ਗਉ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਬੇਸਹਾਰਾ ਗਊਆਂ ਦੀ ਸਾਂਭ ਸੰਭਾਲ‘ਤੇ ਡੀ.ਸੀ ਪਟਿਆਲਾ ਨਾਲ ਕੀਤੀ ਉੱਚ ਪੱਧਰੀ ਬੈਠਕ ,ਪਸ਼ੂਆਂ ਦੀ ਸਾਂਭ ਸੰਭਾਲ ‘ ਚ ਲਾਪਰਵਾਹੀ ਬਰਦਾਸ਼ਤ ਨਹੀਂ – ਡਾ.ਹਿਮਾਂਸ਼ੂ ਅਗਰਵਾਲ

गौ सेवा आयोग के चेयरमैन ने बेसहारा गायों की देखभाल को लेकर पटियाला के डीसी के साथ हाई-लेवल मीटिंग की, जानवरों की देखभाल में लापरवाही बर्दाश्त नहीं की जाएगी – डॉ. हिमांशु अग्रवाल

Chairman of Gau Seva Commission held a high-level meeting with DC Patiala on the care of helpless cows, negligence in the care of animals will not be tolerated – Dr. Himanshu Agarwal

“ਪਟਿਆਲਾ ਸ਼ਹਿਰ ‘ ਚ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਤੱਕ ਪਹੁੰਚਾਇਆ ਜਾਵੇਗਾ” –ਡਾ.ਹਿਮਾਂਸ਼ੂ ਅਗਰਵਾਲ

“पटियाला शहर में बेसहारा जानवरों को गौशाला में ले जाया जाएगा” – डॉ. हिमांशु अग्रवाल

“Helpless animals in Patiala city will be taken to the cowshed” – Dr. Himanshu Agarwal

ਪਟਿਆਲਾ,01 ਮਈ (ਹਿਮਾਂਸ਼ੂ ਹੈਰੀ):ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਲੱਖਾ ਦੀ ਅਗਵਾਈ ਹੇਠ ਇਕ ਮਹੱਤਵਪੂਰਨ ਬੈਠਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨਾਲ ਕੀਤੀ ਗਈ।ਬੈਠਕ ਦੌਰਾਨ ਗਉ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਵੱਖ-ਵੱਖ ਵਿਭਾਗਾਂ ਵੱਲੋਂ ਪਸ਼ੂਆਂ ਦੀ ਸਾਂਭ ਸੰਭਾਲ ਸਬੰਧੀ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ ।ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪਸ਼ੂਆਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵੱਧ ਤੋਂ ਵੱਧ ਲੋਕਾਂ ਨੂੰ ਐਸ.ਪੀ.ਸੀ.ਏ. (ਸੋਸਾਇਟੀ ਫਾਰ ਪ੍ਰਿਵੈਂਨਸ਼ਨ ਆਫ ਕਰੂਏਲਟੀ ਟੁ ਐਨੀਮਲਜ਼) ਦੇ ਮੈਂਬਰ ਬਣਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਗਊਸ਼ਾਲਾਵਾਂ ਵਿੱਚ ਰਹਿੰਦੇ ਪਸ਼ੂਆਂ ਲਈ ਸਾਫ਼-ਸੁਥਰਾ ਵਾਤਾਵਰਣ, ਪੀਣ ਵਾਲਾ ਸਾਫ ਪਾਣੀ, ਹਰਾ ਚਾਰਾ ਅਤੇ ਸਮੇਂ-ਸਿਰ ਦਵਾਈਆਂ ਉਪਲਬਧ ਕਰਵਾਈਆਂ ਜਾ ਸਕਣ।ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਇਹ ਵੀ ਕਿਹਾ ਕਿ ਬੇਸਹਾਰਾ ਪਸ਼ੂਆਂ ਦੀ ਸੰਭਾਲ ਬਿਹਤਰ ਢੰਗ ਨਾਲ ਕੀਤੀ ਜਾਵੇ। ਉਹਨਾ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਬੇਸਹਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਸਰਕਾਰੀ ਗਊਸ਼ਾਲਾ ਤੱਕ ਪਹੁੰਚਾਇਆ ਜਾਵੇਗਾ ।ਡਾ. ਹਿਮਾਂਸ਼ੂ ਅਗਰਵਾਲ ਨੇ ਸਖਤ ਰੁਖ ਅਪਣਾਉਂਦਿਆਂ ਕਿਹਾ ਕਿ ਸੜਕਾਂ ‘ਤੇ ਬੇਸਹਾਰਾ ਪਸ਼ੂ ਨਹੀਂ ਦਿਖਣੇ ਚਾਹੀਦੇ। ਓਹਨਾ ਵਧੀਕ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਇਸ ਮਾਮਲੇ ਵਿੱਚ ਹੋ ਰਹੀ ਪ੍ਰਗਤੀ ਦੀ ਸਮੀਖਿਆ ਲਈ ਹਰ ਮਹੀਨੇ ਮੀਟਿੰਗ ਕਰਵਾਈ ਜਾਵੇ। ਉਨ੍ਹਾਂ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਪਸ਼ੂਆਂ ਦੀ ਸੁਰੱਖਿਆ ਅਤੇ ਸੰਭਾਲ ਲਈ ਸਰਕਾਰ ਦਾ ਸਾਥ ਦੇਣ ਅਤੇ ਇਸ ਮਹੱਤਵਪੂਰਨ ਕੰਮ ਵਿੱਚ ਆਪਣਾ ਯੋਗਦਾਨ ਪਾਉਣ।ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮੈਡਮ ਸੋਨਮ, ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਸਮਾਣਾ ਰਿਚਾ ਗੋਇਲ, ਪਸ਼ੂ ਪਾਲਣ ਵਿਭਾਗ ਤੋਂ ਸਹਾਇਕ ਡਾਇਰੈਕਟਰ ਸੋਨਿੰਦਰ ਕੌਰ, ਸਹਾਇਕ ਡਾਇਰੈਕਟਰ ਰਾਜਨੀਕ ਭੌਰਾ ਸਮੇਤ ਹੋਰ ਅਧਿਕਾਰੀ ਜਿਵੇਂ ਦੀਪਇੰਦਰ ਸਿੰਘ, ਜਤਿੰਦਰ ਸਿੰਘ, ਅਮਨਦੀਪ ਸਿੰਘ ਅਤੇ ਜਗਪ੍ਰੀਤ ਸਿੰਘ ਵੀ ਮੌਜੂਦ ਸਨ।

पटियाला, 01 मई (हिमांशु हैरी): पंजाब गौ सेवा कमीशन के चेयरमैन श्री अशोक लाखा की अध्यक्षता में डिप्टी कमिश्नर डॉ. हिमांशु अग्रवाल के साथ डिस्ट्रिक्ट एडमिनिस्ट्रेटिव कॉम्प्लेक्स में एक ज़रूरी मीटिंग हुई। मीटिंग के दौरान गौ सेवा कमीशन के चेयरमैन ने जानवरों की देखभाल के लिए अलग-अलग डिपार्टमेंट की तरफ से की जा रही एक्टिविटीज़ के बारे में डिटेल में जानकारी ली। डिप्टी कमिश्नर डॉ. हिमांशु अग्रवाल ने कहा कि जानवरों की देखभाल बहुत ज़रूरी है। उन्होंने अधिकारियों को निर्देश दिया कि ज़्यादा से ज़्यादा लोगों को SPCA (सोसाइटी फॉर प्रिवेंशन ऑफ क्रुएल्टी टू एनिमल्स) का मेंबर बनने के लिए मोटिवेट करें ताकि गौशालाओं में रहने वाले जानवरों को साफ़ माहौल, साफ़ पीने का पानी, हरा चारा और समय पर दवाइयाँ दी जा सकें। डिप्टी कमिश्नर डॉ. हिमांशु अग्रवाल ने यह भी कहा कि बेसहारा जानवरों की देखभाल बेहतर तरीके से की जानी चाहिए। उन्होंने कहा कि पटियाला शहर में बेसहारा जानवरों को सड़कों से हटाकर सरकारी गौशाला में पहुँचाया जाएगा। डॉ. हिमांशु अग्रवाल ने सख़्त रुख अपनाते हुए कहा कि बेसहारा जानवर सड़कों पर नहीं दिखने चाहिए। उन्होंने एडिशनल डिप्टी कमिश्नर को हर महीने मीटिंग करके इस मामले में हो रही प्रोग्रेस का रिव्यू करने का निर्देश दिया। उन्होंने आम लोगों से भी अपील की कि वे जानवरों की सुरक्षा और देखभाल के लिए सरकार का साथ दें और इस ज़रूरी काम में अपना योगदान दें। इस मौके पर नगर निगम की जॉइंट कमिश्नर मैडम सोनम, एडिशनल डिप्टी कमिश्नर दमनजीत सिंह मान, एडिशनल डिप्टी कमिश्नर नवरीत कौर सेखों, SDM समाना रिचा गोयल, असिस्टेंट डायरेक्टर सोनिंदर कौर, एनिमल हस्बैंड्री डिपार्टमेंट से असिस्टेंट डायरेक्टर रजनीक भौरा के साथ-साथ दीपिंदर सिंह, जतिंदर सिंह, अमनदीप सिंह और जगप्रीत सिंह जैसे दूसरे अधिकारी भी मौजूद थे।

Patiala, May 01 (Himanshu Harry): An important meeting was held at the District Administrative Complex under the chairmanship of Punjab Gau Sewa Commission Chairman Mr. Ashok Lakha with Deputy Commissioner Dr. Himanshu Agarwal. During the meeting, the Chairman of the Gau Sewa Commission sought detailed information about the activities being taken up by various departments for the care of animals. Deputy Commissioner Dr. Himanshu Agarwal said that the care of animals is very important. He directed the officials to motivate maximum people to become members of SPCA (Society for Prevention of Cruelty to Animals) so that a clean environment, clean drinking water, green fodder and timely medicines can be provided to the animals living in cowsheds. Deputy Commissioner Dr. Himanshu Agarwal also said that the care of helpless animals should be taken care of in a better manner. He said that in Patiala city, the helpless animals will be removed from the roads and taken to the government cowshed. Dr. Himanshu Agarwal took a strict stand and said that helpless animals should not be seen on the roads. He directed the Additional Deputy Commissioner to hold a meeting every month to review the progress being made in this matter. He also appealed to the general public to support the government for the protection and care of animals and contribute to this important work. On this occasion, Joint Commissioner of Municipal Corporation Madam Sonam, Additional Deputy Commissioner Damanjit Singh Mann, Additional Deputy Commissioner Navreet Kaur Sekhon, SDM Samana Richa Goyal, Assistant Director Soninder Kaur, Assistant Director Rajnik Bhaura from the Animal Husbandry Department along with other officers like Deepinder Singh, Jatinder Singh, Amandeep Singh and Jagpreet Singh were also present.

Leave a Reply

Your email address will not be published. Required fields are marked *