ਗਰਭਵਤੀ ਮਹਿਲਾ ਦਾ ਡਿਲੀਵਰੀ ਦੌਰਾਨ ਰਹਿਣ ਖਾਣ ਪੀਣ ਅਤੇ ਦਵਾਈਆਂ ਵੀ ਮਿਲਣਗੀਆਂ ਮੁਫਤ…
ਰਾਜਪੁਰਾ,09 ਜਨਵਰੀ (ਹਿਮਾਂਸ਼ੂ ਹੈਰੀ):ਗਿਆਨ ਸਾਗਰ ਹਸਪਤਾਲ ਸਮੇਂ-ਸਮੇਂ ਤੇ ਵੱਖ-ਵੱਖ ਉਪਰਾਲੇ ਮਰੀਜ਼ਾਂ ਲਈ ਅਤੇ ਗਰਭਵਤੀ ਔਰਤਾਂ ਲਈ ਕੀਤੇ ਜਾ ਰਹੇ ਨੇ ਇਸੀ ਦੇ ਤਹਿਤ ਹੁਣ ਗਰਭਵਤੀ ਔਰਤਾਂ ਦੇ ਲਈ ਵਿਸ਼ੇਸ਼ ਉਪਰਾਲਾ ਹਸਪਤਾਲ ਵੱਲੋਂ ਸ਼ੁਰੂ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਟਰਸਟ ਦੇ ਪ੍ਰੈਜੀਡੈਂਟ ਸਰਦਾਰ ਹਰਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਿਆਨ ਸਾਗਰ ਮੈਨੇਜਮੈਂਟ ਵੱਲੋਂ ਗਰਭਵਤੀ ਔਰਤਾਂ ਦੇ ਲਈ ਫਰੀ ਡਿਲੀਵਰੀ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਜਿਸ ਵਿੱਚ ਨੋਰਮਲ ਡਿਲੀਵਰੀ ਜਾਂ ਆਪਰੇਸ਼ਨ ਰਾਹੀਂ ਬੱਚੇ ਦੀ ਡਿਲੀਵਰੀ ਬਿਲਕੁਲ ਹੀ ਮੁਫਤ ਕੀਤੀ ਜਾਏਗਾ ਅਤੇ ਇਸਡਿਲੀਵਰੀ ਦਾ ਕੋਈ ਵੀ ਖਰਚਾ ਗਿਆਨ ਸਾਗਰ ਹਸਪਤਾਲ ਵੱਲੋਂ ਨਹੀਂ ਲਿੱਤਾ ਜਾਵੇਗਾ ਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਬੱਚਾ ਹੋਣ ਤੋਂ ਬਾਅਦ ਜੇ ਜੱਚਾ ਬੱਚਾ ਨੂੰ ਕੋਈ ਮੈਡੀਕਲ ਸਹੂਲਤ ਦੀ ਲੋੜ ਪੈਂਦੀ ਹੈ ਤਾਂ ਉਸਦਾ ਵੀ ਬਣਦਾ ਖਰਚਾ ਹੀ ਚਾਰਜ ਕੀਤਾ ਜਾਵੇਗਾ। ਇਸ ਮੌਕੇ ਟਰਸਟ ਦੇ ਪ੍ਰੈਜੀਡੈਂਟ ਨੇ ਰਾਜਪੁਰਾ ਅਤੇ ਇਸਦੇ ਆਸ ਪਾਸ ਦੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਤੁਹਾਡੇ ਆਸ ਪਾਸ ਜੇ ਕੋਈ ਗਰਭਵਤੀ ਮਹਿਲਾ ਹੈ ਤਾਂ ਉਸ ਨੂੰ ਵੀ ਇਸ ਸੁਵਿਧਾ ਦਾ ਲਾਭ ਲੈਣਾ ਚਾਹੀਦਾ ਹੈ। ਇਸ ਬਾਰੇ ਜਦੋਂ ਐਚ.ਓ.ਡੀ ਮੈਡਮ ਮਨਜੀਤ ਸਿੰਘ ਮੋਹੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਗਿਆਨ ਸਾਗਰ ਮੈਨੇਜਮੈਂਟ ਦੀ ਕਮੇਟੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਤੇ ਇਸ ਵਿੱਚ ਜੋ ਵੀ ਗਰਭਵਤੀ ਮਹਿਲਾ ਹੋਏਗੀ ਉਸ ਨੂੰ ਘਰ ਤੋਂ ਲਿਆਣ ਤੇ ਉਸਦੇ ਬਾਅਦ ਬੱਚਾ ਜੰਮਣ ਤੋਂ ਬਾਅਦ ਘਰ ਤੱਕ ਛੱਡਣ ਦੀ ਪੂਰੀ ਜਿੰਮੇਵਾਰੀ ਹਸਪਤਾਲ ਦੀ ਹੀ ਹੋਵੇਗੀ।ਇਸ ਮੌਕੇ ਐਚ.ਓ.ਡੀ ਮੈਡਮ ਮਨਜੀਤ ਸਿੰਘ ਮੋਹੀ ਨੇ ਗਰਭਵਤੀ ਔਰਤਾਂ ਨੂੰ ਅਪੀਲ ਕੀਤੀ ਕਿ ਹਸਪਤਾਲ ਵਿੱਚ ਆ ਕੇ ਹੀ ਡਿਲੀਵਰੀ ਕਰਵਾਓ ਤੇ ਘਰ ਵਿੱਚ ਕੋਈ ਵੀ ਡਿਲੀਵਰੀ ਨਾ ਹੋਵੇ ਕਿਉਂਕਿ ਗਿਆਨ ਸਾਗਰ ਇੱਕ ਅਜਿਹਾ ਹਸਪਤਾਲ ਹੈ ਜਿਸ ਵਿੱਚ ਵੱਧ ਤੋਂ ਵੱਧ ਨੋਰਮਲ ਡਿਲੀਵਰੀ ਹੀ ਕੀਤੀ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਲੋੜ ਪੈਣ ਤੇ ਹੀ ਆਪਰੇਸ਼ਨ ਰਾਹੀਂ ਡਿਲੀਵਰੀ ਕੀਤੀ ਜਾਂਦੀ ਹੈ।ਇਸ ਲਈ ਗਰਭਵਤੀ ਮਹਿਲਾ ਗਿਆਨ ਸਾਗਰ ਹਸਪਤਾਲ ਵਿੱਚ ਹੀ ਆਪਣਾ ਰੈਗੂਲਰ ਚੈਕ ਅਪ ਅਤੇ ਡਿਲੀਵਰੀ ਕਰਵਾਉਣ।