
ਰਾਜਪੁਰਾ,04 ਸਤੰਬਰ(ਹਿਮਾਂਸ਼ੂ ਹੈਰੀ): ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖ਼ੇ ਸੈਸ਼ਨ 2024-27 ਲਈ ਐਨ.ਸੀ.ਸੀ. ਵਿਭਾਗ ਦੇ ਮੁੱਖੀ ਲੈਫਟੀਨੈਂਟ ਡਾ. ਜੈਦੀਪ ਸਿੰਘ ਦੀ ਅਗਵਾਈ ਹੇਠ ਆਰਮੀ ਵਿੰਗ ਵਿੱਚ ਕੈਡਿਟਸ ਦੇ ਦਾਖ਼ਲੇ ਲਈ ਦੋ ਰੋਜ਼ਾ ਕੈਂਪ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਦੀ ਐਨ.ਸੀ.ਸੀ. ਵਿੱਚ ਚੋਣ ਲਈ 5 ਪੰਜਾਬ ਬਟਾਲੀਅਨ ਐਨ.ਸੀ.ਸੀ. ਪਟਿਆਲਾ ਤੋਂ ਸੂਬੇਦਾਰ ਕਦਮ ਅਤੇ ਕੰਪਨੀ ਹੌਲਦਾਰ ਮੇਜਰ ਮਨੋਜ ਕੁਮਾਰ ਵਿਸ਼ੇਸ਼ ਤੌਰ ਤੇ ਇਸ ਕੈਂਪ ਵਿੱਚ ਪਹੁੰਚੇ। ਕਾਲਜ ਦੇ ਵੱਖ-ਵੱਖ ਵਿਭਾਗਾਂ ਤੋਂ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਵਿੱਚ ਦਾਖਲ ਹੋਏ ਲਗਭਗ 100 ਦੇ ਕਰੀਬ ਵਿਦਿਆਰਥੀਆਂ ਨੇ ਇਸ ਦਾਖਲੇ ਲਈ ਹਿੱਸਾ ਲਿਆ। ਚੋਣ ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਤੋਂ ਪਹਿਲਾਂ ਲਿਖ਼ਤੀ ਪ੍ਰੀਖਿਆ, ਸਰੀਰਕ ਟੈਸਟ ਅਤੇ ਫਿਰ ਵਿੱਚ ਇੰਟਰਵਿਉ ਲਈ ਗਈ। ਕਾਲਜ ਦੇ ਕੁੱਲ 16 ਵਿਦਿਆਰਥੀਆਂ ਦੀ ਐਨ.ਸੀ.ਸੀ. ਵਿੱਚ ਚੋਣ ਹੋਈ। ਪ੍ਰਿੰਸੀਪਲ ਚੰਦਰ ਪ੍ਰਕਾਸ਼ ਜੀ ਨੇ ਕੈਂਪ ਵਿੱਚ ਸ਼ਿਰਕਤ ਕਰਕੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਐਨ.ਸੀ.ਸੀ. ਦੁਆਰਾ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕੀਤਾ। ਪੀ.ਆਈ.ਐਮ.ਟੀ. ਡਾਇਰੈਕਟਰ ਪ੍ਰੋ. ਰਾਜੀਵ ਬਾਹੀਆ ਨੇ ਐਨ.ਸੀ.ਸੀ. ਵਿੱਚ ਦਾਖਲ ਹੋਏ ਨਵੇਂ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਐਨ.ਸੀ.ਸੀ. ਸੀਨੀਅਰ ਅੰਡਰ ਅਫ਼ਸਰ ਮਨੀਸ਼ ਕੁਮਾਰ, ਲਾਇਬ੍ਰੇਰੀਅਨ ਡਾ. ਐਸ.ਐਸ. ਰਾਣਾ ਅਤੇ ਕਲਰਕ ਮਨਦੀਪ ਸਿੱਧੂ ਮੌਜ਼ੂਦ ਰਹੇ।