ਐਨ.ਆਰ.ਆਈ ਅਮਰਿੰਦਰ ਸਿੰਘ ਨੇ ਬੇਟੇ ਜਪੁਮੰਨ ਸਿੰਘ ਦੇ ਜਨਮ ਦਿਨ ‘ਤੇ ਬੂਟੇ ਲਗਵਾਏ ਅਤੇ ਵਿਸ਼ੇਸ਼ ਮਸ਼ੀਨ ਸੁਸਾਇਟੀ ਨੂੰ ਭੇਂਟ ਕੀਤੀ

ਰਾਜਪੁਰਾ, 04 ਸਤੰਬਰ (ਹਿਮਾਂਸ਼ੂ ਹੈਰੀ):ਮੈਲਬੋਰਨ ਵਾਸੀ ਅਮਰਿੰਦਰ ਸਿੰਘ ਵੱਲੋਂ ਆਪਣੇ ਪੁੱਤਰ ਜਪੁਮੰਨ ਸਿੰਘ ਦੇ ਜਨਮਦਿਨ ਦੀ ਖੁਸ਼ੀ ਵਿੱਚ ਮਹਾਰਾਨੀ ਪਾਰਕ ਗਣੇਸ਼ ਕਲੋਨੀ ਨੇੜੇ ਮਿਰਚ ਮੰਡੀ ਰਾਜਪੁਰਾ ਵਿੱਚ ਬੂਟੇ ਲਗਵਾਏ ਅਤੇ ਕਿਰਤਦਾਨ ਸੇਵਾ ਸੋਸਾਇਟੀ ਰਾਜਪੁਰਾ ਨੂੰ ਬੂਟੇ ਲਗਾਉਣ ਦੀ ਮਸ਼ੀਨ ਦਿੱਤੀ।ਸੁਸਾਇਟੀ ਦੇ ਮੈਂਬਰ ਰਾਜਿੰਦਰ ਸਿੰਘ ਚਾਨੀ ਨੇ ਦੱਸਿਆ ਕਿ ਕਿਰਤਦਾਨ ਸੇਵਾ ਸੁਸਾਇਟੀ ਰਾਜਪੁਰਾ ਵੱਲੋਂ ਪਿਛਲੇ ਚਾਰ ਸਾਲ ਤੋਂ ਰਾਜਪੁਰਾ ਸ਼ਹਿਰ ਵਿੱਚ ਵਾਤਾਵਰਨ ਦੇ ਸੁਧਾਰ ਲਈ ਬੂਟੇ ਲਗਾਉਣ ਦੇ ਕਾਰਜ ਤੋਂ ਪ੍ਰੇਰਿਤ ਹੋ ਕੇ ਆਸਟਰੇਲੀਆ ਸ਼ਹਿਰ ਦੇ ਵਾਸੀ ਅਮਰਿੰਦਰ ਸਿੰਘ ਵੱਲੋਂ ਆਪਣੇ ਪੁੱਤਰ ਜਪੁਮੰਨ ਸਿੰਘ ਦੇ ਜਨਮਦਿਨ ਦੀ ਖੁਸ਼ੀ ਵਿੱਚ ਮਹਾਰਾਣੀ ਪਾਰਕ ਗਣੇਸ਼ ਨਗਰ (ਨੇੜੇ ਮਿਰਚ ਮੰਡੀ) ਰਾਜਪੁਰਾ ਵਿਖੇ ਬੂਟੇ ਲਗਵਾਏ ਗਏ । ਸੈਨਗੁਇੰਨ ਇਮੀਗ੍ਰੇਸ਼ਨ ਮੈਲਬੋਰਨ ਆਸਟਰੇਲੀਆ ਦੇ ਪੁਨੀਤ ਗੁਪਤਾ ਵੱਲੋਂ ਵੀ ਟੈਲੀਫੋਨ ਤੇ ਕਿਰਤਦਾਨ ਸੇਵਾ ਸੁਸਾਇਟੀ ਰਾਜਪੁਰਾ ਨੂੰ ਵਾਤਾਵਰਣ ਦੀ ਸਵੱਛਤਾ ਦੇ ਕਾਰਜ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਵਿਚ ਸਹਿਯੋਗ ਦੇਣ ਦਾ ਯਕੀਨ ਦਿਵਾਇਆ। ਇਸ ਸਮੇਂ ਕਿਰਤਦਾਨ ਸੇਵਾ ਸੁਸਾਇਟੀ ਦੇ ਮੈਂਬਰ ਭੂਪਿੰਦਰ ਸਿੰਘ ਚੋਪੜਾ, ਜਸਵੀਰ ਸਿੰਘ ਚੀਮਾ, ਕੁਲਦੀਪ ਵਰਮਾ, ਸੁਖਬੀਰ ਸਿੰਘ ਗੋਲਡੀ, ਮਨਦੀਪ ਸਿੰਘ ਸੋਨੂੰ, ਅਵਤਾਰ ਸਿੰਘ ਰਾਜੂ, ਪਰੇਮ ਕੁਮਾਰ, ਸਰਵਣ ਸਿੰਘ, ਦੁਪਿੰਦਰ ਸਿੰਘ, ਸਹਿਜਪ੍ਰੀਤ ਸਿੰਘ, ਅਮਰਪ੍ਰੀਤ ਸਿੰਘ ਸੰਧੂ ਅਤੇ ਅਵਲਨੂਰ ਸਿੰਘ ਮੌਜੂਦ ਸਨ।

Leave a Reply

Your email address will not be published. Required fields are marked *