6 जिलों के युवाओं के लिए अग्निवीर भर्ती रैली 30 जुलाई से 10 अगस्त तक
Agniveer recruitment rally for youth of 6 districts from July 30 to August 10

ਪਟਿਆਲਾ,06 ਜੁਲਾਈ(ਹਿਮਾਂਸ਼ੂ ਹੈਰੀ):ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੁਪ੍ਰਿਤਾ ਜੌਹਲ ਨੇ ਡਾਇਰੈਕਟਰ ਭਰਤੀ, ਆਰਮੀ ਭਰਤੀ ਦਫ਼ਤਰ, ਪਟਿਆਲਾ ਨਾਲ ਮਿਲ ਕੇ 30 ਜੁਲਾਈ ਤੋਂ 10 ਅਗਸਤ 2026 ਤੱਕ ਹੋਣ ਵਾਲੀ ਆਗਾਮੀ ਏਆਰਓ ਪਟਿਆਲਾ ਅਗਨੀਵੀਰ ਭਰਤੀ ਰੈਲੀ 2026 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਫੌਜੀ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਜਾਲੰਧਰ ਸਥਿਤ ਜੋਨਲ ਭਰਤੀ ਦਫ਼ਤਰ ਦੇ ਅਧੀਨ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ 30 ਜੁਲਾਈ ਤੋਂ 10 ਅਗਸਤ 2026 ਤੱਕ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ, ਪੋਲੋ ਗਰਾਊਂਡ ਵਿਖੇ ਭਾਰਤੀ ਫੌਜ ਵਿੱਚ ਵੱਖ-ਵੱਖ ਵਰਗਾਂ ਦੀ ਭਰਤੀ ਲਈ ਅਗਨੀਵੀਰ ਭਰਤੀ ਰੈਲੀ ਕਰਵਾਈ ਜਾਵੇਗੀ। ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ, ਮਾਲੇਰਕੋਟਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਉਹ ਯੋਗ ਨੌਜਵਾਨ, ਜਿਨ੍ਹਾਂ ਨੇ ਸੀਈਈ ਪ੍ਰੀਖਿਆ ਪਾਸ ਕੀਤੀ ਹੈ (ਜਿਸ ਦਾ ਨਤੀਜਾ ਬਹੁਤ ਜਲਦੀ ਐਲਾਨਿਆ ਜਾਵੇਗਾ), ਇਸ ਰੈਲੀ ਵਿੱਚ ਹਿੱਸਾ ਲੈ ਸਕਣਗੇ।ਇਸ ਸਬੰਧੀ ਡਾਇਰੈਕਟਰ ਭਰਤੀ, ਆਰਮੀ ਭਰਤੀ ਦਫ਼ਤਰ, ਪਟਿਆਲਾ ਨੇ ਕਿਹਾ ਕਿ ਪੰਜਾਬ ਦੀ ਪਹਿਲੀ ਅਤੇ ਸਭ ਤੋਂ ਵੱਡੀ ਭਰਤੀ ਰੈਲੀ ਹੋਣ ਦੇ ਕਾਰਨ ਭਰਤੀ ਪ੍ਰਕਿਰਿਆ ਨੂੰ ਸਭ ਤੋਂ ਵੱਧ ਪਾਰਦਰਸ਼ੀ, ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ 12,000 ਤੋਂ ਵੱਧ ਉਮੀਦਵਾਰਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਏਆਰਓ ਪਟਿਆਲਾ ਭਰਤੀ ਰੈਲੀ ਸਿਵਲ-ਮਿਲਟਰੀ ਤਾਲਮੇਲ ਦੀ ਇੱਕ ਸ਼ਾਨਦਾਰ ਮਿਸਾਲ ਹੈ, ਜਿਸ ਦਾ ਨਤੀਜਾ ਸਾਲ 2024 ਅਤੇ 2025 ਦੀਆਂ ਅਗਨੀਵੀਰ ਭਰਤੀ ਰੈਲੀਆਂ ਵਿੱਚ ਵੇਖਣ ਨੂੰ ਮਿਲਿਆ, ਜਿਨ੍ਹਾਂ ਨੂੰ ਉਮੀਦਵਾਰਾਂ ਅਤੇ ਵੱਖ-ਵੱਖ ਸਿਵਲ ਅਤੇ ਮਿਲਟਰੀ ਮਾਣਯੋਗ ਸ਼ਖਸੀਅਤਾਂ ਵੱਲੋਂ ਬਹੁਤ ਸਰਾਹਿਆ ਅਤੇ ਪਸੰਦ ਕੀਤਾ ਗਿਆ।ਸ੍ਰੀਮਤੀ ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਉਪਲਬਧ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਰਤੀ ਰੈਲੀ ਨੂੰ ਸਫਲਤਾਪੂਰਵਕ ਕਰਵਾਉਣ ਲਈ ਭਾਰਤੀ ਫੌਜ ਨੂੰ ਹਰ ਤਰ੍ਹਾਂ ਦਾ ਲੋੜੀਂਦਾ ਪ੍ਰਸ਼ਾਸਨਿਕ ਅਤੇ ਬੁਨਿਆਦੀ ਸਹਿਯੋਗ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਵੱਖ-ਵੱਖ ਵਿਭਾਗਾਂ ਨੂੰ ਰੈਲੀ ਦੌਰਾਨ ਸੁਚੱਜੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਸਾਰੇ ਯੋਗ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਭਰਤੀ ਨਾਲ ਸਬੰਧਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨਿਰਧਾਰਤ ਮਿਤੀਆਂ ਅਨੁਸਾਰ ਰੈਲੀ ਵਿੱਚ ਸ਼ਾਮਲ ਹੋਣ ਅਤੇ ਆਪਣੇ ਨਾਲ ਸਾਰੇ ਲੋੜੀਂਦੇ ਦਸਤਾਵੇਜ਼ ਲੈ ਕੇ ਆਉਣ।
पटियाला, 06 जुलाई (हिमांशु हैरी): एडिशनल डिप्टी कमिश्नर श्रीमती अनुप्रिता जोहल ने डायरेक्टर रिक्रूटमेंट, आर्मी रिक्रूटमेंट ऑफिस, पटियाला के साथ मिलकर आर्मी अधिकारियों के साथ एक मीटिंग की, जिसमें 30 जुलाई से 10 अगस्त, 2026 तक होने वाली ARO पटियाला अग्निवीर रिक्रूटमेंट रैली 2026 की तैयारियों का रिव्यू किया गया। जोनल रिक्रूटमेंट ऑफिस, जालंधर के अंडर आर्मी रिक्रूटमेंट ऑफिस, पटियाला, इंडियन आर्मी में अलग-अलग कैटेगरी में भर्ती के लिए 30 जुलाई से 10 अगस्त, 2026 तक राजा भलिंदर सिंह स्पोर्ट्स कॉम्प्लेक्स, पोलो ग्राउंड, पटियाला में अग्निवीर रिक्रूटमेंट रैली ऑर्गनाइज़ करेगा। पटियाला, संगरूर, मानसा, बरनाला, मलेरकोटला और फतेहगढ़ साहिब जिलों के योग्य युवा, जिन्होंने CEE एग्जाम पास किया है (जिसका रिजल्ट बहुत जल्द घोषित किया जाएगा), इस रैली में हिस्सा ले सकेंगे। इस बारे में आर्मी रिक्रूटमेंट ऑफिस, पटियाला के डायरेक्टर रिक्रूटमेंट ने कहा कि पंजाब की पहली और सबसे बड़ी रिक्रूटमेंट रैली होने के नाते, रिक्रूटमेंट प्रोसेस को सबसे ट्रांसपेरेंट, आसान और सुरक्षित तरीके से करने के लिए सभी ज़रूरी इंतज़ाम किए जा रहे हैं। उन्होंने कहा कि इस रैली में 12,000 से ज़्यादा कैंडिडेट्स के पहुँचने की संभावना है। ARO पटियाला रिक्रूटमेंट रैली सिविल-मिलिट्री तालमेल का एक शानदार उदाहरण है, जिसका नतीजा साल 2024 और 2025 की अग्निवीर रिक्रूटमेंट रैलियों में देखा गया, जिन्हें कैंडिडेट्स और अलग-अलग सिविल और मिलिट्री के गणमान्य लोगों ने बहुत सराहा और पसंद किया। श्रीमती अनुप्रिता जोहल ने कहा कि मुख्यमंत्री श्री भगवंत सिंह मान के दिशा-निर्देशों के अनुसार, ज़िला प्रशासन पंजाब के युवाओं को ज़्यादा से ज़्यादा रोज़गार के मौके देने के लिए प्रतिबद्ध है। उन्होंने कहा कि रिक्रूटमेंट रैली को सफलतापूर्वक करने के लिए इंडियन आर्मी को सभी ज़रूरी एडमिनिस्ट्रेटिव और बेसिक मदद दी जाएगी। उन्होंने अलग-अलग डिपार्टमेंट्स को रैली के दौरान सही इंतज़ाम करने के निर्देश दिए। उन्होंने सभी योग्य कैंडिडेट्स से अपील की कि वे रिक्रूटमेंट से जुड़े इंस्ट्रक्शन्स का पालन करें और तय तारीखों के अनुसार रैली में शामिल हों और सभी ज़रूरी डॉक्यूमेंट्स अपने साथ लाएँ।
Patiala, July 06 (Himanshu Harry): Additional Deputy Commissioner Mrs. Anuprita Johal along with Director Recruitment, Army Recruitment Office, Patiala chaired a meeting with army officers to review the preparations for the upcoming ARO Patiala Agniveer Recruitment Rally 2026 to be held from July 30 to August 10, 2026. The Army Recruitment Office, Patiala under the Zonal Recruitment Office, Jalandhar will organize the Agniveer Recruitment Rally for recruitment of various categories in the Indian Army from July 30 to August 10, 2026 at Raja Bhalinder Singh Sports Complex, Polo Ground, Patiala. Eligible youth from Patiala, Sangrur, Mansa, Barnala, Malerkotla and Fatehgarh Sahib districts, who have passed the CEE examination (the result of which will be declared very soon), will be able to participate in this rally. In this regard, Director Recruitment, Army Recruitment Office, Patiala said that being the first and biggest recruitment rally of Punjab, all necessary arrangements are being made to conduct the recruitment process in the most transparent, smooth and safe manner. He said that more than 12,000 candidates are likely to reach this rally. ARO Patiala Recruitment Rally is a wonderful example of civil-military coordination, the result of which was seen in the Agniveer Recruitment Rallies of the year 2024 and 2025, which were highly appreciated and liked by the candidates and various civil and military dignitaries. Mrs. Anuprita Johal said that Chief Minister Mr. As per the guidelines of Bhagwant Singh Mann, the district administration is committed to provide maximum employment opportunities to the youth of Punjab. He said that all necessary administrative and basic support will be provided to the Indian Army to conduct the recruitment rally successfully. He directed various departments to make proper arrangements during the rally. He appealed to all the eligible candidates to follow the instructions related to recruitment and join the rally as per the stipulated dates and bring all the necessary documents with them.