ਰੀਤੇਸ਼ ਬਾਂਸਲ ਨੂੰ ਰਾਜਪੁਰਾ ਹਲਕੇ ਦਾ ਸੰਗਠਨ ਇੰਚਾਰਜ ਕੀਤਾ ਗਿਆ ਨਿਯੁਕਤ ਵਿਧਾਇਕਾ ਨੀਨਾ ਮਿੱਤਲ ਨੇ ਦਿੱਤੀਆਂ ਮੁਬਾਰਕਾਂ

ਆਪ ਵਲੋਂ ਮਿਹਨਤਕਸ਼ ਵਲੰਟੀਅਰ ਨੂੰ ਹਮੇਸ਼ਾਂ ਦਿੱਤਾ ਸਨਮਾਨ: ਵਿਧਾਇਕਾ ਨੀਨਾ ਮਿੱਤਲ

ਰਾਜਪੁਰਾ,17 ਸਤੰਬਰ (ਹਿਮਾਂਸ਼ੂ ਹੈਰੀ):ਆਮ ਆਦਮੀ ਪਾਰਟੀ ਵੱਲੋਂ ਆਪਣੇ ਸੂਬਾਈ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ 27 ਵਿਧਾਨ ਸਭਾ ਹਲਕਿਆਂ ਵਿੱਚ ਨਵੇਂ ਹਲਕਾ ਸੰਗਠਨ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸੇ ਤਹਿਤ ਹਲਕਾ ਰਾਜਪੁਰਾ ਤੋਂ ਪਾਰਟੀ ਨੇ ਮਿਹਨਤਕਸ਼ ਅਤੇ ਸਮਰਪਿਤ ਵਲੰਟੀਅਰ ਰੀਤੇਸ਼ ਬਾਂਸਲ ਨੂੰ ਹਲਕਾ ਸੰਗਠਨ ਇੰਚਾਰਜ ਨਿਯੁਕਤ ਕਰਕੇ ਜ਼ਿੰਮੇਵਾਰੀ ਸੌਂਪੀ ਹੈ।ਇਸ ਮੌਕੇ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਲਵੀਸ ਮਿੱਤਲ ਨੇ ਰੀਤੇਸ਼ ਬਾਂਸਲ ਨੂੰ ਸਨਮਾਨਿਤ ਕਰਦੇ ਹੋਏ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਇਸਦੇ ਇਮਾਨਦਾਰ, ਸਮਰਪਿਤ ਅਤੇ ਮਿਹਨਤਕਸ਼ ਵਰਕਰ ਹਨ। ਉਨ੍ਹਾਂ ਕਿਹਾ ਕਿ ਰੀਤੇਸ਼ ਬਾਂਸਲ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹੇ ਹਨ ਅਤੇ ਵਲੰਟੀਅਰ ਵਜੋਂ ਉਹਨਾਂ ਨੇ ਹਮੇਸ਼ਾ ਪਾਰਟੀ ਦੇ ਪ੍ਰਚਾਰ, ਪ੍ਰਸਾਰ ਅਤੇ ਜਨ ਸੰਪਰਕ ਮੁਹਿੰਮਾਂ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਇਸ ਮਿਹਨਤ ਅਤੇ ਲੋਕ ਪੱਖੀ ਸੋਚ ਦੇ ਨਤੀਜੇ ਵਜੋਂ ਹੀ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਇਹ ਮਹੱਤਵਪੂਰਣ ਜ਼ਿੰਮੇਵਾਰੀ ਸੌਂਪੀ ਹੈ।ਇਸ ਮੌਕੇ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਰੀਤੇਸ਼ ਬਾਂਸਲ ਭਵਿੱਖ ਵਿੱਚ ਵੀ ਆਪਣੀ ਸਮਰਪਿਤ ਸੇਵਾ ਜਾਰੀ ਰੱਖਦਿਆਂ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਲੋਕ ਪੱਖੀ ਅਤੇ ਵਿਕਾਸ-ਪ੍ਰੇਰੀਤ ਵਿਚਾਰਧਾਰਾ ਨੂੰ ਰਾਜਪੁਰਾ ਹਲਕੇ ਦੇ ਘਰ-ਘਰ ਤੱਕ ਪਹੁੰਚਾਉਣਗੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਹਮੇਸ਼ਾਂ ਮਿਹਨਤਕਸ਼ ਵਰਕਰਾਂ ਦੀ ਕਦਰ ਕਰਦੀ ਹੈ ਅਤੇ ਇਹ ਨਿਯੁਕਤੀ ਇਸ ਗੱਲ ਦਾ ਜੀਵੰਤ ਉਦਾਹਰਣ ਹੈ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਰਾਜਪੁਰਾ ਵਿੱਚ ਹਮੇਸ਼ਾਂ ਲੋਕ ਪੱਖੀ ਰਾਜਨੀਤੀ ਨੂੰ ਤਰਜੀਹ ਦਿੱਤੀ ਹੈ। ਇਸੇ ਪੰਥੀ ਦੇ ਅਧਾਰ ‘ਤੇ ਰੀਤੇਸ਼ ਬਾਂਸਲ ਦੀ ਨਿਯੁਕਤੀ ਵੀ ਪਾਰਟੀ ਦੇ ਉਸ ਮੰਤਵ ਨੂੰ ਦਰਸਾਉਂਦੀ ਹੈ ਕਿ ਜੋ ਵਰਕਰ ਮਿਹਨਤ ਕਰਦਾ ਹੈ, ਉਸ ਨੂੰ ਸਨਮਾਨਿਤ ਕੀਤਾ ਜਾਂਦਾ ਹੈਇਸ ਮੌਕੇ ਨਵ-ਨਿਯੁਕਤ ਰਾਜਪੁਰਾ ਹਲਕਾ ਸੰਗਠਨ ਇੰਚਾਰਜ ਰੀਤੇਸ਼ ਬਾਂਸਲ ਨੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਜੋ ਮੇਰੇ ਤੇ ਭਰੋਸਾ ਜਤਾਇਆ ਹੈ, ਉਸ ਨੂੰ ਉਹ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਪੂਰਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਹਲਕਾ ਰਾਜਪੁਰਾ ਦੇ ਵਾਸੀਆਂ ਨੂੰ ਮਾਨ ਸਰਕਾਰ ਵੱਲੋਂ ਲਏ ਇਤਿਹਾਸਕ ਫ਼ੈਸਲਿਆਂ ਅਤੇ ਲੋਕ ਹਿੱਤਾਂ ਦੀਆਂ ਨੀਤੀਆਂ ਬਾਰੇ ਜਾਗਰੂਕ ਕਰਨ ਲਈ ਤਨ-ਮਨ ਨਾਲ ਕੰਮ ਕਰਨਗੇ। ਖ਼ਾਸ ਕਰਕੇ ਹਲਕੇ ਵਿੱਚ ਵਿਧਾਇਕਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਨਿਰਪੱਖਤਾ ਨਾਲ ਚੱਲ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾ ਕੇ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ।ਤਾਂ ਜੋ ਹਲਕਾ ਰਾਜਪੁਰਾ ਆਪਸੀ ਮਿਲਵਰਤਨ ਅਤੇ ਲੋਕ ਸੇਵਾ ਦੀ ਪਹਿਚਾਣ ਬਣ ਸਕੇ।ਇਸ ਰਮੇਸ਼ ਪਾਹੁੰਜ ਪ੍ਰਧਾਨ ਵਪਾਰ ਮੰਡਲ, ਸਚਿਨ ਮਿੱਤਲ,ਸ਼ਾਮ ਸੁੰਦਰ ਵਧਵਾ, ਯੂਥ ਪ੍ਰਧਾਨ ਰਾਜੇਸ਼ ਬੋਵਾ,ਐਡਵੋਕੇਟ ਸੰਦੀਪ ਬਾਵਾ, ਜਗਦੀਪ ਸਿੰਘ ਅਲੂਣਾ, ਰਾਜੇਸ਼ ਕੁਮਾਰ ਇੰਸਾਂ,ਗਗਨ ਖੁਰਾਨਾ, ਦਵਿੰਦਰ ਸਿੰਘ ਬੈਦਵਾਨ,ਸਰਪੰਚ ਜਸਵਿੰਦਰ ਸਿੰਘ ਜੈਲਦਾਰ, ਗੁਰਤੇਜ ਸਿੰਘ, ਸੁਮਿਤ ਬਖਸ਼ੀ, ਬਿਕਰਮ ਸਿੰਘ ਕੰਡੇਵਾਲਾ,ਗੁਰਵੀਰ ਸਰਾਓ, ਹਰਪ੍ਰੀਤ ਸਿੰਘ ਲਾਲੀ,ਡਾ ਚਰਨ ਕਮਲ ਧਿਮਾਨ, ਸਰਪੰਚ ਜਸਵੰਤ ਸਿੰਘ ਨੈਣਾ, ਕਰਮਪਾਲ ਗਿਰੀ ਨਲਾਸ ਪੰਚ,ਸਰਪੰਚ ਅਮਨ ਨਲਾਸ, ਭਜਨ ਲਾਲ ਨੰਦਾ,ਲੱਕੀ ਸੰਧੂ ਬਨੂੰੜ, ਸੰਦੀਪ ਸਿੰਘ ਲੱਕੀ, ਸਰਪੰਚ ਮਾਨ ਸਿੰਘ,ਰਤਨੇਸ਼ ਜਿੰਦਲ,ਮਾਨ ਸਿੰਘ ਵਾਰਡ ਨੰਬਰ 15, ਰੁਲਿਆ ਸਿੰਘ, ਗੁਰਸ਼ਰਨ ਸਿੰਘ ਵਿੱਰਕ ਵਾਰਡ ਨੰਬਰ 16, ਸਰਪੰਚ ਰਾਮ ਕਰਨ ਖਜੂਰ ਪੀਰ ਕਲੋਨੀ,ਹਰਚੰਦ ਸਿੰਘ ਫੋਜੀ,ਸੋਮ ਨਾਥ, ਤਰੁਣ ਸ਼ਰਮਾ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਵੀ ਰੀਤੇਸ ਬਾਂਸਲ ਨੂੰ ਮੁਬਾਰਕਾਂ ਦਿੱਤੀਆਂ।

Leave a Reply

Your email address will not be published. Required fields are marked *