ਜੀਵਨ ਪ੍ਰਭਾ ਟਰਸਟ ਵੱਲੋਂ ਹੱਡੀਆਂ ਦੇ ਡਾ. ਗੁਰਵਿੰਦਰ ਪਾਲ ਸਿੰਘ ਨੂੰ 1000 ਗੋਡੇਆ ਦੇ ਆਪਰੇਸ਼ਨ ਕਰਨ ‘ਤੇ ਕੀਤਾ ਗਿਆ ਸਨਮਾਨਿਤ

ऑर्थोपेडिक सर्जन डॉ. गुरविंदर पाल सिंह को जीवन प्रभा ट्रस्ट ने 1000 घुटनों की सर्जरी करने के लिए सम्मानित किया।

Dr. Gurvinder Pal Singh, an orthopedic surgeon, was honored by Jeevan Prabha Trust for performing 1000 knee surgeries.

ਰਾਜਪੁਰਾ,11 ਜੁਲਾਈ (ਹਿਮਾਂਸ਼ੂ ਹੈਰੀ): ਇੱਥੋਂ ਦੇ ਸਿਵਲ ਹਸਪਤਾਲ ਵਿੱਚ ਸੇਵਾਵਾਂ ਨਿਭਾਅ ਰਹੇ ਆਰਥੋਪੈਡਿਕ ਸਰਜਨ ਡਾ. ਗੁਰਵਿੰਦਰ ਪਾਲ ਸਿੰਘ ਨੂੰ ਸਮਾਜ ਸੇਵੀ ਸੰਸਥਾ “ਜੀਵਨ ਪ੍ਰਭਾ ਸੰਸਥਾ” ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਵੱਲੋਂ 1000 ਗੋਡੇ ਬਦਲਣ ਦੇ ਸਫਲ ਆਪਰੇਸ਼ਨ ਪੂਰੇ ਕਰਨ ਦੇ ਉਪਲੱਬਧੀ ‘ਤੇ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਪੈਟਰਨ ਡਾ. ਸੰਜੀਵ ਚੌਧਰੀ ਨੇ ਕਿਹਾ ਕਿ ਡਾ. ਗੁਰਵਿੰਦਰ ਪਾਲ ਸਿੰਘ ਲੰਬੇ ਸਮੇਂ ਤੋਂ ਮਰੀਜ਼ਾਂ ਦੀ ਨਿਰਸਵਾਰਥ ਸੇਵਾ ਕਰ ਰਹੇ ਹਨ। ਉਨ੍ਹਾਂ ਦਾ ਦਰਦ ਰਹਿਤ ਅਤੇ ਤਕਨੀਕੀ ਤੌਰ ‘ਤੇ ਉੱਨਤ ਇਲਾਜ ਆਮ ਲੋਕਾਂ ਲਈ ਵੱਡੀ ਰਾਹਤ ਬਣਿਆ ਹੈ।”ਡਾ. ਸਾਹਿਬ ਨੇ ਹਜ਼ਾਰ ਗੋਡੇ ਬਦਲਣ ਦਾ ਮੀਲ ਪੱਥਰ ਹਾਸਲ ਕਰਕੇ ਨਾ ਸਿਰਫ ਹਸਪਤਾਲ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਸੈਂਕੜੇ ਮਰੀਜ਼ਾਂ ਨੂੰ ਨਵਾਂ ਜੀਵਨ ਦਿੱਤਾ ਹੈ। ਸਾਨੂੰ ਉਮੀਦ ਹੈ ਕਿ ਉਹ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣਗੇ,”ਇਸ ਮੌਕੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਰਨਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਉਨ੍ਹਾਂ ਡਾ. ਗੁਰਵਿੰਦਰ ਪਾਲ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਇਸ ਪੱਧਰ ਦਾ ਕੰਮ ਹੋਣਾ ਮਾਣ ਵਾਲੀ ਗੱਲ ਹੈ। “ਸਮਾਜ ਨੂੰ ਜੀਵਨ ਪ੍ਰਭਾ ਸੰਸਥਾ ਵਰਗੀਆਂ ਸੰਸਥਾਵਾਂ ਦੀ ਲੋੜ ਹੈ ਜੋ ਲੋਕ ਭਲਾਈ ਦੇ ਕੰਮਾਂ ਨੂੰ ਅੱਗੇ ਲਿਆਉਂਦੀਆਂ ਹਨ ਅਤੇ ਚੰਗਾ ਕੰਮ ਕਰਨ ਵਾਲੇ ਡਾਕਟਰਾਂ ਦਾ ਹੌਸਲਾ ਵਧਾਉਂਦੀਆਂ ਹਨ। ਡਾਕਟਰ ਗੁਰਿੰਦਰ ਪਾਲ ਸਿੰਘ ਵੱਲੋਂ ਵੀ ਸੰਸਥਾ ਦਾ ਅਤੇ ਆਏ ਹੋਏ ਮਹਿਮਾਨਾਂ ਸਮੇਤ ਐਸਐਮਓ ਦਾ ਧੰਨਵਾਦ ਕੀਤਾ ਗਿਆ ਅਤੇ ਵੱਧ ਤੋਂ ਵੱਧ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਸਨਮਾਨ ਸਮਾਰੋਹ ਦੌਰਾਨ ਹਸਪਤਾਲ ਦੇ ਸਟਾਫ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਸਾਰਿਆਂ ਨੇ ਡਾ. ਗੁਰਵਿੰਦਰ ਪਾਲ ਸਿੰਘ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

राजपुरा, 11 जुलाई (हिमांशु हैरी): यहां के सिविल हॉस्पिटल में सेवा दे रहे ऑर्थोपेडिक सर्जन डॉ. गुरविंदर पाल सिंह को समाज सेवा संस्था “जीवन प्रभा संस्था” ने खास तौर पर सम्मानित किया। यह सम्मान उन्हें 1000 नी रिप्लेसमेंट ऑपरेशन सफलतापूर्वक पूरे करने की उपलब्धि के लिए दिया गया। इस मौके पर संस्था के संरक्षक डॉ. संजीव चौधरी ने कहा कि डॉ. गुरविंदर पाल सिंह लंबे समय से बिना किसी स्वार्थ के मरीजों की सेवा कर रहे हैं। उनका दर्द रहित और टेक्नोलॉजी से एडवांस इलाज आम लोगों के लिए बड़ी राहत बन गया है। “डॉ. साहिब ने एक हजार नी रिप्लेसमेंट का माइलस्टोन हासिल करके न सिर्फ हॉस्पिटल का नाम रोशन किया है, बल्कि सैकड़ों मरीजों को नई जिंदगी भी दी है। हमें उम्मीद है कि वह इसी तरह लोगों की सेवा करते रहेंगे,” इस मौके पर सिविल हॉस्पिटल के सीनियर मेडिकल ऑफिसर डॉ. सरनप्रीत सिंह भी खास तौर पर मौजूद थे। उन्होंने डॉ. गुरविंदर पाल सिंह को बधाई देते हुए कहा कि सरकारी हॉस्पिटल में इस लेवल का काम होना गर्व की बात है। “समाज को जीवन प्रभा संस्था जैसे संगठनों की ज़रूरत है जो लोगों की भलाई के काम को आगे बढ़ाएं और अच्छा काम करने वाले डॉक्टरों को बढ़ावा दें। डॉ. गुरिंदर पाल सिंह ने भी संगठन और SMO समेत मेहमानों का शुक्रिया अदा किया और ज़्यादा से ज़्यादा काम करने का भरोसा दिलाया। इस सम्मान समारोह के दौरान हॉस्पिटल का स्टाफ़ और बड़ी संख्या में लोग मौजूद थे। सभी ने डॉ. गुरिंदर पाल सिंह के काम की तारीफ़ की और उनके अच्छे भविष्य की कामना की।

Rajpura, July 11 (Himanshu Harry): Orthopedic surgeon Dr. Gurvinder Pal Singh, serving in the Civil Hospital here, was specially honored by the social service organization “Jeevan Prabha Sanstha”. This honor was given to him for the achievement of successfully completing 1000 knee replacement operations. On this occasion, the patron of the organization Dr. Sanjeev Chaudhary said that Dr. Gurvinder Pal Singh has been selflessly serving the patients for a long time. His painless and technologically advanced treatment has become a big relief for the common people. “Dr. Sahib has not only brought glory to the hospital by achieving the milestone of a thousand knee replacements, but has also given a new life to hundreds of patients. We hope that he will continue to serve the people in the same way,” Senior Medical Officer of the Civil Hospital Dr. Saranpreet Singh was also specially present on this occasion. While congratulating Dr. Gurvinder Pal Singh, he said that it is a matter of pride to have work of this level in a government hospital. “Society needs organizations like Jeevan Prabha Sanstha that take forward the work of public welfare and encourage doctors who do good work. Dr. Gurinder Pal Singh also thanked the organization and the guests including the SMO and assured to do more and more work. The hospital staff and a large number of people were present during this honor ceremony. Everyone appreciated the work of Dr. Gurinder Pal Singh and wished him a bright future.

Leave a Reply

Your email address will not be published. Required fields are marked *