ਔਖੀ ਘੜੀ ਵਿੱਚ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ: ਗੁਰਪ੍ਰੀਤ ਸਿੰਘ ਧਮੋਲੀ

ਰਾਜਪੁਰਾ,31 ਅਗਸਤ(ਹਿਮਾਂਸ਼ੂ ਹੈਰੀ)ਆਮ ਆਦਮੀ ਪਾਰਟੀ ਟ੍ਰੇਡ ਵਿੰਗ ਦੇ ਜ਼ਿਲਾ ਪ੍ਰਧਾਨ ਅਤੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਹੇਠ ਪੇਰੈਂਟਸ ਬੁੱਕ ਡਿਪੂ ਵਲੋਂ ਇਕ ਟਰਾਲਾ ਸੁੱਕੇ ਰਾਸ਼ਨ ਦੇ 200 ਪੈਕਟ ਜਿਸ ਵਿੱਚ ਘਰੇਲੂ ਵਰਤੋਂ ਦਾ ਸਾਰਾ ਸਾਮਾਨ ਜਿਵੇਂ ਆਟਾ, ਚਾਵਲ ,ਸੁੱਕਾ ਦੁੱਧ 1 ਕਿਲੋ, ਦਾਲਾਂ , ਸਰੋਂ ਦਾ ਤੇਲ, ਮਸਾਲੇ ,ਸਾਬਣ ਅਤੇ ਹੋਰ ਸਾਮਾਨ ਅਤੇ ਪਾਣੀ ਦੀਆਂ 1 ਲੀਟਰ ਵਾਲੀਆਂ 100 ਪੇਟੀਆਂ ਤਕਰੀਬਨ ਟੋਟਲ 16 ਟਨ ਰਾਸ਼ਨ ਪਠਾਨਕੋਟ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਸਲਾਮਪੁਰ ਰੋਡ ਤੇ ਬਿਰਧ ਆਸ਼ਰਮ ਦੇ ਦਫਤਰ ਤੋਂ ਰਵਾਨਾ ਕੀਤਾ ਗਿਆ।ਇਸ ਮੌਕੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਮੈਂਬਰ ਰਣਜੀਤ ਸਿੰਘ ਆਰਕੀਟੈਕਟ, ਸੁਰਿੰਦਰ ਸਿੰਘ ਬੰਟੀ ਖਾਨਪੁਰ,ਦਿਨੇਸ਼ ਮਹਿਤਾ,ਕੀਰਤ ਸਿੰਘ ਸੇਹਰਾ,ਬਿਕਰਮਜੀਤ ਸਿੰਘ ਨਲਾਸ,ਬਿਕਰਮ ਸਿੰਘ ਖਾਨਪੁਰ,ਧਰਮਾ ਖਾਨਪੁਰ,ਇੰਦੂ ਡਾਹਰਾ , ਰਵਿੰਦਰਪਾਲ ਸਿੰਘ ਬਿੰਦਰਾ,ਦਵਿੰਦਰ ਸਿੰਘ,ਹਰਮਿੰਦਰ ਸਿੰਘ,ਸੁੱਖੀ ਭੱਦਕ ਤੋੰ ਇਲਾਵਾ ਪੇਰੈਂਟਸ ਬੁੱਕ ਡਿਪੂ ਦੇ ਮਾਲਕ ਇੰਦਰਮੀਤ ਸਿੰਘ ਮਨੀ ਵੀ ਹਾਜ਼ਰ ਸਨ।ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਵਿਸ਼ੇਸ਼ ਤੌਰ ਤੇ ਪੇਰੈਂਟਸ ਬੁੱਕ ਡਿਪੂ ਦੇ ਮਾਲਕ ਇੰਦਰਮੀਤ ਸਿੰਘ ਮਨੀ ਦਾ ਧੰਨਵਾਦ ਕੀਤਾ ਜਿਨਾਂ ਤਿੰਨ ਲੱਖ ਪੰਜਾਹ ਹਜ਼ਾਰ ਦਾ ਰਾਸ਼ਨ ਹੜ੍ਹ ਪ੍ਰਭਾਵਿਤ ਖੇਤਰ ਲਈ ਭੇਜਿਆ। ਇਸ ਮੌਕੇ ਉਨਾਂ ਕਿਹਾ ਸਾਨੂੰ ਔਖੀ ਘੜੀ ਵਿਚ ਆਪਣੇ ਪੰਜਾਬ ਵਾਸੀਆਂ ਨਾਲ ਖੜਨਾ ਚਾਹੀਦਾ ਹੈ। ਸਾਨੂੰ ਸਭ ਨੂੰ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।