ਸੂਬੇ ਦੇ ਸਰਵਪੱਖੀ ਵਿਕਾਸ ਦੇ ਏਜੰਡੇ ’ਤੇ ਕੰਮ ਕਰ ਰਹੀ ਮਾਨ ਸਰਕਾਰ: ਗੁਰਲਾਲ ਘਨੌਰ

ਰਾਜਪੁਰਾ/ਘਨੌਰ, 07 ਮਈ (ਹਿਮਾਂਸ਼ੂ ਹੈਰੀ): ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਦੇ ਏਜੰਡੇ ’ਤੇ ਕੰਮ ਕਰਨ ਨੂੰ ਤਰਜੀਹ ਦੇ ਰਹੀ ਹੈ,ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਾਜ ਦੇ ਹਰ ਵਰਗ ਦੀ ਭਲਾਈ ਲਈ ਯੋਗ ਫੈਸਲੇ ਲਏ ਹਨ।ਜਿਨ੍ਹਾਂ ਵਿੱਚ 600 ਯੂਨਿਟ ਬਿਜਲੀ ਮੁਆਫੀ, ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ, ਸਰਕਾਰ ਤੁਹਾਡੇ ਦੁਆਰ ਅਤੇ ਹੋਰ ਕੋਈ ਪਹਿਲਕਦਮੀਆਂ ਰਾਜ ਦੇ ਲੋਕਾ ਲਈ ਵਰਦਾਨ ਸਾਬਿਤ ਹੋਈਆ ਹਨ।ਜਿਸ ਕਰਕੇ ਲੋਕਾਂ ਦਾ ਰੁਝਾਨ ਆਮ ਆਦਮੀ ਪਾਰਟੀ ਵੱਲ ਵਧਿਆ ਹੈ। ਉਪਰੋਕਤ ਵਿਚਾਰਾ ਦਾ ਪ੍ਰਗਟਾਵਾ ਹਲਕਾ ਘਨੌਰ ਐਮ ਐਲ ਏ ਗੁਰਲਾਲ ਘਨੌਰ ਨੇ ਪਿੰਡ ਬਘੋਰਾ ਵਿਖੇ ਰੱਖੀ ਇਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਗੁਰਲਾਲ ਘਨੌਰ ਨੇ ਦੱਸਿਆ ਕਿ ਮਾਨ ਸਰਕਾਰ ਦੇ ਲੋਕ ਹਿਤੈਸ਼ੀ ਫ਼ੈਸਲਿਆਂ ਅਤੇ ਚੰਗੇ ਕੰਮਾ ਤੋ ਪ੍ਰਭਾਵਿਤ ਹੋ ਕੇ ਪਿੰਡ ਬਘੋਰਾ ਦੇ ਵੱਡੀ ਗਿਣਤੀ ਵਿਚ ਪਰਿਵਾਰ ਅਕਾਲੀ ਅਤੇ ਕਾਂਗਰਸ ਨੂੰ ਛੱਡ ਕੇ ਆਪ ਵਿਚ ਸ਼ਾਮਿਲ ਹੋਏ ਹਨ। ਉਨ੍ਹਾਂ ਦੱਸਿਆ ਕਿ ਸਰੋਮਣੀ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਰਬਜੀਤ ਸਿੰਘ ਬਘੋਰਾ ਸਮੇਤ ਨਿਰੰਜਨ ਸਿੰਘ ਰਿਟਾਇਰ ਸੈਕਟਰੀ, ਕਸ਼ਮੀਰ ਸਿੰਘ ਹੰਜਰਾ, ਡਾ ਗੁਰਚਰਨ ਸਿੰਘ, ਕਰਨਵੀਰ ਸਿੰਘ ਭਿੰਡਰ,ਸਰਬਜੀਤ ਸਿੰਘ ਸੇਖੋ, ਮਹਿੰਦਰ ਸਿੰਘ ਭਗਤ, ਅਮਨਦੀਪ ਸਿੰਘ, ਅਮਰਿੰਦਰ ਸਿੰਘ ਮ,ਰਾਮ ਚੰਦਰ ਮ,ਬਲਕਾਰ ਸਿੰਘ, ਕਰਮਜੀਤ ਸਿੰਘ ਲਾਡੂ, ਜੀਵਨ ਸਿੰਘ, ਅੰਮ੍ਰਿਤਪਾਲ ਸਿੰਘ, ਅੰਗਰੇਜ ਸਿੰਘ, ਨੈਬ ਸਿੰਘ, ਸਿੰਦਰ ਸਿੰਘ,ਬਲਵਿੰਦਰ ਸਿੰਘ ਸੱਗੂ, ਅਵਤਾਰ ਸਿੰਘ ਸੱਗੂ ,ਜਸਪਾਲ ਸਿੰਘ ਮ,ਪਰਗਟ ਸਿੰਘ, ਬਚਿੱਤਰ ਸਿੰਘ ਨਾਲ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।ਇਸ ਮੌਕੇ ਗੁਰਲਾਲ ਘਨੌਰ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਮੂਹ ਪਰਿਵਾਰਾਂ ਦਾ ਪਾਰਟੀ ਚਿੰਨ ਨਾਲ ਸਨਮਾਣ ਵੀ ਕੀਤਾ।ਇਸ ਮੌਕੇ ਗੁਰਲਾਲ ਘਨੌਰ ਨੇ ਦੱਸਿਆ ਕਿ ਉਹ ਹਲਕੇ ਵਿੱਚ ਪਰਿਵਾਰ ਭਲਾਈ ਅਤੇ ਸਿਹਤ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਪਟਿਆਲਾ ਉਮੀਦਵਾਰ ਡਾ ਬਲਬੀਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਹਲਕੇ ਚ ਕੁੱਕੜ ਮੀਟਿੰਗ ਕਰ ਰਹੇ ਹਨ ਜਿਨ੍ਹਾਂ ਨੂੰ ਲੋਕਾ ਵੱਲੋ ਭਰਵਾ ਹੁੰਗਾਰਾ ਦਿੱਤਾ ਜਾ ਰਿਹਾ ਹੈ।ਇਸ ਮੌਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਰਬਜੀਤ ਸਿੰਘ ਬਘੋਰਾ ਨੇ ਕਿਹਾ ਕਿ ਵਿਕਾਸ ਕਾਰਜਾ ਪੱਖੋਂ ਹਲਕਾ ਘਨੌਰ ਦੀ ਕਾਇਆ ਕਲਪ ਕਰਨ ਲਈ ਜਿਥੇ ਐਮ ਐਲ ਏ ਗੁਰਲਾਲ ਘਨੌਰ ਯਤਨਸ਼ੀਲ ਹਨ,ਉਥੇ ਹਲਕਾ ਘਨੌਰ ਦੇ ਨੋਜਵਾਨ ਵਰਗ ਦੀਆ ਗੁਰਲਾਲ ਘਨੌਰ ਨੇ ਖੇਡਾ ਵੱਲ ਮੁਹਾਰਾ ਮੋੜ ਕੇ ਨੋਜਵਾਨਾਂ ਦੇ ਭਵਿੱਖ ਨੂੰ ਸਵਾਰਿਆ ਹੈ। ਉਨ੍ਹਾਂ ਐਮ ਐਲ ਏ ਗੁਰਲਾਲ ਘਨੌਰ ਨੂੰ ਪੂਰਨ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਉਹ ਮਾਨ ਸਰਕਾਰ ਦੀਆ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਣ ਲਈ ਵਚਨਬੱਧ ਹਨ।ਗੁਰਲਾਲ ਘਨੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਿੰਡ ਸੀਲ, ਨਾਸਿਰਪੁਰ, ਬਾਗੋਰਾ, ਘਨੌਰ 7 ਵਾਰਡ, ਲੋਸਿੰਬਲੀ, ਸਰਾਲਾ ਕਲਾ, ਸਰਾਲਾ ਖੁਰਦ ਵਿਖੇ ਵੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਟੁੱਕੜ ਮੀਟਿੰਗਾਂ ਕੀਤੀਆਂ ਗਈਆਂ।ਹੋਰਨਾ ਤੋਂ ਇਲਾਵਾ ਕਮਲਜੀਤ ਸਿੰਘ ਬਘੋਰਾ,ਦਵਿੰਦਰ ਸਿੰਘ ਭੰਗੂ, ਗੁਰਤਾਜ ਸੰਧੂ, ਗੁਰਪ੍ਰੀਤ ਸਿੰਘ ਮੰਨਣ,ਪੰਮਾ ਘਨੌਰ, ਅਸ਼ਵਨੀ ਸ਼ਰਮਾ ਘਨੌਰ, ਕੁਲਵੰਤ ਸਿੰਘ ਕੋਚ, ਹਰਚਰਨ ਸਿੰਘ ਸੋਟਾ ਸਮੇਤ ਪਿੰਡ ਵਾਸੀ ਅਤੇ ਪਾਰਟੀ ਵਲੰਟੀਅਰ ਤੇ ਅਹੁਦੇਦਾਰ ਮੌਜੂਦ ਸਨ।