ਯੋਗੇਸ਼ ਕੱਕੜ ਨੇ ਐਸ.ਡੀ.ਐਮ ਨੂੰ ਸੌਂਪਿਆ ਮੰਗ ਪੱਤਰ, ਪੁਰਾਣੇ ਰਾਜਪੁਰਾ ‘ਚ ਬਰਸਾਤੀ ਪਾਣੀ ਦੇ ਨਿਕਾਸੀ ਦੀ ਕੀਤੀ ਮੰਗ

योगेश कक्कड़ ने एसडीएम को ज्ञापन सौंपकर पुराने राजपुरा में बारिश के पानी की निकासी की मांग की।

Yogesh Kakkar submitted a memorandum to the SDM, demanding drainage of rainwater in Old Rajpura.

ਰਾਜਪੁਰਾ,22 ਜੁਲਾਈ(ਹਿਮਾਂਸ਼ੂ ਹੈਰੀ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਯੋਗੇਸ਼ ਕੱਕੜ ਨੇ ਅੱਜ ਰਾਜਪੁਰਾ ਦੇ ਐਸਡੀਐਮ ਨੂੰ ਇੱਕ ਮੰਗ ਪੱਤਰ ਸੌਂਪ ਕੇ ਪੁਰਾਣੇ ਰਾਜਪੁਰਾ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ ਵੱਲ ਧਿਆਨ ਦਿਵਾਇਆ। ਇਸ ਦੌਰਾਨ ਐਸ.ਡੀ.ਐਮ ਨੂੰ ਦਿੱਤੇ ਮੰਗ ਪੱਤਰ ਵਿੱਚ ਯੋਗੇਸ਼ ਕੱਕੜ ਨੇ ਕਿਹਾ ਕਿ ਹਰ ਸਾਲ ਬਰਸਾਤ ਦੇ ਦਿਨਾਂ ਦੌਰਾਨ ਪੁਰਾਣੇ ਰਾਜਪੁਰਾ ਦੇ ਵਸਨੀਕਾਂ ਨੂੰ ਪਾਣੀ ਖੜ੍ਹਾ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਢੁੱਕਵੀਂ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਅਤੇ ਗਲੀਆਂ ਵਿੱਚ ਪਾਣੀ ਭਰ ਜਾਂਦਾ ਹੈ। ਇਸ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਤੁਰੰਤ ਨਗਰ ਕੌਂਸਲ ਦੇ ਧਿਆਨ ਵਿੱਚ ਲਿਆ ਕੇ ਬਰਸਾਤੀ ਪਾਣੀ ਦੀ ਸਥਾਈ ਨਿਕਾਸੀ ਲਈ ਲੋੜੀਂਦੇ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਜਾਇਜ਼ ਮੰਗ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ ਅਤੇ ਜਲਦ ਤੋਂ ਜਲਦ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਾਸੀਆਂ ਨੂੰ ਇਸ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਯੋਗੇਸ਼ ਕੱਕੜ ਨੇ ਕਿਹਾ ਕਿ ਜੇਕਰ ਸਮੇਂ ਸਿਰ ਨਿਕਾਸੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਬਰਸਾਤਾਂ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਵੱਧ ਜਾਵੇਗਾ।

ਫੋਟੋ ਕੈਪਸ਼ਨ:ਆਪ ਆਗੂ ਯੋਗੇਸ਼ ਕੱਕੜ ਵੱਲੋਂ ਪੁਰਾਣੇ ਰਾਜਪੁਰਾ ਦੀ ਬਰਸਾਤੀ ਪਾਣੀ ਦੀ ਸਮੱਸਿਆ ਸਬੰਧੀ ਐਸਡੀਐਮ ਨੂੰ ਮੰਗ ਪੱਤਰ ਸੌਂਪਦਿਆਂ।

राजपुरा, 22 जुलाई (हिमांशु हैरी): आम आदमी पार्टी के सीनियर नेता योगेश कक्कड़ ने आज राजपुरा के SDM को एक मेमोरेंडम देकर पुराने राजपुरा में बारिश के पानी की निकासी की गंभीर समस्या की ओर ध्यान दिलाया। इस बीच, SDM को दिए मेमोरेंडम में योगेश कक्कड़ ने कहा कि हर साल बारिश के दिनों में पुराने राजपुरा के लोगों को पानी भरने से भारी दिक्कतों का सामना करना पड़ता है। कई इलाकों में बारिश के पानी की सही निकासी न होने की वजह से लोगों के घरों और गलियों में पानी भर जाता है। इससे ट्रैफिक पर असर पड़ता है और लोगों को काफी परेशानी का सामना करना पड़ता है। उन्होंने प्रशासन से मांग की कि यह मामला तुरंत नगर परिषद के ध्यान में लाया जाए और बारिश के पानी की पक्की निकासी के लिए ज़रूरी कदम उठाए जाएं। उन्होंने कहा कि लोगों की इस जायज़ मांग को गंभीरता से सुना जाना चाहिए और इस समस्या का जल्द से जल्द हल किया जाना चाहिए, ताकि शहर के लोगों को भविष्य में इस समस्या का सामना न करना पड़े। योगेश कक्कड़ ने कहा कि अगर समय पर पानी की निकासी का इंतज़ाम नहीं किया गया तो मानसून के दौरान बीमारियां फैलने का खतरा भी बढ़ जाएगा।

फोटो कैप्शन: AAP नेता योगेश कक्कड़ पुराने राजपुरा में बारिश के पानी की समस्या को लेकर SDM को ज्ञापन देते हुए।

Rajpura, July 22 (Himanshu Harry): Senior Aam Aadmi Party leader Yogesh Kakkar today submitted a memorandum to the SDM of Rajpura, drawing attention to the serious problem of rainwater drainage in Old Rajpura. Meanwhile, in the memorandum given to the SDM, Yogesh Kakkar said that every year during the rainy days, the residents of Old Rajpura face huge difficulties due to waterlogging. Due to lack of proper drainage of rainwater in many areas, people’s houses and streets get flooded. This affects traffic and people have to face a lot of trouble. He demanded from the administration that this matter should be immediately brought to the notice of the Municipal Council and necessary steps should be taken for permanent drainage of rainwater. He said that this legitimate demand of the people should be listened to seriously and this problem should be solved as soon as possible, so that the city residents do not have to face this problem in the future. Yogesh Kakkar said that if timely drainage arrangements are not made, the risk of spreading diseases will also increase during the monsoons.

Photo Caption: AAP leader Yogesh Kakkar submitting a memorandum to the SDM regarding the rainwater problem of Old Rajpura.

Leave a Reply

Your email address will not be published. Required fields are marked *