ਰਾਜਪੁਰਾ,27 ਸਤੰਬਰ (ਹਿਮਾਂਸ਼ੂ ਹੈਰੀ):ਦਾ ਰਾਜਪੁਰਾ ਪ੍ਰੈਸ ਕਲੱਬ” ਨੇ ਪੰਜਾਬ ਸਰਕਾਰ ਵੱਲੋਂ ਚਲਾਈ ਯੋਜਨਾਂ ਅਨੁਸਾਰ ਨਿਕਸ਼ੇ ਮਿੱਤਰ ਬਣ ਕੇ ਟੀ ਬੀ ਦੇ 7 ਮਰੀਜਾਂ ਨੂੰ ਗੋਦ ਲਿਆ ਸੀ।ਜਿਸਦੇ ਤਹਿਤ ਗੋਦ ਲਏ ਹੋਏ ਟੀ ਬੀ ਦੇ ਮਰੀਜਾਂ ਨੂੰ ਸਰਕਾਰ ਵੱਲੋਂ ਜਾਰੀ ਗਾਈਡ ਲਾਈਨ ਅਨੁਸਾਰ 7 ਮਹੀਨੇ ਰਾਸ਼ਨ ਦੇਣਾ ਸੀ। ਅਤੇ ਇਸੇ ਲੜੀ ਵਿੱਚ ਅੱਜ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ “ਦਾ ਰਾਜਪੁਰਾ ਪ੍ਰੈਸ ਕਲੱਬ” ਵਲੋਂ ਗੋਦ ਲਏ 7 ਟੀ ਬੀ ਦੇ ਮਰੀਜਾਂ ਨੂੰ ਪੰਜਵੇਂ ਮਹੀਨੇ ਦਾ ਰਾਸ਼ਨ ਦਿੱਤਾ ਗਿਆ। ਇਸ ਮੌਕੇ ਸਰਕਾਰੀ ਹਸਪਤਾਲ ਦੇ ਐਸ.ਐਮ.ਓ ਡਾ. ਸੰਜੀਵ ਅਰੋੜਾ ਨੇ ਟੀ ਬੀ ਦੇ ਮਰੀਜਾਂ ਦੀ ਨਿਕਸ਼ੇ ਮਿੱਤਰ ਬਣ ਕੇ ਮੱਦਦ ਕਰਨ ਲਈ “ਦਾ ਰਾਜਪੁਰਾ ਪ੍ਰੈਸ ਕਲੱਬ” ਦੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਤੇ “ਦਾ ਰਾਜਪੁਰਾ ਪ੍ਰੈਸ ਕਲੱਬ” ਦੇ ਪ੍ਰਧਾਨ ਡੀ.ਐਸ.ਕੱਕੜ ਨੇ ਕਲੱਬ ਨੂੰ ਇਹ ਸੇਵਾ ਦੇਣ ਲਈ ਪ੍ਰਮਾਤਮਾ ਦਾ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਸਮਾਜ ਸੇਵਾ ਦੇ ਕੰਮ ਵੀ “ਦਾ ਰਾਜਪੁਰਾ ਪ੍ਰੈਸ ਕਲੱਬ” ਵੱਲੋ ਕੀਤੇ ਜਾਣਗੇ। ਇਸ ਮੌਕੇ ਰਾਜਪੁਰਾ ਪ੍ਰੈਸ ਕਲੱਬ ਦੇ ਪੱਤਰਕਾਰ ਪ੍ਰਧਾਨ ਡੀ.ਐਸ.ਕੱਕੜ,ਦੀਪਕ ਅਰੋੜਾ, ਗੁਰਮੀਤ ਸਿੰਘ ਬੇਦੀ,ਹਿਮਾਂਸ਼ੂ (ਹੈਰੀ) ਸੇਤੀਆ,ਰਾਜੇਸ਼ ਡਹਿਰਾ,ਜਤਿੰਦਰ ਲੱਕੀ,ਤਰੁਣ ਸ਼ਰਮਾਂ,ਲੱਕੀ, ਰਕੇਸ਼ ਭਟੇਜਾ ਅਤੇ ਅਭੀ ਕੱਕੜ ਮੌਜੂਦ ਸਨ।