
ਰਾਜਪੁਰਾ,04 ਸਤੰਬਰ(ਹਿਮਾਂਸ਼ੂ ਹੈਰੀ):ਦਿੱਲੀ ਪਬਲਿਕ ਸਕੂਲ ਰਾਜਪੁਰਾ ਨੂੰ ਆਪਣੇ ਅਸਾਧਾਰਨ ਅਕਾਦਮਿਕ ਪ੍ਰਦਰਸ਼ਨ ਦੇ ਲਈ ਸਨਮਾਨਿਤ ਕੀਤਾ ਗਿਆ। ਜਿਸ ਨੂੰ ਗਲੋਬਲ ਐਜੂਕੇਟਰਜ਼ ਫੈਸਟ 2024 ਵਿਚ ਐਸ.ਸੀ.ਓ.ਓ ਨਿਊਜ਼ ਗਲੋਬਲ ਐਜੂਕੇਸ਼ਨ ਐਵਾਰਡਜ਼ 2024 ਦੁਆਰਾ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰੋ ਵਾਈਸ ਚੇਅਰਪਰਸਨ ਡਾ. ਗੁਨਮੀਤ ਬਿੰਦਰਾ ਨੇ ਮਾਣ ਨਾਲ ਸਕੂਲ ਲਈ ਪੁਰਸਕਾਰ ਸਵੀਕਾਰ ਕਰਦਿਆਂ ਕਿਹਾ ਕਿ ਹੁਣ ਡੀ.ਪੀ.ਐਸ ਰਾਜਪੁਰਾ ਦੇ ਉੱਤਮਤਾ ਦੇ ਸਫ਼ਰ ਵਿਚ ਇਕ ਹੋਰ ਮੀਲ ਪੱਥਰ ਸਾਬਤ ਹੋਇਆ ਹੈ। ਸਕੂ ਨਿਊਜ਼ ਦੁਆਰਾ ਪੇਸ਼ ਇਹ ਐਵਾਰਡ ਅਕਾਦਮਿਕ ਸਾਲ 2023-2024 ਵਿਚ ਡੀਪੀਐਸ ਰਾਜਪੁਰਾ ਦੇ ਸ਼ਾਨਦਾਰ ਨਤੀਜਿਆ ਨੂੰ ਮਾਨਤਾ ਦਿੰਦਾ ਹੈ। ਸਕੂਲ ਨੂੰ ਇਸ ਦੀਆ ਨਿਰੰਤਰ ਅਕਾਦਮਿਕ ਪ੍ਰਾਪਤੀਆਂ, ਨਵੀਨ ਅਧਿਆਪਨ ਵਿਧੀਆ ਤੇ ਇਕ ਅਜਿਹੇ ਪਾਠਕ੍ਰਮ ਲਈ ਸਨਮਾਨਿਤ ਕੀਤਾ ਗਿਆ ਸੀ ਜੋ ਵਿਦਿਆਰਥੀਆਂ ਨੂੰ ਅਕਾਦਮਿਕ ਤੇ ਪਾਠਕ੍ਰਮ ਤੋਂ ਬਾਹਰਲੀਆ ਗਤੀਵਿਧੀਆ ਦੋਵਾ ਵਿਚ ਉੱਤਮਤਾ ਲਈ ਸਰਬਪੱਖੀ ਰੂਪ ਵਿਚ ਵਿਕਸਤ ਕਰਦਾ ਹੈ। ਸਕੂਲ ਦੀ ਪ੍ਰਿੰਸੀਪਲ ਗੀਤਿਕਾ ਚੰਦਰਾ ਨੇ ਮਾਣ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਸਾਡੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਜਨੂੰਨ ਦਾ ਪ੍ਰਤੀਬਿੰਬ ਹੈ। ਸਕੂ ਨਿਊਜ਼ ਗਲੋਬਲ ਐਜੂਕੇਸ਼ਨ ਐਵਾਰਡ ਉਹਨਾ ਸੰਸਥਾਵਾਂ ਨੂੰ ਸਨਮਾਨਿਤ ਕਰਨ ਦੇ ਲਈ ਪ੍ਰਸਿੱਧ ਹੈ। ਡੀਪੀਐਸ ਰਾਜਪੁਰਾ ਨੇ ਨਵੀਨਤਮ ਅਕਾਦਮਿਕ ਉੱਤਮਤਾ ਦਿਖਾਉਂਦੇ ਹੋਏ ਇਸ ਸਨਮਾਨ ਨੂੰ ਪ੍ਰਾਪਤ ਕੀਤਾ ਹੈ।