ਭਾਰਤ ਵਿਕਾਸ ਪ੍ਰੀਸ਼ਦ ਰਾਜਪੁਰਾ ਵੱਲੋਂ ‘5 ਵੇਂ ਮੈਡੀਕਲ ਕੈਂਪ ਦੌਰਾਨ 160 ਮਰੀਜ਼ਾਂ ਦਾ ਕੀਤਾ ਗਿਆ ਚੈਕਅਪ

ਰਾਜਪੁਰਾ,28 ਸਤੰਬਰ(ਹਿਮਾਂਸ਼ੂ ਹੈਰੀ):ਭਾਰਤ ਵਿਕਾਸ ਪ੍ਰੀਸ਼ਦ ਰਾਜਪੁਰਾ ਵੱਲੋਂ ਪ੍ਰਧਾਨ ਸੁਰਿੰਦਰ ਸੇਠੀ ,ਪ੍ਰੋਜੈਕਟ ਚੇਅਰਮੈਨ ਡਾਕਟਰ ਐਮ ਐੱਲ ਵਰਮਾ, ਸੈਕਟਰੀ ਕਮਲ ਵਰਮਾ, ਖਜਾਨਚੀ ਸੁਭਾਸ਼ ਪਾਸੀ ਦੀ ਅਗਵਾਈ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਅਫਸਰ ਕਲੋਨੀ ਨੇੜੇ ਨਵੀ ਅਨਾਜ ਮੰਡੀ ਰਾਜਪੁਰਾ ਵਿਖੇ 5ਵਾਂ ਸੁਪਰ ਸਪੈਸ਼ਲਿਸਟ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਉੱਘੇ ਸਮਾਜ ਸੇਵੀ ਧੀਰਜ ਕੁਮਾਰ ਬੱਤਰਾ ਨੇ ਸ਼ਿਰਕਤ ਕੀਤੀ ਅਤੇ ਨਿਸਕਾਮ ਮੈਡੀਕਲ ਕੈਂਪ ਹੈਲਪ ਲਾਈਨ ਰਾਜਪੁਰਾ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ। ਇਸ ਕੈਂਪ ਦੌਰਾਨ ਚਮੜੀ ਦੇ ਰੋਗਾਂ ਦੇ ਮਾਹਿਰ ਡਾ. ਸ਼ਰੂਤੀ ਚੌਧਰੀ , ਅੱਖਾਂ ਦੇ ਮਾਹਰ ਡਾ. ਡੀ ਆਰ ਗੁੱਪਤਾ, ਸਰਜਰੀ ਮਾਹਰ ਡਾ.ਅਵਨੀਤ ਸਿੰਘ ਸੇਤੀਆ, ਫਿਜ਼ਿਓਥਰੈਪੀ ਡਾ. ਮੁਕਿਤਾ ਸੇਠੀ, ਡਾ. ਮਾਨਸੀ, ਡਾ. ਅਖਿਲ ਸਚਦੇਵਾ ਵੱਲੋਂ ਆਪਣੀ ਟੀਮ ਦੇ ਨਾਲ 155 ਮਰੀਜਾਂ ਦਾ ਚੈਕਅਪ ਕੀਤਾ ਗਿਆ। ਇਸ ਤਰ੍ਹਾਂ ਡਾ. ਸੁਸਮਾ ਅਰੋੜਾ ਪ੍ਰਧਾਨ ਨਿਸਕਾਮ ਕੈਂਪ ਹੈਲਪਲਾਈਨ ਰਾਜਪੁਰਾ, ਆਰੀਅਨ ਲੈਬੋਟਰੀ ਰਾਜਪੁਰਾ ਵੱਲੋਂ ਮਰੀਜ਼ਾਂ ਦੇ ਮੁਫਤ ਲੈਬ ਟੈਸਟ ਕੀਤੇ ਗਏ ਅਤੇ ਸਮਾਜ ਸੇਵੀ ਧੀਰਜ ਕਾਲੜਾ ਵਲੋਂ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਨਿਸ਼ਕਾਮ ਸੇਵਾ ਸੁਸਾਇਟੀ ਦੁਆਰਾ ਆਪਣੀਆਂ ਟੀਮਾਂ ਦੇ ਨਾਲ ਪਹੁੰਚ ਕੇ ਮਰੀਜ਼ਾਂ ਨੂੰ ਦਵਾਈਆਂ ਅਤੇ ਉਹਨਾਂ ਦੇ ਬਲੱਡ ਪ੍ਰੈਸ਼ਰ, ਸ਼ੂਗਰ, ਅਤੇ ਖੂਨ ਦੀ ਜਾਂਚ ਕੀਤੀ ਗਈ। ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਸੇਠੀ ਅਤੇ ਡਾ. ਸੰਜੀਵ ਚੌਧਰੀ ਕਾਕੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਹਰੇਕ ਮਹੀਨੇ ਮੈਡੀਕਲ ਕੈਂਪ ਲਗਾ ਕੇ ਜਰੂਰਤਮੰਦ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸਮਾਜ ਸੇਵੀ ਧੀਰਜ ਕੁਮਾਰ ਬੱਤਰਾ ਨੇ ਭਾਰਤ ਵਿਕਾਸ ਪ੍ਰੀਸ਼ਦ ਦੁਆਰਾ ਲਗਾਏ ਗਏ ਮੈਡੀਕਲ ਚੈਕਅਪ ਕੈਂਪ ਦੀ ਸਲਾਘਾ ਕੀਤੀ ਅਤੇ ਮਹੀਨੇ ਕਿ ਹੋਰਨਾ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਜਿਹੇ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਜੋ ਜਰੂਰਤਮੰਦ ਪਰਿਵਾਰਾਂ ਨੂੰ ਸਮੇਂ ਸਿਰ ਚੈੱਕਅਪ ਕਰਵਾ ਕੇ ਦਵਾਈ ਮਿਲ ਸਕੇ। ਇਸ ਮੌਕੇ ਪ੍ਰਧਾਨ ਸੁਰਿੰਦਰ ਸੇਠੀ, ਕਮਲ ਵਰਮਾ , ਡਾ. ਲਾਜਪਤ ਰਾਏ ਚੱਪੂ, ਮੰਗਤ ਸਿੰਘ ਜੰਗਪੁਰਾ, ਸੁਭਾਸ਼ ਪਾਸੀ, ਮਨੁ ਚੋਪੜਾ, ਰਮੇਸ਼ ਚੌਧਰੀ, ਮਿੱਤਰਾ ਦੱਤ ਸ਼ਰਮਾ,ਵਿਜੇ ਸੇਤੀਆ ,ਬੀ ਐਸ ਵੋਹਰਾ,ਸੁਸ਼ਮਾ ਅਰੋੜਾ,ਸੰਗੀਤਾ,ਧਰਮਪਾਲ ਅਹੂਜਾ, ਸਸੀ ਬੱਤਰਾ, ਵੀ ਕੇ ਸੇਤੀਆ ਅਤੇ ਮੈਂਬਰ ਸ਼ਾਮਲ ਸਨ।
ਫੋਟੋ: 1- ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਸੇਠੀ ਆਪਣੀ ਟੀਮ ਦੇ ਨਾਲ ਮੁਫਤ ਮੈਡੀਕਲ ਚੈੱਕ ਅਪ ਕੈਂਪ ਦੌਰਾਨ

Leave a Reply

Your email address will not be published. Required fields are marked *