ਪ੍ਰਸ਼ਾਸਨ ਦੀ ਢਿੱਲ ਬਣ ਸਕਦੀ ਵੱਡੇ ਹਾਦਸੇ ਦਾ ਕਾਰਨ, ਗਰਮੀ ਤੋਂ ਬਚਣ ਲਈ ਭਾਖੜਾ ਨਿਰਵਾਣਾ ਮੇਨ ਨਹਿਰ ਦੇ ਵਿੱਚ ਨੌਜਵਾਨ ਦੇ ਬੱਚੇ ਲਗਾਉਂਦੇ ਨੇ ਗੋਤੇ

ਨਹਿਰ ਦੇ ਨਜ਼ਦੀਕ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਚੇਤਾਵਨੀ ਬੋਰਡ ਨਹੀਂ ਕੋਈ ਅਸਰ

ਰਾਜਪੁਰਾ ਦੇ ਨਾਲ ਲੱਗਦੇ ਪਿੰਡ ਗੰਡਿਆ ਖੇੜੀ ਵਿੱਚੋਂ ਗੁਜਰਦੀ ਭਾਖੜਾ ਨਿਰਵਾਣਾ ਮੇਨ ਬਰਾਂਚ ਤੇ ਪ੍ਰਸ਼ਾਸਨ ਵੱਲੋਂ ਲਗਾਏ ਗਏ ਚੇਤਾਵਨੀ ਬੋਰਡ ਨੂੰ ਨਜ਼ਰ ਅੰਦਾਜ਼ ਕਰ ਨੌਜਵਾਨ ਅਤੇ ਬੱਚੇ ਖੁਲੇਆਮ ਮੇਨ ਨਹਿਰ ਦੇ ਵਿੱਚ ਨਹਾਉਂਦੇ ਹੋਏ ਅਕਸਰ ਹੀ ਦਿਖਾਈ ਦਿੰਦੇ ਹਨ। ਦੱਸ ਦਈਏ ਕਿ ਵਿਭਾਗ ਦੇ ਵੱਲੋਂ ਨਹਿਰ ਦੇ ਉੱਪਰ ਪਾਣੀ ਦਾ ਬਹਾਵ ਤੇਜ਼ ਹੋਣ ਦਾ ਚੇਤਾਵਨੀ ਬੋਰਡ ਵੀ ਲਗਾਇਆ ਗਿਆ ਹੈ ਪ੍ਰੰਤੂ ਗਰਮੀ ਤੋਂ ਬਚਣ ਲਈ ਨਹਿਰ ਤੇ ਆਏ ਹੋਏ ਨੌਜਵਾਨ ਇਸ ਨੂੰ ਦਰ ਕਿਨਾਰ ਕਰਕੇ ਨਹਿਰ ਦੇ ਵਿੱਚ ਸ਼ਲਾਂਗਾ ਮਾਰਦੇ ਹਨ। ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਕਦੇ ਵੀ ਇੱਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਪਾਣੀ ਦਾ ਬਹਾਵ ਕਾਫੀ ਤੇਜ਼ ਹੁੰਦਾ ਹੈ ਜਿਸ ਕਾਰਨ ਕਈ ਵਾਰ ਨਹਾਉਂਦੇ ਸਮੇਂ ਲੋਕ ਪਾਣੀ ਵਿੱਚ ਹੀ ਰੁੜ ਜਾਂਦੇ ਹਨ।

Leave a Reply

Your email address will not be published. Required fields are marked *