ਇਹਨਾਂ ਟੀ.ਵੀ ਦੇ ਮਰੀਜਾਂ ਨੂੰ 7 ਮਹੀਨੇ ਦਿੱਤੀ ਜਾਣਗੀਆਂ ਰਾਸ਼ਨ ਦੀਆਂ ਕਿੱਟਾਂ

ਰਾਜਪੁਰਾ, 29 ਮਈ (ਹਿਮਾਂਸ਼ੂ ਹੈਰੀ):ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਦਾ ਰਾਜਪੁਰਾ ਪ੍ਰੈਸ ਕਲੱਬ ਦੇ ਪ੍ਰਧਾਨ ਡੀ.ਐਸ.ਕੱਕੜ ਅਤੇ ਚੇਅਰਮੈਨ ਦੀਪਕ ਅਰੋੜਾ ਦੀ ਅਗਵਾਈ ਹੇਠ ਕਲੱਬ ਦੇ ਸਮੂਹ ਮੈਂਬਰਾਂ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਯੋਜਨਾਂ ਅਨੁਸਾਰ ਦਾ ਰਾਜਪੁਰਾ ਪ੍ਰੈਸ ਕਲੱਬ ਨੇ ‘ਨਿਕਸ਼ੇ ਮਿੱਤਰ’ ਬਣ ਕੇ ਟੀ ਬੀ ਦੇ 7 ਮਰੀਜਾਂ ਨੂੰ ਗੋਦ ਲੈਂਦੇ ਹੋਏ ਟੀ ਬੀ ਦੇ ਮਰੀਜਾਂ ਨੂੰ ਰਾਸ਼ਨ ਵੰਡਿਆ ਅਤੇ ਨਾਲ ਹੀ ਉਨ੍ਹਾ ਨੂੰ ਅੱਗਲੇ 7 ਮਹੀਨੇ ਲਈ ਰਾਸ਼ਨ ਦੀ ਮੱਦਦ ਦੀ ਜਿੰਮੇਦਾਰੀ ਲਈ ਇਸ ਮੌਕੇ ਤੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਜਿਲ੍ਹਾ ਟੀ ਬੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨਾਗਰਾ ਮੌਜੂਦ ਸਨ ਪ੍ਰੋਗਰਾਮ ਦੌਰਾਨ ਦਾ ਰਾਜਪੁਰਾ ਪ੍ਰੈਸ ਕਲੱਬ ਦੇ ਮੈਂਬਰਾਂ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆ ਕਹਿੰਦੇ ਹੋਏ ਸਨਮਾਨਿਤ ਕੀਤਾ ਇਸ ਮੌਕੇ ਤੇ ਜਿਲ੍ਹਾ ਟੀ ਬੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨਾਗਰਾ, ਚੈਸਟ ਸਪੈਸ਼ਲਿਸਟ ਡਾ. ਪਰਵਿੰਦਰ ਸਿੰਘ ਅਤੇ ਮੈਡੀਕਲ ਅਫਸਰ ਡਾਕਟਰ ਅਮਨਦੀਪ ਕੌਰ ਨੇ ਨਿਕਸ਼ੇ ਮਿੱਤਰ ‘ਦਾ ਰਾਜਪੁਰਾ ਪ੍ਰੈਸ ਕਲੱਬ’ ਵੱਲੋਂ ਕੀਤੇ।ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਟੀ ਬੀ ਦੇ ਮਰੀਜਾਂ ਦੇ ਟੈਸਟ ਅਤੇ ਇਲਾਜ਼ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਂਦਾ ਹੈ ਉਨ੍ਹਾ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਹਫਤੇ ਤੋਂ ਖਾਂਸੀ,ਬਲਗਮ ਵਿੱਚ ਖੂਨ, ਭਾਰ ਘਟਣਾ, ਭੁੱਖ ਘੱਟ ਲੱਗਣਾ, ਸ਼ਾਮ ਨੂੰ ਬੁਖ਼ਾਰ ਆਉਣਾ,ਅਤੇ ਛਾਤੀ ਵਿੱਚ ਦਰਦ ਆਦਿ ਟੀ ਬੀ ਦੇ ਲੱਛਣ ਹਨ ਅਤੇ ਅਜਿਹੇ ਲੱਛਣ ਵਾਲੇ ਮਰੀਜਾਂ ਨੂੰ ਤੁਰੰਤ ਨਜ਼ਦੀਕੀ ਦੀ ਸਿਹਤ ਸੰਸਥਾ ਤੋਂ ਆਪਣੀ ਬਲਗ਼ਮ ਦੀ ਜਾਂਚ ਕਰਵਾਉਣੀ ਚਾਹੀਦੀ ਹੈਈI ਉਨ੍ਹਾ ਕਿਹਾ ਕਿ ਕੋਈ ਵੀ ਵਿਆਕਤੀ ਨਿਕਸ਼ੇ ਮਿੱਤਰ ਬਣ ਕੇ ਟੀਬੀ ਦੇ ਮਰੀਜਾਂ ਦੀ ਸਹਾਇਤਾ ਕਰਨ ਲਈ ਅੱਗੇ ਆ ਸਕਦਾ ਹੈ ਪ੍ਰੋਗਰਾਮ ਦੇ ਅੰਤ ਵਿੱਚ ਦਾ ਰਾਜਪੁਰਾ ਪ੍ਰੈਸ ਕਲੱਬ ਦੇ ਪ੍ਰਧਾਨ ਡੀ ਐਸ ਕੱਕੜ ਨੇ ਮੁੱਖ ਮਹਿਮਾਨ ਜਿਲਾ ਟੀਬੀ ਅਫਸਰ ਡਾਕਟਰ ਗੁਰਪ੍ਰੀਤ ਸਿੰਘ ਨਾਗਰਾ ਸਮੇਤ ਹੋਰ ਡਾਕਟਰਾਂ ਦਾ ਕਲੱਬ ਨੂੰ ਇਹ ਸੇਵਾ ਦੇਣ ਲਈ ਧੰਨਵਾਦ ਕੀਤਾ ਇਸ ਮੌਕੇ ਤੇ ਹਰਪ੍ਰੀਤ ਕੌਰ ਐਸ ਟੀ ਐਲ ਐਸ ਸੀਨੀਅਰ ਲੈਬ ਸੁਪਰਵਾਈਜ਼ਰ, ਐਲਟੀ ਸੁਖਬੀਰ ਸਿੰਘ, ਦਾ ਰਾਜਪੁਰਾ ਪ੍ਰੈਸ ਕਲੱਬ ਦੇ ਪੈਟਰਨ ਵਿਜੇ ਵੋਹਰਾ, ਜਨਰਲ ਸਕੱਤਰ ਗੁਰਮੀਤ ਸਿੰਘ ਬੇਦੀ, ਸੀਨੀਅਰ ਉਪ ਪ੍ਰਧਾਨ ਹਿਮਾਂਸ਼ੂ ਹੈਰੀ, ਉਪ ਪ੍ਰਧਾਨ ਰਾਜੇਸ਼ ਡਹਿਰ, ਉਪ ਚੇਅਰਮੈਨ ਲਲਿਤ ਕੁਮਾਰ, ਕੈਸ਼ੀਅਰ ਰਵਦੀਪ ਸੂਰੀ, ਪੀਆਰਓ ਰਾਕੇਸ਼ ਭਟੇਜਾ, ਲੱਕੀ ਕੁਮਾਰ, ਅਭੀ ਕੱਕੜ,ਜਤਿੰਦਰ ਲੱਕੀ ਅਤੇ ਐਡ. ਬੀ ਜੇ ਪਾਸੀ ਮੌਜੂਦ ਸਨ।