ਐਮ ਐਲ ਏ ਗੁਰਲਾਲ ਘਨੌਰ ਦੀ ਪ੍ਰੇਰਨਾ ਸਦਕਾ ਦੋ ਗ੍ਰਾਂਮ ਪੰਚਾਇਤਾ ਆਪ ਵਿਚ ਹੋਇਆ ਸ਼ਾਮਿਲ

ਰਾਜਪੁਰਾ/ਘਨੌਰ,07 ਮਈ(ਹਿਮਾਂਸ਼ੂ ਹੈਰੀ):ਪਿੰਡ ਸਬਦਲਪੁਰ ਅਤੇ ਪਿੰਡ ਅਮੀਰਪੁਰ ਦੀਆ ਗ੍ਰਾਮ ਪੰਚਾਇਤਾ ਐਮ ਐਲ ਏ ਗੁਰਲਾਲ ਘਨੌਰ ਦੀ ਪ੍ਰੇਰਨਾ ਸਦਕਾ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈਆ ਹਨ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਮਲਕੀਤ ਸਿੰਘ ਸਰਪੰਚ ਸਬਦਲਪੁਰ, ਗੁਰਮੀਤ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ ਏਅਰਪੋਟ, ਸਤਵਿੰਦਰ ਸਿੰਘ ਕਾਮਰੇਡ, ਬਲਵਿੰਦਰ ਸਿੰਘ ਪੰਚ ਸਬਦਲਪੁਰ, ਜਗਜੀਤ ਸਿੰਘ ਪੰਚ ਸਬਦਲਪੁਰ,ਬੀਬੀ ਲਖਵਿੰਦਰ ਕੌਰ ਪੰਚ, ਭੁਪਿੰਦਰ ਸਿੰਘ ਪੰਚ,ਮਨਪ੍ਰੀਤ ਸਿੰਘ ਸਬਦਲਪੁਰ,ਗੁਰਮੰਗਤ ਸਿੰਘ ਨੰਬਰਦਾਰ ਸਬਦਲਪੁਰ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਭੁਪਿੰਦਰ ਸਿੰਘ ਡੀਸੀ,ਵਰਿੰਦਰ ਸਿੰਘ ਸਮੇਤ ਪਿੰਡ ਸਬਦਲਪੁਰ ਦੇ ਸੈਕੜੇ ਦੀ ਤਦਾਦ ਵਿੱਚ ‘ਆਪ’ ਵਿੱਚ ਆਉਣ ’ਤੇ ਸਵਾਗਤ ਕਰਦੇ ਹੋਏ ਪਾਰਟੀ ਚਿੰਨ ਨਾਲ ਸਨਮਾਨਿਤ ਕੀਤਾ।ਇਸੇ ਤਰ੍ਹਾਂ ਪਿੰਡ ਅਮੀਰਪੁਰ ਦੇ ਪਰਮਜੀਤ ਸਿੰਘ ਸਰਪੰਚ,ਮੋਹਨ ਸਿੰਘ ਪ੍ਰਧਾਨ, ਨਿਸ਼ਾਨ ਸਿੰਘ, ਬਲਦੇਵ ਸਿੰਘ, ਬਲਜੀਤ ਸਿੰਘ, ਹਰਜਿੰਦਰ ਸਿੰਘ, ਗਗਨਦੀਪ ਸਿੰਘ ਅਮੀਰਪੁਰ ਸਮੇਤ ਵਿਧਾਇਕ ਗੁਰਲਾਲ ਘਨੌਰ ਦੀ ਮੌਜੂਦਗੀ ਵਿੱਚ ਆਪ ਦਾ ਪੱਲਾ ਫੜ ਲਿਆ ਹੈ।ਇਸ ਮੌਕੇ ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਰਾਜ ਦੇ ਹਰੇਕ ਖੇਤਰ ਵਿੱਚ ਵਿਕਾਸ ਕਰਨ ਲਈ ਵਿਸ਼ੇਸ਼ ਯੋਜਨਾਬੰਦੀ ਤਹਿਤ ਕੰਮਾਂ ਨੂੰ ਤਰਜੀਹ ਦ ਰਹੀ ਹੈ। ਜਿਨਾਂ ਤੋ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਨਾਲ ਹੀ ਜੁੜਨ ਨੂੰ ਪਹਿਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਸ਼ਾਮਿਲ ਹੋਣ ਵਾਲੀਆਂ ਸ਼ਖ਼ਸੀਅਤਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।ਇਸ ਮੌਕੇ ਐਮ ਐਲ ਏ ਗੁਰਲਾਲ ਘਨੌਰ ਨੇ ਪਿੰਡ ਸਬਦਲਪੁਰ ਅਤੇ ਹੋਰ ਪਿੰਡਾਂ ਦੀ ਸਾਝੀ ਇਕੱਤਰਤਾ ਵਿੱਚ ਸਿਹਤ ਮੰਤਰੀ ਪੰਜਾਬ ਅਤੇ ਲੋਕ ਸਭਾ ਹਲਕਾ ਪਟਿਆਲਾ ਤੋ ਆਪ ਦੇ ਉਮੀਦਵਾਰ ਡਾ ਬਲਬੀਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਪੰਜਾਬ ਦੇ ਸੁਨਿਹਰੀ ਭਵਿੱਖ ਲਈ ਜਿਥੇ ਮਾਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ,ਉਥੇ ਡਾ ਬਲਬੀਰ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾ ਸੂਬਾ ਸਰਕਾਰ ਦੇ 13-0 ਦੇ ਨਾਅਰੇ ਨੂੰ ਅਮਲੀ ਰੂਪ ਦੇਣ ਚ ਯੋਗਦਾਨ ਪਾਈਏ।ਜਿਸ ਨੂੰ ਪਿੰਡ ਵਾਸੀਆਂ ਨੇ ਭਰਾਵਾਂ ਹੁੰਗਾਰਾ ਦਿੰਦਿਆਂ ਡਾ ਬਲਬੀਰ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਬਲਾਕ ਪ੍ਰਧਾਨ ਭਗਵੰਤ ਸਿੰਘ ਸੇਹਰਾ, ਗੁਰਤਾਜ ਸੰਧੂ,ਲਖਵੀਰ ਸਿੰਘ ਗੁਜਰ, ਗੁਰਪ੍ਰੀਤ ਸਿੰਘ ਟਹਿਲਪੁਰਾ,ਧਰਮ ਸਿੰਘ ਪੱਬਰੀ,ਸੰਤ ਸਿੰਘ ਪੱਬਰੀ, ਹਰਮੇਸ਼ ਜੱਸੀ ਸੇਹਰੀ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਪੰਤਵੰਤੇ ਸੱਜਣ ਅਤੇ ਭਾਰੀ ਬੀਬੀਆਂ ਅਤੇ ਪਾਰਟੀ ਵਲੰਟੀਅਰ ਮੌਜੂਦ ਸਨ।