
ਰਾਜਪੁਰਾ,18 ਸਤੰਬਰ (ਹਿਮਾਂਸ਼ੂ ਹੈਰੀ): ਸੀ.ਬੀ.ਐਸ.ਈ. ਵੱਲੋਂ ਇਕ ਰਾਸ਼ਟਰੀ ਸਮੂਹਿਕ ਸ਼ੂਟਿੰਗ ਚੈਂਪਿਅਨਸ਼ਿਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀ ਹਰਜੋਤ ਸਿੰਘ ਨੇ ਕਾਂਸੇ ਦਾ ਤਮਗਾ ਜਿੱਤ ਕੇ ਦਿੱਲੀ ਪਬਲਿਕ ਸਕੂਲ ਰਾਜਪੁਰਾ ਦਾ ਨਾਮ ਰੌਸ਼ਨ ਕੀਤਾ। ਹਰਜੋਤ ਸਿੰਘ ਲਈ ਇਹ ਤਮਗਾ ਉਸਦੀ ਮਿਹਨਤ ਆਤਮ-ਵਿਸ਼ਵਾਸ ਅਤੇ ਏਕਾਗ੍ਰਤਾ ਦਾ ਪ੍ਰਮਾਣ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਗੀਤਿਕਾ ਚੰਦਰਾ ਜੀ ਨੇ ਹਰਜੋਤ ਸਿੰਘ ਦੀ ਇਸ ਸਫਲਤਾ ‘ਤੇ ਉਸਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਪ੍ਰਤੀਯੋਗਿਤਾਵਾਂ ਵਿੱਚ ਅੱਗੇ ਰਹਿਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਹਰਜੋਤ ਸਿੰਘ ਦੀ ਸਫਲਤਾ ਹੋਰ ਵਿਦਿਆਰਥੀਆਂ ਲਈ ਪਥ-ਪ੍ਰਦਰਸ਼ਕ ਬਣੇਗੀ। ਉਹਨਾਂ ਕਿਹਾ ਕਿ ਡੀ.ਪੀ.ਐਸ. ਰਾਜਪੁਰਾ ਨਾ ਸਿਰਫ਼ ਸਿੱਖਿਆ ਦੇ ਖੇਤਰ ਵਿੱਚ ਬਲਕਿ ਖੇਡਾਂ ਨਾਲ ਸੰਬੰਧਿਤ ਸਭ ਕਿਰਿਆਵਾਂ ਵਿੱਚ ਵੀ ਬੱਚਿਆਂ ਨੂੰ ਨਵੇਂ-ਨਵੇਂ ਅਨੁਭਵ ਦਿਵਾਉਣ ਲਈ ਹਮੇਸ਼ਾਂ ਅੱਗੇ ਰਹਿੰਦਾ ਹੈ।