
ਰਾਜਪੁਰਾ,29 ਅਗਸਤ(ਹਿਮਾਂਸ਼ੂ ਹੈਰੀ):ਪਟੇਲ ਕਾਲਜ, ਰਾਜਪੁਰਾ ਵਿੱਚ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ‘ਤੇ ਅੱਜ ਨੈਸ਼ਨਲ ਸਪੋਰਟਸ ਡੇਅ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਦੇਵਕੀ ਨੰਦਨ, ਵਾਇਸ ਪ੍ਰਧਾਨ ਹਰਪ੍ਰੀਤ ਸਿੰਘ ਦੁਆ, ਜਨਰਲ ਸਕੱਤਰ ਸ. ਅਮਨਜੋਤ ਸਿੰਘ,ਵਿੱਤ ਸਕੱਤਰਹਿਤੇਸ਼ ਬਾਂਸਲ ਤੇ ਸਕੱਤਰ ਵਿਜੇ ਆਰੀਆ ਦੀ ਸਰਪਰਸਤੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ ਖੇਡ ਵਿਭਾਗ ਦੇ ਇੰਚਾਰਜ ਡਾ.ਮਨਦੀਪ ਕੌਰ,ਪ੍ਰੋ.ਤਰਿਸ਼ਰਨਦੀਪ ਸਿੰਘ ਗਰੇਵਾਲ ਅਤੇ ਕੋਚ ਹਰਪ੍ਰੀਤ ਸਿੰਘ ਵੱਲੋ ਬੱਚਿਆਂ ਨਾਲ਼ ਮਨਾਇਆ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਡਾ. ਚੰਦਰ ਪ੍ਰਕਾਸ਼ ਨੇ ਇਸ ਦਿਨ ਦੀਆਂ ਵਧਾਈਆਂ ਦਿੰਦਿਆਂ ਬੱਚਿਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਡਾ. ਮਨਦੀਪ ਕੌਰ ਵੱਲੋਂ ਬੱਚਿਆਂ ਨੂੰ ਇਸ ਦਿਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਰਸਰ ਪ੍ਰੋ. ਵੰਦਨਾ ਗੁਪਤਾ, ਸੰਗੀਤ ਵਿਭਾਗ ਦੇ ਮੁੱਖੀ ਪ੍ਰੋ. ਸੰਦੀਪ ਸਿੰਘ, ਸੰਗੀਤ ਵਿਭਾਗ ਤੋਂ ਸ਼੍ਰੀ ਸੁਰੇਸ਼ ਸ਼ਰਮਾ ਆਦਿ ਹਾਜ਼ਰ ਰਹੇ। ਇਸ ਦਿਨ ਦੀ ਖੁਸ਼ੀ ਵਿੱਚ ਕਾਲਜ ‘ਚ ਲੱਡੂ ਵੀ ਵੰਡੇ ਗਏ।