਰਵਾਉਣ ਸਮੇਂ।
पटियाला, 01 मई (हिमांशु हैरी): सेंसस-2027 के पहले फेस-हाउस लिस्टिंग के लिए सेल्फ-एन्यूमरेशन पूरे भारत के साथ पटियाला जिले में भी शुरू हो गया है। डिस्ट्रिक्ट प्लानिंग कमेटी के चेयरमैन तेजिंदर मेहता ने सेंसस की पहली फेस-हाउस लिस्टिंग के दौरान ‘सेल्फ-एन्यूमरेशन’ करने में मदद की। इस बीच, पटियाला के डिप्टी कमिश्नर-कम-प्रिंसिपल सेशन ऑफिसर डॉ. हिमांशु अग्रवाल ने जिले के सभी नागरिकों से सेंसस-2026 ‘सेल्फ-एन्यूमरेशन’ में ज़्यादा से ज़्यादा हिस्सा लेने की अपील की है। डॉ. हिमांशु अग्रवाल ने कहा कि इसके बाद सेंसस का पहला फेज़ 15 मई, 2026 से 13 जून, 2026 तक हाउस लिस्टिंग के तौर पर शुरू किया जाएगा, जिसमें एन्यूमरेटर घर-घर जाकर हाउस लिस्टिंग करेंगे और नागरिकों से 33 सवाल पूछे जाएंगे। इस बीच, एडिशनल डिप्टी कमिश्नर (UD) नवरीत कौर सेखों और एडिशनल डिप्टी कमिश्नर (J) सिमरप्रीत कौर ने भी जनगणना के हाउस लिस्टिंग के पहले फेज के दौरान ‘सेल्फ-एन्यूमरेशन’ करने में मदद की। उन्होंने कहा कि जनगणना ‘सेल्फ-एन्यूमरेशन’ एक बहुत ही आसान तरीका है जिसे हर कोई 30 अप्रैल 2026 से 14 मई 2026 तक https://se.census.gov.in/ साइट पर जाकर इंटरनेट के जरिए घर बैठे कर सकता है। इस बीच, एडिशनल डिप्टी कमिश्नर (RD)-कम-एडिशनल डिस्ट्रिक्ट सेंसस ऑफिसर दमनजीत सिंह मान ने भी लोगों से सेंसस-2026 ‘सेल्फ-एन्यूमरेशन’ में ज्यादा से ज्यादा हिस्सा लेने की अपील की है। इस मौके पर ऑफिस डायरेक्टर, सेंसस ऑपरेशन, पंजाब, स्टैटिस्टिकल इन्वेस्टिगेटर ग्रेड-II मिस निधि और सेंसस सेल, डिप्टी अर्थ एंड स्टैटिस्टिक्स एडवाइजर-कम-एडिशनल डिस्ट्रिक्ट सेंसस ऑफिसर की टीम मौजूद थी।
-फोटो कैप्शन- डिस्ट्रिक्ट प्लानिंग कमेटी के चेयरमैन तेजिंदर मेहता ‘सेल्फ-एन्यूमरेशन’ करते हुए।
Patiala, May 01 (Himanshu Harry): Self-enumeration for listing in the first face-house of Census-2027 has started in Patiala district along with the whole of India. District Planning Committee Chairman Tejinder Mehta contributed in conducting ‘self-enumeration’ during the first face-house listing of the Census. Meanwhile, Patiala Deputy Commissioner-cum-Principal Sessions Officer Dr. Himanshu Agarwal has appealed to all the citizens of the district to participate as much as possible in the Census-2026 ‘self-enumeration’. Dr. Himanshu Agarwal said that after this, the first phase of the census will be started from May 15, 2026 to June 13, 2026 as house listing, in which the enumerators will go door to door to do house listing and 33 questions will be asked to the citizens. Meanwhile, Additional Deputy Commissioner (UD) Navreet Kaur Sekhon and Additional Deputy Commissioner (J) Simarpreet Kaur also contributed in conducting ‘self-enumeration’ during the first phase of house listing of the census. He said that the census ‘self-enumeration’ is a very easy method which everyone can do by sitting at home through the internet by visiting the site https://se.census.gov.in/ from 30 April 2026 to 14 May 2026. Meanwhile, Additional Deputy Commissioner (RD)-cum-Additional District Census Officer Damanjit Singh Mann has also appealed to the people to participate as much as possible in the Census-2026 ‘self-enumeration’. On this occasion, the team of Office Director, Census Operation, Punjab, Statistical Investigator Grade-II Miss Nidhi and the Census Cell, Deputy Earth and Statistics Advisor-cum-Additional District Census Officer were present.
-Photo Caption-District Planning Committee Chairman Tejinder Mehta while conducting ‘self-enumeration’.