पंजाब व्यापार आयोग के वाइस चेयरमैन गुरप्रीत सिंह धमोली और ईओ राजपुरा ने विकास कार्यों का निरीक्षण किया
Punjab Trade Commission Vice Chairman Gurpreet Singh Dhamoli and EO Rajpura inspected the development works

ਰਾਜਪੁਰਾ,11 ਜੁਲਾਈ(ਹਿਮਾਂਸ਼ੂ ਹੈਰੀ):ਪੰਜਾਬ ਟ੍ਰੇਡ ਕਮਿਸ਼ਨ ਪਟਿਆਲਾ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਅਤੇ ਨਗਰ ਕੌਂਸਲ ਰਾਜਪੁਰਾ ਦੇ ਈ ਉ ਅਵਤਾਰ ਸੇਖੜੀ ਵਲੋਂ ਪੰਜਾਬ ਟ੍ਰੇਡ ਕਮਿਸ਼ਨ ਵਿੱਚ ਦੁਕਾਨਦਾਰਾਂ ਵਲੋਂ ਆਈਆਂ ਸ਼ਿਕਾਇਤਾਂ ਸਬੰਧੀ ਇੱਥੋਂ ਦੀ ਮਹਾਂਵੀਰ ਮਾਰਕੀਟ ਵਿੱਚ ਨਵੇਂ ਬਣ ਰਹੇ ਬਾਥਰੂਮ ਅਤੇ ਹੋਰ ਦੁਕਾਨਦਾਰਾਂ ਵਲੋਂ ਆਈਆਂ ਸ਼ਿਕਾਇਤ ਸਬੰਧੀ ਮੌਕੇ ਤੇ ਜਾ ਕੇ ਨਿਰੀਖਣ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਵਾਈਸ ਚੇਅਰਮੈਨ ਪੰਜਾਬ ਟ੍ਰੇਡ ਕਮਿਸ਼ਨ ਨੇ ਦੱਸਿਆ ਕਿ ਪੰਜਾਬ ਟ੍ਰੇਡ ਕਮਿਸ਼ਨ ਦੀ ਮੀਟਿੰਗ ਵਿਚ ਰਾਕੇਸ਼ ਕੁਮਾਰ, ਸ਼ਿਵਮ ਨਾਰੰਗ, ਲਲਿਤ ਕੁਮਾਰ, ਸਤੀਸ਼ ਕੁਮਾਰ, ਦੀਪਕ, ਰਾਮ ਨਿਵਾਸ, ਸੰਜੈ ਕੁਮਾਰ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਮਹਾਂਵੀਰ ਮਾਰਕੀਟ ਵਿਚ ਨਵੇਂ ਬਣ ਰਹੇ ਬਾਥਰੂਮਾਂ ਦਾ ਕੰਮ ਲੰਬੇ ਸਮੇਂ ਤੋਂ ਬੰਦ ਹੈ ਇਸ ਸਬੰਧੀ ਉਹ ਈ ਉ ਅਵਤਾਰ ਸੇਖੜੀ, ਸੈਨੇਟਰੀ ਇੰਸਪੈਕਟਰ ਵਿਕਾਸ ਚੌਧਰੀ ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕਾ ਦੇਖਣ ਆਏ ਹਨ ਅਤੇ ਈ ਉ ਰਾਜਪੁਰਾ ਨੇ ਭਰੋਸਾ ਦੁਆਇਆ ਕਿ ਇਕ ਹਫਤੇ ਵਿਚ ਬਾਥਰੂਮ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ । ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸਮੇਂ ਵਪਾਰੀਆਂ ਦੇ ਨਾਲ ਹੈ ਉਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ । ਇਸ ਮੌਕੇ ਪੰਜਾਬ ਟਰੇਡ ਕਮਿਸ਼ਨ ਦੇ ਹਲਕਾ ਰਾਜਪੁਰਾ ਦੇ ਚੇਅਰਮੈਨ ਟਿੰਕੂ ਬਾਂਸਲ, ਕੀਰਤ ਸਿੰਘ ਸੇਹਰਾ ਮੈਂਬਰ ਟ੍ਰੇਡ ਕਮਿਸ਼ਨ ਘਨੌਰ, ਹਰਦੀਪ ਸਿੰਘ ਟਿੰਕੂ ਧਮੋਲੀ ਹਾਜ਼ਰ ਸਨ।
राजपुरा, 11 जुलाई (हिमांशु हैरी): पंजाब ट्रेड कमीशन पटियाला के वाइस चेयरमैन गुरप्रीत सिंह धमोली और म्युनिसिपल काउंसिल राजपुरा के ई.यू. अवतार सेखरी ने यहां महावीर मार्केट में बन रहे नए बाथरूम और दूसरे दुकानदारों की पंजाब ट्रेड कमीशन को मिली शिकायतों का इंस्पेक्शन किया। इस मौके पर गुरप्रीत सिंह धमोली वाइस चेयरमैन पंजाब ट्रेड कमीशन ने कहा कि पंजाब ट्रेड कमीशन की मीटिंग में राकेश कुमार, शिवम नारंग, ललित कुमार, सतीश कुमार, दीपक, राम निवास, संजय कुमार ने शिकायत की थी कि महावीर मार्केट में बन रहे नए बाथरूम का काम काफी समय से रुका हुआ है। इस बारे में वह ई.यू. अवतार सेखरी, सेनेटरी इंस्पेक्टर विकास चौधरी और दूसरे अधिकारियों के साथ मौका देखने आए हैं और ई.यू. राजपुरा ने भरोसा दिलाया है कि एक हफ्ते में बाथरूम का काम पूरा हो जाएगा। इस मौके पर गुरप्रीत सिंह धमोली ने कहा कि पंजाब सरकार हमेशा व्यापारियों के साथ है और उनका काम प्रायोरिटी के आधार पर किया जाएगा। इस मौके पर पंजाब ट्रेड कमीशन राजपुरा विधानसभा क्षेत्र के चेयरमैन टिंकू बंसल, ट्रेड कमीशन घनौर के सदस्य कीरत सिंह सेहरा, हरदीप सिंह टिंकू धमोली मौजूद थे।
Rajpura, July 11 (Himanshu Harry): Punjab Trade Commission Patiala Vice Chairman Gurpreet Singh Dhamoli and Municipal Council Rajpura E U Avtar Sekhri inspected the new bathrooms being constructed in Mahavir Market here and other shopkeepers’ complaints received by the Punjab Trade Commission. On this occasion, Gurpreet Singh Dhamoli Vice Chairman Punjab Trade Commission said that in the meeting of Punjab Trade Commission, Rakesh Kumar, Shivam Narang, Lalit Kumar, Satish Kumar, Deepak, Ram Niwas, Sanjay Kumar had complained that the work of new bathrooms being constructed in Mahavir Market has been stopped for a long time. In this regard, he has come to see the opportunity along with E U Avtar Sekhri, Sanitary Inspector Vikas Chaudhary and other officials and E U Rajpura assured that the work of the bathrooms will be completed in a week. On this occasion, Gurpreet Singh Dhamoli said that the Punjab government is always with the traders and their work will be done on priority basis. On this occasion, Punjab Trade Commission Rajpura constituency Chairman Tinku Bansal, Kirat Singh Sehra, Member Trade Commission Ghanaur, Hardeep Singh Tinku Dhamoli were present.