ਭਾਰਤੀ ਬਹਾਵਲਪੁਰ ਮਹਾਸੰਘ ਦੀ ਕੌਮੀ ਕਾਰਜਕਾਰਨੀ ਟੀਮ ਦਾ ਹੋਇਆ ਗਠਨ

ਜਗਦੀਸ਼ ਕੁਮਾਰ ਜੱਗਾ ਨੂੰ ਚੇਅਰਮੈਨ ਬਣਾਇਆ ਗਿਆ

ਰਾਜਪੁਰਾ,11 ਜੂਨ(ਹਿਮਾਂਸ਼ੂ ਹੈਰੀ):ਰਾਜਪੁਰਾ ਦੇ ਇਕ ਨਿੱਜੀ ਹੋਟਲ ਵਿੱਚ ਭਾਰਤੀ ਬਹਾਵਲਪੁਰ ਮਹਾਸੰਘ ਦੇ ਨਵੇਂ ਚੁਣੇ ਗਏ ਕੌਮੀ ਪ੍ਰਧਾਨ ਸੁਸ਼ੀਲ ਪੋਪਲੀ ਜੀ ਦੀ ਅਗਵਾਈ ਵਿੱਚ ਕੌਮੀ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਬਹਾਵਲਪੁਰ ਸਮਾਜ ਦੇ ਸਦੱਸਾਂ ਨੇ ਮੀਟਿੰਗ ਵਿੱਚ ਸ਼ਿਰਕਤ ਕਰ ਸਮਾਜ ਦੀ ਏਕਤਾ ਦਾ ਸਬੂਤ ਦਿੱਤਾ। ਕੌਮੀ ਕਾਰਜਕਾਰਨੀਂ ਸਦੱਸਾਂ ਵਿੱਚ ਐਡਵਾਈਜਰੀ ਬੋਰਡ ਵਿੱਚ ਸ੍ਰੀ ਪੁਰਸ਼ੋਤਮ ਅਲਰੇਜਾ ਰਾਜਪੁਰਾ, ਸ੍ਰੀ ਐਨ ਕੇ ਤਨੇਜਾ ਤ੍ਰਿਪੜੀ, ਸ੍ਰੀ ਦੌਲਤ ਰਾਮ ਛਾਵੜਾ ਦਿੱਲੀ, ਸ੍ਰੀ ਜੈ ਦਿਆਲ ਪਹੂਜਾ ਦਿੱਲੀ, ਸਰਪ੍ਰਸਤ ਸ੍ਰੀ ਗਿਆਨ ਚੰਦ ਕਟਾਰੀਆ ਪਟਿਆਲਾ ਅਤੇ ਸ੍ਰੀ ਮਦਨ ਲਾਲ ਹਸੀਜਾ ਪਟਿਆਲਾ, ਸ੍ਰੀ ਜਗਦੀਸ਼ ਕੁਮਾਰ ਜੱਗਾ ਰਾਜਪੁਰਾ ਨੂੰ ਚੇਅਰਮੈਨ, ਸ੍ਰੀ ਰਾਮ ਚੰਦ ਰਾਮਾ ਪਟਿਆਲਾ ਨੂੰ ਕੌਮੀ ਕਾਰਜਕਾਰੀ ਪ੍ਰਧਾਨ, ਸ੍ਰੀ ਨੌਤਨ ਦਾਸ ਅਰੋੜਾ ਨਰੇਲਾ ਅਤੇ ਸ੍ਰੀ ਪ੍ਰਵੀਨ ਅਨੇਜਾ ਰਾਜਪੁਰਾ ਨੂੰ ਸੀਨੀਅਰ ਵਾਈਸ ਪ੍ਰਧਾਨ ਜਨਰਲ ਸੈਕਟਰੀ ਲਈ ਸ੍ਰੀ ਹਰਿੰਦਰ ਭਟੇਜਾ ਸਮਾਣਾ ਅਤੇ ਸ੍ਰੀ ਮਦਨ ਲਾਲ ਅਰੋੜਾ ਪਟਿਆਲਾ, ਜੁਇੰਟ ਸੈਕਟਰੀ ਲਈ ਸ੍ਰੀ ਸੁਨੀਲ ਕਿੰਗਰ ਪਟਿਆਲਾ, ਚੀਫ ਐਡਵਾਈਜਰੀ ਵਿੱਚ ਸ੍ਰੀ ਦਿਨੇਸ਼ ਅਰੋੜਾ ਦਿੱਲੀ, ਸ੍ਰੀ ਪ੍ਰਵੀਨ ਛਾਬੜਾ ਰਾਜਪੁਰਾ ਅਤੇ ਸ੍ਰੀ ਬਲਦੇਵ ਹਸੀਜਾ ਮੰਡੀ ਗੋਬਿੰਦਗੜ੍ਹ, ਲੀਗਲ ਐਡਵਾਈਜ਼ਰ ਸ੍ਰੀ ਨਰੇਸ਼ ਜੁਨੇਜਾ ਸੰਗਰੂਰ ਅਤੇ ਸ੍ਰੀ ਕੇ ਕੇ ਸ਼ਮੀ ਰਾਜਪੁਰਾ, ਪੰਜਾਬ ਪ੍ਰਦੇਸ਼ ਪ੍ਰਧਾਨ ਸ੍ਰੀ ਰਾਜਕੁਮਾਰ ਸੱਚਦੇਵਾ ਸਮਾਣਾ, ਮਹਾਰਾਸ਼ਟਰ ਪ੍ਰਦੇਸ਼ ਪ੍ਰਧਾਨ ਸ਼੍ਰੀ ਹਰਸ਼ ਕੁਮਾਰ ਰੈਲਹਨ ਧੂਲੇ, ਗੁਜਰਾਤ ਪ੍ਰਦੇਸ਼ ਪ੍ਰਧਾਨ ਸ਼੍ਰੀ ਹਰਿਕ੍ਰਿਸ਼ਨ ਭਗਤ ਸੂਰਤ, ਉੱਤਰਾਖੰਡ ਪ੍ਰਦੇਸ਼ ਪ੍ਰਧਾਨ ਸ੍ਰੀ ਜਗਦੀਸ਼ ਲਾਲ ਪਾਹਵਾ ਹਰਿਦੁਆਰ , ਦਿੱਲੀ ਪ੍ਰਦੇਸ਼ ਪ੍ਰਧਾਨ ਸ਼੍ਰੀ ਮੇਹਰ ਪਾਹੁਜਾ, ਪੰਜਾਬ ਯੁਵਾ ਪ੍ਰਧਾਨ ਸ੍ਰੀ ਕ੍ਰਿਸ਼ਨ ਸਿੰਧੀ ਤ੍ਰਿਪੜੀ ਅਤੇ ਸ੍ਰੀ ਅਮਿਤ ਅਨੇਜਾ ਬਠਿੰਡਾ, ਕੋ ਕੈਸ਼ੀਅਰ ਸ੍ਰੀ ਕਮਲ ਗਾਬਾ ਪਟਿਆਲਾ ਅਤੇ ਸ੍ਰੀ ਰਘਵੀਰ ਜੁਨੇਜਾ ਲਾਲੜੂ ਮੰਡੀ, ਵਾਈਸ ਪ੍ਰਧਾਨ ਸ਼੍ਰੀ ਸ਼ਾਂਤੀ ਸਪਰਾ ਰਾਜਪੁਰਾ, ਸ੍ਰੀ ਰਮੇਸ਼ ਵਧਵਾ ਦਿੱਲੀ, ਸ੍ਰੀ ਮਹਿੰਦਰ ਗੋਗੀਆ ਪਟਿਆਲਾ, ਸ਼੍ਰੀ ਸੰਤ ਬਾਂਗਾ ਪਟਿਆਲਾ, ਸ਼੍ਰੀ ਸੁਰਿੰਦਰ ਪੋਪਲੀ ਅਮਰਾਵਤੀ, ਸ੍ਰੀ ਅਸ਼ਵਨੀ ਵਰਮਾ ਰਾਜਪੁਰਾ, ਸ੍ਰੀ ਯਸ਼ ਕੱਕੜ ਪਟਿਆਲਾ, ਸ਼੍ਰੀ ਐਸਕੇ ਦੇਵ ਪਟਿਆਲਾ, ਸ਼੍ਰੀ ਯਸ਼ ਕਾਲੜਾ ਪਟਿਆਲਾ, ਸ਼੍ਰੀ ਅਸ਼ੋਕ ਕਿੰਗਰ ਨਾਭਾ ਅਤੇ ਸਰਾਏਕੀ ਪ੍ਰਧਾਨ ਦੇ ਅਹੁਦੇ ਲਈ ਪ੍ਰੋਫੈਸਰ ਸ੍ਰੀ ਜੋਗਿੰਦਰ ਮੈਦਾਨ ਕਰਨਾਲ, ਪਟਿਆਲਾ ਜਿਲਾ ਪ੍ਰਧਾਨ ਸ੍ਰੀ ਮਨੋਜ ਰਾਜਨ ਤ੍ਰਿਪੜੀ, ਨਾਗਪੁਰ ਜ਼ਿਲਾ ਪ੍ਰਧਾਨ ਸ੍ਰੀ ਕਨਵਰ ਚੁਗ, ਸਪੋਕਸਮੈਨ ਦੇ ਉਹਦੇ ਲਈ ਸ੍ਰੀ ਨਰਿੰਦਰ ਵਧਵਾ ਪਟਿਆਲਾ, ਸ੍ਰੀ ਨਿਤੀਸ਼ ਖੁਰਾਨਾ ਰਾਜਪੁਰਾ, ਸ੍ਰੀ ਰਮੇਸ਼ ਕੁਮਾਰ ਬਬਲਾ ਰਾਜਪੁਰਾ ਅਤੇ ਸ੍ਰੀ ਵਿਪੁਲ ਬੱਬਰ ਰਾਜਪੁਰਾ ਨੂੰ ਸੇਵਾ ਭਾਰ ਸੰਭਾਲਿਆ ਗਿਆ ਇਸ ਮੌਕੇ ਪ੍ਰਧਾਨ ਸ੍ਰੀ ਸੁਸ਼ੀਲ ਪੋਪਲੀ ਨੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੀ ਟੀਮ ਨਾਲ ਮਿਲ ਕੇ ਬਹਾਵਲਪੁਰ ਸਮਾਜ ਦੀ ਬੇਹਤਰੀ ਅਤੇ ਤਰੱਕੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਸਮਾਜ ਦਾ ਨਾਮ ਅਸਮਾਨ ਦੀਆਂ ਬੁਲੰਦੀਆਂ ਤੱਕ ਲੈ ਕੇ ਜਾਣਗੇ। ਉਹਨਾਂ ਉਚੇਚੇ ਤੌਰ ਤੇ ਸ੍ਰੀ ਜਗਦੀਸ਼ ਜੱਗਾ ਦੀ ਤਰੀਫ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਸਾਡੇ ਬਹਾਵਲਪੁਰ ਸਮਾਜ ਵਿੱਚ ਜਗਾ ਵਰਗਾ ਅਨਮੋਲ ਹੀਰਾ ਹੈ ਜੋ ਹਮੇਸ਼ਾ ਸਮਾਜ ਦੀ ਸੇਵਾ ਲਈ ਹਾਜ਼ਰ ਰਹਿੰਦਾ ਹੈ ਅਤੇ ਸਮਾਜ ਦਾ ਨਾਮ ਰੌਸ਼ਨ ਕਰ ਰਿਹਾ ਹੈ। ਪ੍ਰੋਗਰਾਮ ਦੇ ਅਖੀਰ ਵਿੱਚ ਸ੍ਰੀ ਪੋਪਲੀ ਜੀ ਨੇ ਸੰਸਥਾ ਦੀ ਨਵੀਂ ਬਣੀ ਕਾਰਜਕਾਰਨੀ ਟੀਮ ਨੂੰ ਸਮਾਜ ਦੀ ਤਰੱਕੀ ਦੇ ਲਈ ਕੰਮ ਕਰਨ ਦੀ ਅਪੀਲ ਕੀਤੀ ਅਤੇ ਦੂਰੋਂ ਨੇੜਿਓਂ ਪਹੁੰਚੇ ਸਾਰੇ ਸੱਦਸਾਂ ਦਾ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *