ਰਾਜਪੁਰਾ ਸਿਵਲ ਹਸਪਤਾਲ ਵਿੱਚ ਨਵਾਂ ਨਿੱਕੂ ਵਾਰਡ ਹੋਇਆ ਸ਼ੁਰੂ, ਨਵਜਨਮੇ ਬੱਚਿਆਂ ਨੂੰ ਮਿਲੇਗੀ ਆਧੁਨਿਕ ਸਿਹਤ ਸੇਵਾਵਾ

राजपुरा सिविल अस्पताल में नया एनआईसीयू वार्ड शुरू, नवजात बच्चों को मिलेंगी आधुनिक स्वास्थ्य सेवाएं

New NICU ward started in Rajpura Civil Hospital, newborns will get modern health services

ਵਿਧਾਇਕਾ ਨੀਨਾ ਮਿੱਤਲ ਵੱਲੋਂ ਕੀਤਾ ਗਿਆ ਉਦਘਾਟਨ, ਡਾ. ਸ਼ਰਨਪ੍ਰੀਤ ਸਿੰਘ ਦੀ ਅਗਵਾਈ ਹੇਠ ਵੱਡਾ ਕਦਮ

MLA नीना मित्तल ने किया उद्घाटन, डॉ. शरणप्रीत सिंह के नेतृत्व में एक बड़ा कदम

Inauguration by MLA Neena Mittal, a big step under the leadership of Dr. Sharanpreet Singh

ਰਾਜਪੁਰਾ,02 ਮਈ (ਹਿਮਾਂਸ਼ੂ ਹੈਰੀ):ਰਾਜਪੁਰਾ ਦੇ ਸਰਕਾਰੀ ਏ.ਪੀ ਜੈਨ ਸਿਵਲ ਹਸਪਤਾਲ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਸ਼ਰਨਪ੍ਰੀਤ ਸਿੰਘ ਦੀ ਅਗਵਾਈ ਹੇਠ ਨਵੇਂ ਨਿੱਕੂ ਵਾਰਡ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਸ਼ਿਰਕਤ ਕਰਦੇ ਹੋਏ ਰਿਬਨ ਕੱਟ ਕੇ ਵਾਰਡ ਦੀ ਸ਼ੁਰੂਆਤ ਕੀਤੀ। ਵਿਧਾਇਕਾ ਨੀਨਾ ਮਿੱਤਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਵਿੱਚ ਰਾਜਪੁਰਾ ਇਲਾਕੇ ਦੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਵੱਲ ਇਹ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਨਿੱਕੂ ਵਾਰਡ ਦੇ ਸ਼ੁਰੂ ਹੋਣ ਨਾਲ ਹੁਣ ਨਵਜਨਮੇ ਬੱਚਿਆਂ ਨੂੰ ਵੱਡੇ ਸ਼ਹਿਰਾਂ ਵਿੱਚ ਰੈਫਰ ਕਰਨ ਦੀ ਲੋੜ ਘੱਟ ਪਵੇਗੀ ਅਤੇ ਉਨ੍ਹਾਂ ਨੂੰ ਇਥੇ ਹੀ ਉੱਚ ਪੱਧਰੀ ਇਲਾਜ ਅਤੇ ਸਹੂਲਤਾਂ ਪ੍ਰਾਪਤ ਹੋਣਗੀਆਂ। ਡਾ. ਸ਼ਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਾਰਡ ਵਿੱਚ ਆਧੁਨਿਕ ਮਸ਼ੀਨਾਂ ਅਤੇ ਤਜਰਬੇਕਾਰ ਮੈਡੀਕਲ ਸਟਾਫ ਦੀ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਸੰਕਟਮਈ ਹਾਲਤ ਵਾਲੇ ਬੱਚਿਆਂ ਦਾ ਵੀ ਸਫਲ ਇਲਾਜ ਕੀਤਾ ਜਾ ਸਕੇਗਾ। ਇਸ ਸਮਾਗਮ ਵਿੱਚ ਸੰਦੀਪ, ਇੰਦਰ ਸਪਰਾ, ਮੇਟਰਨ ਇੰਦਰਰੂਪ ਕੌਰ ਸਮੇਤ ਡਾਕਟਰ, ਸਟਾਫ ਮੈਂਬਰ ਅਤੇ ਇਲਾਕੇ ਦੇ ਕਈ ਪਤਵੰਤੇ ਸੱਜਣ ਵੀ ਮੌਜੂਦ ਰਹੇ।

ਫੋਟੋ ਕੈਪਸ਼ਨ:- ਨਵੇਂ ਨਿੱਕੂ ਵਾਰਡ ਦਾ ਉਦਘਾਟਨ ਕਰਦੇ ਹੋਏ ਵਿਧਾਇਕਾ ਨੀਨਾ ਮਿੱਤਲ।

राजपुरा, 2 मई (हिमांशु हैरी): राजपुरा के सरकारी ए.पी. जैन सिविल अस्पताल में सीनियर मेडिकल ऑफिसर डॉ. शरणप्रीत सिंह की लीडरशिप में नए NICU वार्ड का बड़े पैमाने पर उद्घाटन किया गया। इस मौके पर राजपुरा MLA नीना मित्तल खास तौर पर शामिल हुईं और रिबन काटकर वार्ड का उद्घाटन किया। MLA नीना मित्तल ने अपने संबोधन में कहा कि हेल्थ एंड फैमिली वेलफेयर मिनिस्टर डॉ. बलबीर सिंह की लीडरशिप में राजपुरा इलाके की हेल्थ सर्विसेज़ को मजबूत करने की दिशा में यह एक अहम कदम है। उन्होंने कहा कि NICU वार्ड शुरू होने से अब नए जन्मे बच्चों को बड़े शहरों में रेफर करने की ज़रूरत कम होगी और उन्हें यहीं हाई-लेवल ट्रीटमेंट और सुविधाएं मिलेंगी। डॉ. शरणप्रीत सिंह ने कहा कि इस वार्ड में मॉडर्न मशीनें और अनुभवी मेडिकल स्टाफ का इंतज़ाम किया गया है, जिससे क्रिटिकल कंडीशन वाले बच्चों का भी सफलतापूर्वक इलाज किया जा सकेगा। इस मौके पर डॉक्टर्स, स्टाफ मेंबर्स जिनमें संदीप, इंदर सपरा, मैट्रन इंदररूप कौर और इलाके के कई जाने-माने लोग भी मौजूद थे।

फोटो कैप्शन:- MLA नीना मित्तल नए निक्कू वार्ड का उद्घाटन करते हुए।

Rajpura, May 2 (Himanshu Harry): The new NICU ward was inaugurated grandly under the leadership of Senior Medical Officer Dr. Sharanpreet Singh at the Government A.P. Jain Civil Hospital in Rajpura. On this occasion, Rajpura MLA Neena Mittal specially attended and inaugurated the ward by cutting the ribbon. MLA Neena Mittal said in her address that this is an important step towards strengthening the health services of Rajpura area under the leadership of Health and Family Welfare Minister Dr. Balbir Singh. She said that with the start of NICU ward, now there will be less need to refer newborn children to big cities and they will get high-level treatment and facilities here. Dr. Sharanpreet Singh said that modern machines and experienced medical staff have been arranged in this ward, due to which even children in critical condition can be treated successfully. Doctors, staff members including Sandeep, Inder Sapra, Matron Inderoop Kaur and many dignitaries of the area were also present at this event.

Photo Caption:- MLA Neena Mittal inaugurating the new Nikku ward.

Leave a Reply

Your email address will not be published. Required fields are marked *