ਸਮੁੱਚੀ ਲੋਕਾਈ ਤੱਕ ਪਹੁੰਚੇਗਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼- ਤੇਜਿੰਦਰ ਮਹਿਤਾ, ਹਰਪਾਲ ਵਿਰਕ, ਭੇਦਭਾਵ ਰਹਿਤ ਸਮਾਜ ਦਾ ਸੁਪਨਾ ਸੰਜੋਣ ਵਾਲੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਪੰਜਾਬ ਸਰਕਾਰ ਵੱਲੋਂ ਸੱਚੀ ਸ਼ਰਧਾਂਜਲੀ

श्री गुरु रविदास जी महाराज का संदेश पूरी इंसानियत तक पहुंचेगा – तेजिंदर मेहता, हरपाल विर्क, पंजाब सरकार की तरफ से श्री गुरु रविदास जी महाराज को सच्ची श्रद्धांजलि, जिन्होंने बिना भेदभाव वाले समाज का सपना देखा था

The message of Sri Guru Ravidas Ji Maharaj will reach the entire humanity – Tejinder Mehta, Harpal Virk, True tribute from the Punjab government to Sri Guru Ravidas Ji Maharaj, who dreamed of a society without discrimination

30-minute documentary film to be shown on LED screens: ADC Mann, three documentary vans flagged off by Chairman Mehta, Virk and ADC Mann

LED स्क्रीन पर 30 मिनट की डॉक्यूमेंट्री फिल्म दिखाई जाएगी: ADC मान, चेयरमैन मेहता, विर्क और ADC मान ने तीन डॉक्यूमेंट्री वैन को हरी झंडी दिखाई

ਐਲ.ਈ.ਡੀ. ਸਕਰੀਨਾਂ ‘ਤੇ ਦਿਖਾਈ ਜਾਵੇਗੀ 30 ਮਿੰਟ ਦੀ ਦਸਤਾਵੇਜ਼ੀ ਫ਼ਿਲਮ : ਏਡੀਸੀ ਮਾਨ, ਤਿੰਨ ਡਾਕੂਮੈਂਟਰੀ ਵੈਨਾਂ ਨੂੰ ਚੇਅਰਮੈਨ ਮਹਿਤਾ, ਵਿਰਕ ਤੇ ਏਡੀਸੀ ਮਾਨ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਪਟਿਆਲਾ, 7 ਜੁਲਾਈ(ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਇਤਿਹਾਸਕ ਅਤੇ ਸ਼ਰਧਾ ਪੂਰਵਕ ਮਨਾਉਣ ਲਈ ਚਲਾਈਆਂ ਤਿੰਨ ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਭੇਜਣ ਲਈ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ ਅਤੇ ਏ.ਡੀ.ਸੀ.(ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਤੇਜਿੰਦਰ ਮਹਿਤਾ ਅਤੇ ਹਰਪਾਲ ਵਿਰਕ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼ ਸਮਾਜ ਦੇ ਸਮੁੱਚੀ ਲੋਕਾਈ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਹਿਤ ਹੀ ਅੱਜ 3 ਰਵਾਨਾ ਕੀਤੀਆਂ ਮੋਬਾਈਲ ਡਾਕੂਮੈਂਟਰੀ ਵੈਨਾਂ ਪਟਿਆਲਾ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਜਾਣਗੀਆਂ। ਮਹਿਤਾ ਤੇ ਵਿਰਕ ਨੇ ਦੱਸਿਆ ਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈਆਂ ਇਨ੍ਹਾਂ ਵੈਨਾਂ ਰਾਹੀਂ ਗੁਰੂ ਜੀ ਦੇ ਬਰਾਬਰੀ, ਸਮਾਜਿਕ ਨਿਆਂ, ਸ਼ਰਧਾ ਅਤੇ ਵਿਸ਼ਵਵਿਆਪੀ ਸਾਂਝੀਵਾਲਤਾ ਦੇ ਸਦੀਵੀ ਸੰਦੇਸ਼ ਨੂੰ ਸੂਬੇ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਖ਼ੁਸ਼ਕਿਸਮਤ ਹਾਂ ਕਿ ਸਾਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਅਤੇ ਹੁਣ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਮਿਲ ਰਿਹਾ ਹੈ।ਤਜਿੰਦਰ ਮਹਿਤਾ ਨੇ ਕਿਹਾ ਕਿ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਘਰ, ਖਾਸ ਕਰਕੇ ਨੌਜਵਾਨ ਪੀੜ੍ਹੀ, ਗੁਰੂ ਜੀ ਦੇ ਭੇਦਭਾਵ ਰਹਿਤ ਬਰਾਬਰੀ ਵਾਲੇ ਸਮਾਜ ਦੀ ਸੇਧ ਤੋਂ ਪ੍ਰੇਰਿਤ ਹੋ ਸਕੇ।ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਭਗਵੰਤ ਮਾਨ ਸਰਕਾਰ ਵੱਲੋਂ 650ਵੇਂ ਪ੍ਰਕਾਸ਼ ਪੁਰਬ ਲਈ ਉਲੀਕੇ ਗਏ ਸਾਲ ਭਰ ਦੇ ਪ੍ਰੋਗਰਾਮਾਂ ਦਾ ਅਹਿਮ ਹਿੱਸਾ ਹੈ, ਜਿਸ ਲਈ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਸਦੀਵੀ ਵਿਰਾਸਤ ਦੇ ਸਨਮਾਨ ਤੇ ਸਤਿਕਾਰ ਅਤੇ ਉਨ੍ਹਾਂ ਦੇ ਸੰਦੇਸ਼ ਦੇ ਵੱਧ ਤੋਂ ਵੱਧ ਪਾਸਾਰ ਲਈ ਸਮਾਗਮਾਂ ਦੀ ਲੜੀ ਵਾਸਤੇ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।ਹਰਪਾਲ ਸਿੰਘ ਵਿਰਕ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਸਮੁੱਚੀ ਮਨੁੱਖਤਾ ਦੇ ਭਲੇ ਅਤੇ ਸਮਾਜ ਦੇ ਸਾਰੇ ਵਰਗਾਂ ਵਿੱਚ ਬਰਾਬਰੀ ਦਾ ਸੰਦੇਸ਼ ਦਿੱਤਾ, ਜਿਸ ਨਾਲ ਬਰਾਬਰੀ ਦੇ ਮੁੱਲਾਂ ‘ਤੇ ਆਧਾਰਤ ਸਮਾਜ ਦੀ ਸਿਰਜਣਾ ਹੋਈ। ਉਨ੍ਹਾਂ ਨੇ ਇੱਕ ਅਜਿਹੇ ਆਦਰਸ਼ ਸਮਾਜ ਦਾ ਸੰਕਲਪ ਦਿੱਤਾ, ਜਿੱਥੇ ਕਿਸੇ ਨੂੰ ਵੀ ਕੋਈ ਦੁੱਖ-ਤਕਲੀਫ਼ ਨਾ ਹੋਵੇ ਅਤੇ ਅਜਿਹੇ ਸੁਪਨੇ ਨੂੰ ਸੰਜੋਣ ਵਾਲੇ ਮਹਾਨ ਗੁਰੂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਏਡੀਸੀ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਐਲ.ਈ.ਡੀਜ ਨਾਲ ਲੈਸ ਮੋਬਾਈਲ ਵੈਨਾਂ ਰਾਹੀਂ ਪਟਿਆਲਾ ਦੇ ਸਾਰੇ ਪਿੰਡਾਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਫਲਸਫੇ ਅਤੇ ਪਵਿੱਤਰ ਸਿੱਖਿਆਵਾਂ ‘ਤੇ ਆਧਾਰਤ 30 ਮਿੰਟ ਦੀ ਦਸਤਾਵੇਜ਼ੀ ਫ਼ਿਲਮ ਦਿਖਾਈ ਜਾਵੇਗੀ। ਇਸ ਮੌਕੇ ਜ਼ਿਲ੍ਹਾ ਟ੍ਰੇਡ ਕਮਿਸ਼ਨ ਮੈਂਬਰ ਨਿਰਮਲ ਝਨੇੜੀ, ਆਪ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਸੁਮੀਤ ਤਕੇਜਾ, ਮਨੀਸ਼ ਗਰਗ, ਬਲਾਕ ਸੰਮਤੀ ਪਟਿਆਲਾ ਦਿਹਾਤੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਗੋਬਿੰਦ, ਮੈਂਬਰ ਬਲਾਕ ਸੰਮਤੀ ਸ਼ਲਿੰਦਰ ਸਿੰਘ, ਯੂਥ ਵਿੰਗ ਪ੍ਰਧਾਨ ਕਰਨ ਸਿੰਘ, ਮਨਪ੍ਰੀਤ ਸਿੰਘ, ਚਸ਼ਪਿੰਦਰ ਸਿੰਘ, ਲਾਭ ਸਿੰਘ, ਸੁਖਮੀਤ ਸਿੰਘ, ਬਲਾਕ ਪ੍ਰਧਾਨ ਹੇਮ ਰਾਜ ਅਤੇ ਸੁਰਜੀਤ ਗੁਰੂ ਡਕਾਲਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ।


ਫੋਟੋ ਕੈਪਸ਼ਨ-ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ ਅਤੇ ਏਡੀਸੀ ਦਮਨਜੀਤ ਸਿੰਘ ਮਾਨ ਡੀਸੀ ਦਫ਼ਤਰ ਤੋਂ ਮੋਬਾਈਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ।

पटियाला, 7 जुलाई (हिमांशु हैरी): पंजाब सरकार की तरफ से श्री गुरु रविदास जी महाराज के 650वें प्रकाश पर्व को ऐतिहासिक और श्रद्धा के साथ मनाने के लिए शुरू की गई तीन मोबाइल डॉक्यूमेंट्री वैन को डिस्ट्रिक्ट प्लानिंग कमेटी के चेयरमैन तेजिंदर मेहता, इम्प्रूवमेंट ट्रस्ट के चेयरमैन हरपाल सिंह विर्क और ADC (रूरल डेवलपमेंट) दमनजीत सिंह मान ने यहां डिप्टी कमिश्नर ऑफिस से हरी झंडी दिखाकर रवाना किया। इस मौके पर तेजिंदर मेहता और हरपाल विर्क ने कहा कि मुख्यमंत्री भगवंत सिंह मान की लीडरशिप में पंजाब सरकार की तरफ से श्री गुरु रविदास जी महाराज का संदेश पूरे समाज तक पहुंचाने के लिए खास कोशिशें की जा रही हैं। उन्होंने कहा कि इसी के तहत आज भेजी गई 3 मोबाइल डॉक्यूमेंट्री वैन पटियाला जिले के सभी गांवों में जाएंगी। मेहता और विर्क ने कहा कि मुख्यमंत्री भगवंत सिंह मान की तरफ से चलाई गई इन वैन के जरिए गुरु का बराबरी, सामाजिक न्याय, भक्ति और दुनिया भर में भाईचारे का हमेशा रहने वाला संदेश राज्य के कोने-कोने तक पहुंचाया जाएगा। उन्होंने कहा कि हम खुशकिस्मत हैं कि हमें श्री गुरु तेग बहादुर जी की 350वीं शहीदी वर्षगांठ और अब श्री गुरु रविदास जी का 650वां प्रकाश पर्व मनाने का मौका मिल रहा है। तजिंदर मेहता ने कहा कि इसका मकसद यह पक्का करना है कि हर घर, खासकर युवा पीढ़ी, बिना किसी भेदभाव के बराबर समाज के लिए गुरु जी के बताए रास्ते से प्रेरित हो। उन्होंने कहा कि यह पहल भगवंत मान सरकार द्वारा 650वें प्रकाश पर्व के लिए साल भर चलने वाले प्रोग्राम का एक अहम हिस्सा है, जिसके लिए श्री गुरु रविदास जी महाराज की हमेशा रहने वाली विरासत का सम्मान करने और उनके संदेश को ज़्यादा से ज़्यादा फैलाने के लिए कई तरह के इवेंट के लिए 100 करोड़ रुपये रखे गए हैं। हरपाल सिंह विर्क ने कहा कि श्री गुरु रविदास जी महाराज ने पूरी इंसानियत और समाज के सभी वर्गों की भलाई के लिए बराबरी का संदेश दिया, जिससे बराबरी के मूल्यों पर आधारित समाज बना। उन्होंने एक ऐसे आदर्श समाज की कल्पना की थी, जहां किसी को भी दुख न हो और मुख्यमंत्री भगवंत सिंह मान के नेतृत्व में पंजाब सरकार ऐसे महान गुरु को सच्ची श्रद्धांजलि है, जिन्होंने ऐसा सपना देखा था। इस मौके पर एडीसी दमनजीत सिंह मान ने कहा कि पटियाला के सभी गांवों में एलईडी लगी खास तौर पर डिजाइन की गई मोबाइल वैन के जरिए श्री गुरु रविदास जी महाराज के जीवन, दर्शन और पवित्र शिक्षाओं पर आधारित 30 मिनट की डॉक्यूमेंट्री फिल्म दिखाई जाएगी। इस मौके पर जिला व्यापार आयोग सदस्य निर्मल झनेरी, आप जिला सोशल मीडिया इंचार्ज सुमित टकेजा, मनीष गर्ग, ब्लॉक समिति पटियाला ग्रामीण के चेयरमैन गुरविंदर सिंह गोबिंद, ब्लॉक समिति सदस्य शलिंदर सिंह, यूथ विंग अध्यक्ष करण सिंह, मनप्रीत सिंह, चशपिंदर सिंह, लाभ सिंह, सुखमीत सिंह, ब्लॉक अध्यक्ष हेम राज और सुरजीत गुरु डकाला समेत अन्य नेता भी मौजूद थे।


फोटो कैप्शन- जिला योजना समिति के चेयरमैन तेजिंदर मेहता, इंप्रूवमेंट ट्रस्ट के चेयरमैन हरपाल सिंह विर्क और एडीसी दमनजीत सिंह मान डीसी ऑफिस से मोबाइल वैन को हरी झंडी दिखाते हुए।

Patiala, July 7 (Himanshu Harry): District Planning Committee Chairman Tejinder Mehta, Improvement Trust Chairman Harpal Singh Virk and ADC (Rural Development) Damanjit Singh Mann flagged off the three mobile documentary vans launched by the Punjab Government to the villages of Patiala district to historically and devoutly celebrate the 650th Prakash Purab of Sri Guru Ravidas Ji Maharaj from the Deputy Commissioner’s office here. On this occasion, Tejinder Mehta and Harpal Virk said that special measures are being taken by the Punjab Government under the leadership of Chief Minister Bhagwant Singh Mann to spread the message of Sri Guru Ravidas Ji Maharaj to the entire section of the society. He said that under this, 3 mobile documentary vans sent today will go to all the villages of Patiala district. Mehta and Virk said that through these vans launched by Chief Minister Bhagwant Singh Mann yesterday, Guruji’s eternal message of equality, social justice, devotion and worldwide partnership will be taken to every corner of the state. He said that we are fortunate that we are getting the opportunity to celebrate the 350th martyrdom anniversary of Sri Guru Tegh Bahadur Ji and now the 650th birth anniversary of Sri Guru Ravidas Ji. Tajinder Mehta said that the purpose of this is to ensure that every household, especially the young generation, can be inspired by Guru Ji’s teachings of an egalitarian society without discrimination. He said that this initiative is being taken by the Hon’ble Government. This is an important part of the year-long programs planned for the 650th Prakash Purab, for which Rs 100 crore has been reserved for a series of events to honor and respect the eternal legacy of Sri Guru Ravidas Ji Maharaj and to spread his message as much as possible. Harpal Singh Virk said that Sri Guru Ravidas Ji Maharaj gave the message of equality for the good of the entire humanity and among all sections of the society, thereby creating a society based on the values ​​of equality. Happened. He gave the concept of an ideal society where no one faces any pain and suffering and this is a true tribute by the Punjab Government under the leadership of Chief Minister Bhagwant Singh Mann to the great Guru who cherished such a dream. On this occasion, ADC Damanjit Singh Mann said that a 30-minute documentary film based on the life, philosophy and sacred teachings of Sri Guru Ravidas Ji Maharaj will be shown in all the villages of Patiala through specially designed mobile vans equipped with LEDs. On this occasion, District Trade Commission member Nirmal Jhaneri, AAP District Social Media Incharge Sumeet Takeja, Manish Garg, Block Committee Patiala Rural Chairman Gurvinder Singh Gobind, Member Block Committee Shalinder Singh, Youth Wing President Karan Singh, Manpreet Singh, Chashpinder Singh, Labh Singh, Sukhmeet Singh, Block President Hem Raj and Surjeet Guru Dakala and other leaders were also present.


Photo Caption- District Planning Committee Chairman Tejinder Mehta, Improvement Trust Chairman Harpal Singh Virk and ADC Damanjit Singh Mann flagging off the mobile vans from the DC office.

Leave a Reply

Your email address will not be published. Required fields are marked *