राजपुरा रेलवे यार्ड से 6 kg गांजा के साथ एक व्यक्ति को गिरफ्तार किया गया, GRP ने आरोपी को कोर्ट में पेश कर रिमांड पर लिया।
A person was arrested with 6 kg of ganja from Rajpura Railway Yard, GRP produced the accused in court and remanded him.

ਰਾਜਪੁਰਾ,02 ਮਈ (ਹਿਮਾਂਸ਼ੂ ਹੈਰੀ):ਰਾਜਪੁਰਾ ਵਿੱਚ ਰੇਲਵੇ ਯਾਰਡ ਨੇੜੇ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਜੀ.ਆਰ.ਪੀ. ਪੁਲੀਸ ਨੇ ਇੱਕ ਨੌਜਵਾਨ ਨੂੰ 6 ਕਿਲੋਗ੍ਰਾਮ ਗਾਂਜਾ ਸਮੇਤ ਕਾਬੂ ਕੀਤਾ ਹੈ। ਇਹ ਕਾਰਵਾਈ ਇੰਸਪੈਕਟਰ ਬਲਵੀਰ ਸਿੰਘ ਇੰਚਾਰਜ ਸੀ.ਆਈ.ਏ-2 ਜੀ.ਆਰ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਜਾਣਕਾਰੀ ਮੁਤਾਬਕ ਏਐਸਆਈ ਨਰੇਸ਼ ਕੁਮਾਰ ਸਮੇਤ ਪੁਲੀਸ ਪਾਰਟੀ ਵੱਲੋਂ ਰੇਲਵੇ ਸਟੇਸ਼ਨ ਰਾਜਪੁਰਾ ਦੇ ਪਲੇਟਫਾਰਮ ਨੰਬਰ 1 ਦੇ ਪੱਛਮੀ ਸਿਰੇ ‘ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ ਰੋਕਿਆ ਗਿਆ। ਤਲਾਸ਼ੀ ਲੈਣ ‘ਤੇ ਉਸਦੇ ਪਲਾਸਟਿਕ ਦੇ ਚਿੱਟੇ ਥੈਲੇ ਵਿਚੋਂ ਪਾਰਦਰਸ਼ੀ ਲਿਫਾਫੇ ਵਿੱਚ ਰੱਖਿਆ 6 ਕਿਲੋ ਗਾਂਜਾ ਬਰਾਮਦ ਹੋਇਆ। ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਰਵਿੰਦਰ ਕੁਮਾਰ ਵਾਸੀ ਜਿਲਾ ਸੁਪੌਲ, ਬਿਹਾਰ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 20-21 ਸਾਲ ਦੱਸੀ ਜਾ ਰਹੀ ਹੈ। ਪੁਲੀਸ ਵੱਲੋਂ ਉਸਦੇ ਖਿਲਾਫ ਧਾਰਾ 20/61/85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਜੀ.ਆਰ.ਪੀ. ਪਟਿਆਲਾ ਵਿੱਚ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਰਾਜਪੁਰਾ ਵਿੱਚ ਪੇਸ਼ ਕੀਤਾ, ਜਿੱਥੋਂ ਉਸਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਮਾਮਲੇ ਸਬੰਧੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ।
ਫੋਟੋਕੈਪਸ਼ਨ: ਫੜੇ ਗਏ ਮੁਲਜ਼ਮ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।
राजपुरा, 2 मई (हिमांशु हैरी): राजपुरा में रेलवे यार्ड के पास ड्रग तस्करी के खिलाफ एक बड़े ऑपरेशन में GRP पुलिस ने 6 kg गांजे के साथ एक युवक को गिरफ्तार किया है। यह ऑपरेशन CIA-2 GRP पंजाब के इंचार्ज इंस्पेक्टर बलबीर सिंह के डायरेक्शन में किया गया। जानकारी के मुताबिक, ASI नरेश कुमार समेत पुलिस पार्टी ने रेलवे स्टेशन राजपुरा के प्लेटफॉर्म नंबर 1 के पश्चिमी छोर पर संदिग्धों की चेकिंग के दौरान एक व्यक्ति को रोका। तलाशी लेने पर उसके सफेद प्लास्टिक बैग से एक ट्रांसपेरेंट लिफाफे में रखा 6 kg गांजा बरामद हुआ। गिरफ्तार आरोपी की पहचान रविंदर कुमार के तौर पर हुई है, जो बिहार के सुपौल जिले का रहने वाला है, जिसकी उम्र करीब 20-21 साल बताई जा रही है। पुलिस ने उसके खिलाफ पटियाला के GRP थाने में NDPS एक्ट की धारा 20/61/85 के तहत केस दर्ज किया है। पुलिस ने आरोपी को गिरफ्तार करके माननीय कोर्ट राजपुरा में पेश किया, जहां से उसका पुलिस रिमांड मिल गया है। मामले में आगे की जांच जारी है।
फोटो कैप्शन: गिरफ्तार आरोपी के बारे में जानकारी देते हुए पुलिस अधिकारी।
Rajpura, May 2 (Himanshu Harry): In a major operation against drug smuggling near the railway yard in Rajpura, the GRP police have arrested a youth with 6 kg of ganja. This operation was carried out under the directions of Inspector Balbir Singh in-charge CIA-2 GRP Punjab. According to the information, a person was stopped by the police party including ASI Naresh Kumar while checking the suspects at the western end of platform number 1 of railway station Rajpura. On search, 6 kg of ganja kept in a transparent envelope was recovered from his white plastic bag. The arrested accused has been identified as Ravinder Kumar, a resident of district Supaul, Bihar, whose age is said to be around 20-21 years. The police have registered a case against him under sections 20/61/85 of the NDPS Act at the GRP police station, Patiala. The police arrested the accused and produced him in the Honorable Court Rajpura, from where his police remand has been obtained. Further investigation into the matter is underway.
Photocaption: Police officer giving information about the arrested accused.