सधारोर पंचायत ने धार्मिक यात्रा के लिए बस भेजी, सरपंच मनजीत कौर ने हरी झंडी दी
Sadharor Panchayat sends bus for religious pilgrimage, Sarpanch Manjit Kaur gives green signal

ਰਾਜਪੁਰਾ ,20 ਜੁਲਾਈ(ਹਿਮਾਂਸ਼ੂ ਹੈਰੀ):ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਗਈ ਮੁਫ਼ਤ ਯਾਤਰਾ ਮੁਹਿੰਮ ਦੇ ਤਹਿਤ ਪਿੰਡ ਸਧਰੋਰ ਦੀ ਪੰਚਾਇਤ ਵੱਲੋਂ ਸ਼ਰਧਾਲੂਆਂ ਲਈ ਸ੍ਰੀ ਅੰਮ੍ਰਿਤਸਰ ਅਤੇ ਹੋਰ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਬੱਸ ਰਵਾਨਾ ਕੀਤੀ ਗਈ।ਬੱਸ ਨੂੰ ਪਿੰਡ ਦੀ ਸਰਪੰਚ ਮਨਜੀਤ ਕੌਰ, ਮਿਸਿਜ਼ ਚਰਨਜੀਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਪੰਚ ਰਾਜ ਕੁਮਾਰ, ਕਰਮਜੀਤ ਕੌਰ, ਸਰਬਜੀਤ ਕੌਰ, ਮਲਕੀਤ ਕੌਰ ਸਮੇਤ ਪਿੰਡ ਦੇ ਮੋਹਤਵਰ ਵਿਅਕਤੀ ਵੀ ਹਾਜ਼ਰ ਸਨ। ਸਮੂਹ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਸਰਪੰਚ ਮਨਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯਾਤਰਾ ਮੁਹਿੰਮ ਨਾਲ ਆਮ ਲੋਕਾਂ ਨੂੰ ਬਿਨਾਂ ਕਿਸੇ ਖਰਚੇ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਭਵਿੱਖ ‘ਚ ਵੀ ਅਜਿਹੀਆਂ ਯਾਤਰਾਵਾਂ ਕਰਵਾਈਆਂ ਜਾਣਗੀਆਂ। ਸ਼ਰਧਾਲੂਆਂ ਨੇ ਪੰਜਾਬ ਸਰਕਾਰ ਅਤੇ ਪਿੰਡ ਪੰਚਾਇਤ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।
ਫੋਟੋ ਕੈਪਸ਼ਨ:ਪਿੰਡ ਸਧਰੋਰ ਦੀ ਸਰਪੰਚ ਮਨਜੀਤ ਕੌਰ ਵੱਲੋਂ ਮੁੱਖ ਮੰਤਰੀ ਦੀ ਯਾਤਰਾ ਮੁਹਿੰਮ ਤਹਿਤ ਧਾਰਮਿਕ ਅਸਥਾਨਾਂ ਲਈ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ। ਨਾਲ ਪੰਚਾਇਤ ਮੈਂਬਰ ਵੀ ਮੌਜੂਦ।
राजपुरा, 20 जुलाई (हिमांशु हैरी): पंजाब के मुख्यमंत्री सरदार भगवंत सिंह मान के शुरू किए गए फ्री यात्रा कैंपेन के तहत, गांव सधारोर की पंचायत ने तीर्थयात्रियों को श्री अमृतसर और दूसरी धार्मिक जगहों पर जाने के लिए बस भेजी। बस को गांव की सरपंच मनजीत कौर, श्रीमती चरणजीत सिंह ने हरी झंडी दिखाकर रवाना किया। इस मौके पर पंच राज कुमार, करमजीत कौर, सरबजीत कौर, मलकीत कौर और गांव के दूसरे जाने-माने लोग भी मौजूद थे। सभी पंचायत सदस्यों और गांववालों ने बस को हरी झंडी दिखाकर रवाना किया और तीर्थयात्रियों को शुभकामनाएं दीं। सरपंच मनजीत कौर ने कहा कि मुख्यमंत्री भगवंत सिंह मान के यात्रा कैंपेन से आम लोगों को बिना किसी खर्च के धार्मिक जगहों पर जाने का मौका मिल रहा है। उन्होंने कहा कि पंचायत भविष्य में भी ऐसी यात्राएं करवाएगी। तीर्थयात्रियों ने इस पहल के लिए पंजाब सरकार और गांव की पंचायत का धन्यवाद किया।
फोटो कैप्शन: गांव सधारोर की सरपंच मनजीत कौर मुख्यमंत्री यात्रा कैंपेन के तहत धार्मिक जगहों के लिए बस को हरी झंडी दिखाकर रवाना करती हुईं। पंचायत सदस्य भी मौजूद थे।
Rajpura, July 20 (Himanshu Harry): Under the free travel campaign launched by Punjab Chief Minister Sardar Bhagwant Singh Mann, the Panchayat of village Sadharor sent a bus for pilgrims to visit Sri Amritsar and other religious places. The bus was flagged off by the village Sarpanch Manjit Kaur, Mrs. Charanjit Singh. On this occasion, Panch Raj Kumar, Karamjit Kaur, Sarabjit Kaur, Malkit Kaur and other prominent people of the village were also present. All the Panchayat members and villagers flagged off the bus and wished the pilgrims. Sarpanch Manjit Kaur said that with the travel campaign of Chief Minister Bhagwant Singh Mann, the common people are getting an opportunity to visit religious places without any cost. She said that the Panchayat will organize such trips in the future as well. The pilgrims thanked the Punjab Government and the village Panchayat for this initiative.
Photo Caption: Sarpanch of village Sadharor Manjit Kaur flags off the bus for religious places under the Chief Minister’s Yatra campaign. Panchayat members were also present.