ਜ਼ੀਰਕਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪਟਿਆਲ ਚੌਂਕ ਤੇ ਹੋਏ ਕਤਲ ਦੀ ਵਾਰਦਾਤ ਦੇ ਦੋਸ਼ੀਆਂ ਨੂੰ ਕੀਤਾ ਗਿਆ ਕਾਬੂ..

ਜ਼ੀਰਕਪੁਰ,04 ਜਨਵਰੀ (ਹਿਮਾਂਸ਼ੂ ਹੈਰੀ):ਸਮਾਜ ਵਿਰੋਧੀ ਮਾੜੇ ਅਨਸਰਾ ਅਤੇ ਕ੍ਰਿਮਨਲ ਵਿਅਕਤੀਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਾਨਯੋਗ ਸ੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ. ਕਪਤਾਨ ਪੁਲਿਸ (ਦਿਹਾਤੀ), ਐਸ.ਏ.ਐਸ ਨਗਰ ਅਤੇ ਸ੍ਰੀ ਜਸਪਿੰਦਰ ਸਿੰਘ ਗਿੱਲ ਉਪ ਕਪਤਾਨ ਪੁਲਿਸ, ਸਬ-ਡਵੀਜਨ ਜੀਰਕਪੁਰ, ਐਸ.ਏ.ਐਸ ਨਗਰ ਜੀ ਦੇ ਦਿਸ਼ਾ ਨਿਰਦੇਸਾ ਅਨੁਸਾਰ Insp. ਜਸਕੰਵਲ ਸਿੰਘ ਸੇਖੋਂ ਮੁੱਖ ਅਫਸਰ ਥਾਣਾ ਜੀਰਕਪੁਰ ਦੀ ਅਗਵਾਈ ਹੇਠ ਜੀਰਕਪੁਰ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋ ਮੁਕਦਮਾ ਨੰ. 572, ਮਿਤੀ 27.12.2024, अ/प 103(1),109,190,191(3) BNS-2023 ਤਹਿਤ ਅਕਾਸਦੀਪ ਉਰਫ ਦੀਪ ਪੁੱਤਰ ਨਵਤੇਜ ਸਿੰਘ ਵਾਸੀ ਢਿਲਵਾ ਥਾਣਾ ਕੋਟਲੀਸੂਰਤ ਮੱਲੀ ਜਿਲਾ ਗੁਰਦਾਸਪੁਰ # 214 ਅਗਰਵਾਲ ਅਸਟੇਟ ਜੀਰਕਪੁਰ ਦੇ ਹੋਏ ਅੰਨੇ ਕਤਲ ਅਤੇ ਉਸਦੇ ਨਾਲ ਦੇ ਸਾਥੀ ਮੁਦਈ ਮੁਕਦਮਾ ਰਾਜਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਫੋਸੀਆ ਥਾਣਾ ਕੋਟਲੀਸੂਰਤ ਸਿੰਘ ਮੌਲੀ ਜਿਲਾ ਗੁਰਦਾਸਪੁਰ ਹਾਲ ਵਾਸੀ ਕਿਰਾਏਦਾਰ # 214 ਅਗਰਵਾਲ ਅਸਟੇਟ ਜੀਰਕਪੁਰ ਥਾਣਾ ਜੀਰਕਪੁਰ ਜਿਲਾ ਐਸ ਏਐਸ ਨਗਰ ਪਰ ਜਾਨਲੇਵਾ ਹਮਲੇ ਦੀ ਗੁਥੀ ਨੂੰ ਸੁਲਝਾਉਂਦੇ ਹੋਏ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਨ ਨੂੰ ਪਕੜਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸਿਮਰਨਜੀਤ ਸਿੰਘ ਉਰਫ ਸੀਮੂ ਪੁੱਤਰ ਨੀਰਮਲ ਸਿੰਘ, ਵਾਸੀ ਪਿੰਡ ਲੋਹਗੜ੍ਹ, ਜੀਰਕਪੁਰ, ਜਿਲ੍ਹਾ ਐਸ.ਏ.ਐਸ ਨਗਰ, ਹੰਨੀ ਸਿੰਘ ਪੁੱਤਰ ਚਰਨਜੀਤ ਸਿੰਘ, ਵਾਸੀ ਸੁਖਨਾ ਕਲੋਨੀ, ਜੀਰਕਪੁਰ, ਜਿਲ੍ਹਾ ਐਸ.ਏ.ਐਸ ਅਤੇ ਰੋਸ਼ਨ ਕੁਮਾਰ ਪੁੱਤਰ ਪ੍ਰਮੋਦ ਪਾਸਵਾਨ ਵਾਸੀ ਸੁਰਮਹਾ, ਥਾਣਾ ਸੰਘੀਆ, ਜਿਲ੍ਹਾ ਸਮਸਤੀਪੁਰ, ਜਿਲ੍ਹਾ ਬਿਹਾਰ, ਹਾਲ ਵਾਸੀ ਬਿਸ਼ਨਪੁਰਾ, ਜੀਰਕਪੁਰ, ਜਿਲ੍ਹਾ ਐਸ.ਏ.ਐਸ ਨਗਰ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਨ ਪਾਸੋ ਵਾਰਦਾਤ ਵਿੱਚ ਵਰਤੇ ਹਥਿਆਰ ਬ੍ਰਾਮਦ ਕਰਵਾਏ ਗਏ ਹਨ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਜ਼ੀਰਕਪੁਰ ਨੇ ਦੱਸਿਆ ਕਿ ਦੋਸ਼ੀਆਨ ਮਿਤੀ 26.12.2024 ਦੀ ਰਾਤ ਨੂੰ ਪਟਿਆਲ ਚੌਕ ਵਿਖੇ ਠੇਕੇ ਪਾਸ ਖੜੇ ਸੀ ਤਾਂ ਇਨ੍ਹਾਂ ਦੀ ਮੁਦੱਈ ਮੁਕੰਦਮਾ ਰਾਜਵਿੰਦਰ ਸਿੰਘ ਅਤੇ ਮ੍ਰਿਤਕ ਅਕਾਸ਼ਦੀਪ ਸਿੰਘ ਨਾਲ ਇਕ ਦੁਸਰੇ ਨੂੰ ਘੁਰਨ ਨੂੰ ਲੈ ਕੇ ਮੌਕਾ ਪਰ ਆਪਸੀ ਬਹਿਸਬਾਜੀ ਹੋ ਸੀ ਅਤੇ ਇਹ ਬਾਹਿਸਬਾਜੀ ਬਾਅਦ ਵਿੱਚ ਆਪਸੀ ਤਕਰਾਰ ਵਿੱਚ ਬਦਲ ਗਈ ਸੀ। ਜਿਸ ਦੇ ਚਲਦੀਆ ਦੋਸ਼ੀਆਨ ਧਿਰ ਵੱਲੋਂ ਮੁਦੱਈ ਧਿਰ ਪਰ ਜਾਨਲੇਵਾ ਹਮਲਾ ਕੀਤਾ ਗਿਆ ਸੀ।ਜਿਸ ਵਿੱਚ ਅਕਾਸ਼ਦੀਪ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਰਾਜਵਿੰਦਰ ਸਿੰਘ ਜਾਨ ਤੇ ਮਾਰਨ ਦੀ ਨਿਯਤ ਨਾਲ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *