ਗੁਰੂ ਰਵਿਦਾਸ ਜੀ ਦੇ ਜੀਵਨ ਤੇ ਅਧਾਰਿਤ ਡਾਕੂਮੈਂਟਰੀ ਸ਼ੋਅ ਨੂੰ ਮਿਲ ਰਿਹੈ ਭਰਪੂਰ ਹੁੰਗਾਰਾ

गुरु रविदास जी के जीवन पर आधारित डॉक्यूमेंट्री शो को ज़बरदस्त रिस्पॉन्स मिल रहा है

Documentary show based on the life of Guru Ravidas Ji is receiving a huge response

ਰਾਜਪੁਰਾ,22 ਜੁਲਾਈ(ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਭਾਵਨਾ ਨਾਲ ਮਨਾਉਣ ਤਹਿਤ ਲੋਕਾਂ ਨੂੰ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ਼ ਡਾਕੂਮੈਂਟਰੀ ਲਗਾਤਾਰ ਰਾਜਪੁਰਾ ਦੇ ਪਿੰਡਾਂ ਵਿਚ ਦਿਖਾਈ ਜਾ ਰਹੀ ਹੈ। ਇਹ ਪ੍ਰਗਟਾਵਾ ਰਾਜਪੁਰਾ ਦੇ ਐੱਸ.ਡੀ.ਐਮ. ਰਵਿੰਦਰ ਸਿੰਘ ਨੇ ਕਰਦਿਆ ਦੱਸਿਆ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼ ਦਿੰਦੀ ਵਿਸ਼ੇਸ਼ ਡਾਕੂਮੈਂਟਰੀ ਰੋਜ਼ਾਨਾ 8 ਪਿੰਡਾਂ ‘ਚ ਲੋਕ ਬਹੁਤ ਉਤਸ਼ਾਹ ਨਾਲ ਦੇਖ ਰਹੇ ਹਨ।ਐੱਸ.ਡੀ.ਐਮ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਤੋਂ ਇਨ੍ਹਾਂ ਵਿਸ਼ੇਸ਼ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਨ੍ਹਾਂ ਵਿਸ਼ੇਸ਼ ਵੈਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਫਲਸਫ਼ੇ ਅਤੇ ਪਵਿੱਤਰ ਸਿੱਖਿਆਵਾਂ ‘ਤੇ ਆਧਾਰਿਤ 30 ਮਿੰਟ ਦੀ ਦਸਤਾਵੇਜ਼ੀ ਪਿੰਡ-ਪਿੰਡ ਵਿੱਚ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਬੀਤੀ ਰਾਤ ਰਾਜਪੁਰਾ ਬਲਾਕ ‘ਚ ਪਿੰਡ ਭਾਪਾਲ ਅਤੇ ਨਲਾਸ ਕਲਾਂ ਵਿਖੇ ਦਿਖਾਈ ਗਈ। ਇਸ ਦਸਤਾਵੇਜ਼ੀ ਨੂੰ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਦੇਖਦੇ ਹੋਏ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਮਾਨਤਾ, ਸਮਾਜਿਕ ਨਿਆਂ, ਪ੍ਰਭੂ ਭਗਤੀ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਤੋਂ ਪ੍ਰੇਰਣਾ ਹਾਸਲ ਕਰ ਰਹੇ ਹਨ।ਇਸ ਦੌਰਾਨ ਇਹ ਦਸਤਾਵੇਜ਼ੀ ਫ਼ਿਲਮ ਦੇਖਣ ਵਾਲੇ ਪਿੰਡਾਂ ਦੇ ਵਸਨੀਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਡਾਕੂਮੈਂਟਰੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਸੱਚੀ ਸ਼ਰਧਾਂਜਲੀ ਹੈ ਅਤੇ ਅਜਿਹੇ ਉਪਰਾਲੇ ਸਮਾਜ ਵਿੱਚ ਆਪਸੀ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਨ ਸਮੇਤ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਗੁਰੂਆਂ ਦੇ ਜੀਵਨ ਅਤੇ ਆਦਰਸ਼ਾਂ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਪਿੰਡਾਂ ਦੇ ਪੰਚਾਇਤੀ ਨੁਮਾਇੰਦੇ, ਸਮਾਜ ਸੇਵੀ, ਧਾਰਮਿਕ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਫੋਟੋ ਕੈਪਸ਼ਨ- ਰਾਜਪੁਰਾ ਦੇ ਪਿੰਡਾਂ ਵਿੱਚ ਦਿਖਾਈ ਜਾ ਰਹੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸਬੰਧੀ ਦਸਤਾਵੇਜ਼ੀ ਫ਼ਿਲਮ।

राजपुरा, 22 जुलाई (हिमांशु हैरी): पंजाब सरकार की तरफ से श्री गुरु रविदास जी महाराज के 650वें प्रकाश पर्व को श्रद्धा के साथ मनाने के तहत, राजपुरा के गांवों में लोगों को गुरु जी के जीवन और शिक्षाओं से अवगत कराने के लिए एक खास डॉक्यूमेंट्री लगातार दिखाई जा रही है। यह जानकारी राजपुरा के SDM रविंदर सिंह ने दी, जिन्होंने बताया कि 8 गांवों में लोग हर दिन श्री गुरु रविदास जी महाराज का संदेश देने वाली खास डॉक्यूमेंट्री को बड़े उत्साह के साथ देख रहे हैं। SDM ने बताया कि मुख्यमंत्री भगवंत सिंह मान ने संगरूर से इन खास वैन को हरी झंडी दिखाई। इन खास वैन के जरिए श्री गुरु रविदास जी महाराज के जीवन, फिलॉसफी और पवित्र शिक्षाओं पर आधारित 30 मिनट की डॉक्यूमेंट्री हर गांव में जा रही है। उन्होंने बताया कि कल रात इसे राजपुरा ब्लॉक के गांव भपल और नलास कलां में दिखाया गया। बड़ी संख्या में गांव वाले इस डॉक्यूमेंट्री को देखकर श्री गुरु रविदास जी महाराज के समानता, सामाजिक न्याय, ईश्वर के प्रति समर्पण और विश्व भाईचारे के संदेश से प्रेरणा ले रहे हैं। इस बीच, इस डॉक्यूमेंट्री को देखने वाले गांववालों ने मुख्यमंत्री भगवंत सिंह मान की लीडरशिप वाली पंजाब सरकार की कोशिशों की तारीफ़ की। उन्होंने कहा कि यह डॉक्यूमेंट्री श्री गुरु रविदास जी महाराज को सच्ची श्रद्धांजलि है और ऐसी कोशिशें समाज में आपसी भाईचारे को और मज़बूत करने और नई पीढ़ी को अपने महान गुरुओं के जीवन और आदर्शों से जोड़ने में अहम भूमिका निभाएंगी। इस मौके पर गांवों के पंचायत प्रतिनिधि, समाजसेवी, धार्मिक हस्तियां और बड़ी संख्या में गांववाले मौजूद थे।

फोटो कैप्शन- राजपुरा के गांवों में दिखाई जा रही श्री गुरु रविदास जी महाराज पर बनी डॉक्यूमेंट्री फिल्म।

Rajpura, July 22 (Himanshu Harry): As part of the Punjab government’s celebration of the 650th Parkash Purb of Sri Guru Ravidas Ji Maharaj with devotion, a special documentary is being continuously shown in the villages of Rajpura to make people aware of the life and teachings of Guru Ji. This was revealed by Rajpura SDM Ravinder Singh, who said that people in 8 villages are watching the special documentary giving the message of Sri Guru Ravidas Ji Maharaj with great enthusiasm every day. The SDM said that Chief Minister Bhagwant Singh Mann flagged off these special vans from Sangrur. Through these special vans, a 30-minute documentary based on the life, philosophy and sacred teachings of Sri Guru Ravidas Ji Maharaj is going to every village. He said that last night it was shown in villages Bhapal and Nalas Kalan in Rajpura block. A large number of villagers are getting inspiration from the message of equality, social justice, devotion to God and universal brotherhood of Sri Guru Ravidas Ji Maharaj while watching this documentary. Meanwhile, the villagers who watched this documentary appreciated the efforts of the Punjab government led by Chief Minister Bhagwant Singh Mann. They said that this documentary is a true tribute to Sri Guru Ravidas Ji Maharaj and such efforts will play an important role in further strengthening mutual harmony in the society and also connecting the younger generation with the life and ideals of their great Gurus. Panchayat representatives of the villages, social workers, religious personalities and a large number of villagers were present on this occasion.

Photo Caption- Documentary film on Sri Guru Ravidas Ji Maharaj being shown in the villages of Rajpura.

Leave a Reply

Your email address will not be published. Required fields are marked *