
ਰਾਜਪੁਰਾ/ਬਨੂੜ,09 ਜਨਵਰੀ(ਹਿਮਾਂਸ਼ੂ ਹੈਰੀ):ਬਨੂੜ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ 21 ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਮੁਖੀ ਬਨੂੜ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਨਸ਼ੇ ਨੂੰ ਠੱਲ ਪਾਉਣ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਵੱਲੋਂ ਜਾਰੀ ਸਖਤ ਹਦਾਇਤਾਂ ਤੇ ਪਹਿਰਾ ਦਿੰਦਿਆਂ ਮਾਣਯੋਗ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਜੀ ਦੀ ਰਹਿਨੁਮਾਈ ਹੇਠ ਭੈੜੇ ਅਨਸਰਾ ਦੀ ਭਾਲ ਵਿੱਚ ਸਬ ਇੰਸਪੈਕਟਰ ਰਾਮ ਕ੍ਰਿਸਨ ਸਮੇਤ ਪੁਲਿਸ ਪਾਰਟੀ ਵੱਲੋਂ ਪਿੰਡ ਕਰਾਲਾ ਟੀ ਪੁਆਇੰਟ ਉੱਤੇ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਹੀ ਟੋਲ ਪਲਾਜ਼ਾ ਅਜੀਜਪੁਰ ਵੱਲੋਂ ਬਨੂੜ ਵੱਲ ਆਉਂਦੀ ਇੱਕ ਬੱਸ ਜਦੋਂ ਇਸ ਨਾਕੇ ਕੋਲ ਰੁਕੀ ਤਾਂ ਇਸ ਬੱਸ ਵਿੱਚੋਂ ਦੋ ਵਿਅਕਤੀ ਜਿਨਾਂ ਦੇ ਮੋਢਿਆਂ ਵਿੱਚ ਬੈਗ ਪਾਏ ਹੋਏ ਸਨ ਉਹ ਅਚਾਨਕ ਉਤਰ ਗਏ ਬੱਸ ਦੇ ਪਿੱਛੇ ਭੱਜਣ ਲੱਗੇ ਤਾਂ ਪੁਲਿਸ ਪਾਰਟੀ ਨੇ ਸ਼ੱਕ ਦੇ ਤੌਰ ਤੇ ਇਹਨਾਂ ਨੂੰ ਰੁਕਣ ਲਈ ਕਿਹਾ ਤਾਂ ਇਹ ਵਿਅਕਤੀ ਪੁਲਿਸ ਨੂੰ ਦੇਖ ਕੇ ਘਬਰਾਉਣ ਤੋਂ ਬਾਅਦ ਇੱਕਦਮ ਜਦੋਂ ਭੱਜਣ ਲੱਗੇ ਉਦੋਂ ਹੀ ਸਬ ਇੰਸਪੈਕਟਰ ਰਾਮਕ੍ਰਿਸ਼ਨ ਅਤੇ ਹਰਮਨ ਸਿੰਘ ਨਰਿੰਦਰ ਸਿੰਘ ਜਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁਸਤੈਦੀ ਦਿਖਾਉਂਦਿਆਂ ਇਹਨਾਂ ਨੂੰ ਮੌਕੇ ਤੇ ਫੜ ਕੇ ਜਦੋਂ ਤਲਾਸੀ ਲਈ ਤਾਂ ਇਹਨਾਂ ਦੇ ਬੈਗ ਵਿੱਚੋਂ ਗਾਂਜਾ ਬਰਾਮਦ ਕੀਤਾ
ਜਾਂਚ ਅਧਿਕਾਰੀ ਸਬ ਇੰਸਪੈਕਟਰ ਰਾਮਕ੍ਰਿਸ਼ਨ ਨੇ ਦੱਸਿਆ ਕਿ ਦੋਸ਼ੀ ਬਰਜਿੰਦਰ ਕੁਮਾਰ ਪੁੱਤਰ ਲਕਸ਼ਮਣ ਯਾਦਵ ਪਿੰਡ ਲੁਕਾਹਾ ਜਿਲਾ ਸਪੋਹਲ ਬਿਹਾਰ ਜਿਸ ਪਾਸੋਂ 11 ਕਿਲੋ ਗਾਂਜਾ ਅਤੇ ਦੂਜਾ ਦੋਸ਼ੀ ਪਵਨ ਕੁਮਾਰ ਪੁੱਤਰ ਮਾਹਾ ਦੇਵ ਯਾਦਵ ਪਿੰਡ ਲੁਕਾਹਾ ਜਿਲਾ ਸਪੋਹਲ ਬਿਹਾਰ ਜਿਸ ਪਾਸੋਂ 10 ਕਿਲੋ ਗਾਂਜਾ ਬਰਾਮਦ ਹੋਇਆ ਦੋਸ਼ੀਆਂ ਖਿਲਾਫ 20/61/85 ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।