ਲੋਕਾਂ ਦੇ ਪਿਆਰ ਸਦਕੇ 10 ਸਾਲ ਵਿੱਚ ਨੈਸ਼ਨਲ ਪਾਰਟੀ ਬਣੀ ਆਮ ਆਦਮੀ ਪਾਰਟੀ : ਡਾ ਬਲਬੀਰ ਸਿੰਘ
ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਅਤੇ ਘਨੌਰ ‘ਚ ਵਿਧਾਇਕ ਗੁਰਲਾਲ ਘਨੌਰ ਦੀ ਮੌਜੂਦਗੀ ਚ ਡਾ ਬਲਬੀਰ ਸਿੰਘ ਨੇ ਮੰਡੀਆ ਦਾ ਕੀਤਾ ਦੌਰਾ

ਰਾਜਪੁਰਾ/ਘਨੌਰ 28 ਅਪ੍ਰੈਲ (ਹਿਮਾਂਸ਼ੂ ਹੈਰੀ):ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ, ਅਤੇ ਆਮ ਘਰਾਂ ਦੇ ਪਰਿਵਾਰਾਂ ਵਿੱਚਲੇ ਮੁੰਡੇ ਕੁੜੀਆਂ ਹੀ 70 ਸਾਲਾਂ ਤੋਂ ਕਾਬਜ ਸਰਕਾਰਾਂ ਦੇ ਦਿੱਗਜ ਮੰਤਰੀਆਂ ਨੂੰ ਹਰਾ ਕੇ ਵਿਧਾਇਕ ਬਣੇ ਹਨ। ਮਾਨ ਸਰਕਾਰ ਨੇ ਬੀਜੇਪੀ, ਕਾਂਗਰਸ ਜਾਂ ਅਕਾਲੀਆਂ ਦੀ ਤਰ੍ਹਾਂ ਪਰਿਵਾਰਵਾਦ ਦੀ ਰਾਜਨੀਤੀ ਨਹੀਂ ਕੀਤੀ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਅਤੇ ਲੋਕ ਸਭਾ ਪਟਿਆਲਾ ਦੇ ਉਮੀਦਵਾਰ ਡਾ ਬਲਬੀਰ ਸਿੰਘ ਨੇ ਹਲਕਾ ਘਨੌਰ ਅਤੇ ਰਾਜਪੁਰਾ ਦੇ ਵੱਖ ਵੱਖ ਪਿੰਡਾਂ ਦੇ ਦੌਰਿਆਂ ਦੌਰਾਨ ਕੀਤਾ। ਇਸ ਮੌਕੇ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਅਤੇ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।ਰਾਜਪੁਰਾ ਦੇ ਬਨੂੜ, ਖੇੜਾ ਗੱਜੂ, ਬਸੰਤਪੁਰਾ, ਰਾਜਪੁਰਾ ਆਦਿ ਦੀ ਫੇਰੀ ਦੌਰਾਨ ਸਿਹਤ ਮੰਤਰੀ ਡਾ ਬਲਬੀਰ ਨੇ ਆਮ ਆਦਮੀ ਪਾਰਟੀ ਵੱਲੋਂ ਹੋ ਚੁੱਕੇ ਅਤੇ ਰਹਿੰਦੇ ਵਿਕਾਸ ਦੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਕਿਹਾ ਕਿ ਲੋਕਾਂ ਦੀ ਲੋਕਪ੍ਰਿਅਤਾ ਅਤੇ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨੇਕ ਸੋਚ ਸਦਕਾ ਆਮ ਆਦਮੀ ਪਾਰਟੀ 10 ਸਾਲ ਵਿੱਚ ਹੀ ਨੈਸ਼ਨਲ ਪਾਰਟੀ ਬਣ ਗਈ। ਹੁਣ ਲੋਕਾਂ ਨੂੰ ਜੇਕਰ ਲੋਕਤੰਤਰ ਦਾ ਘਾਣ ਕਰਨ ਵਾਲੀ ਮੋਦੀ ਸਰਕਾਰ ਤੋਂ ਪਿੱਛਾ ਛਡਾਉਣਾ ਹੈ ਤਾਂ ਝਾੜੂ ਦਾ ਬਟਨ ਦਬਾਉਣਾ ਹੋਵੇਗਾ। ਜਿਸ ਨਾਲ ਦੇਸ਼ ਵਿੱਚ ਇੱਕ ਵੱਡਾ ਬਦਲਾਅ ਆਵੇਗਾ। ਘਨੌਰ ਦੇ ਪਿੰਡ ਮੰਡੋਲੀ, ਚਪੜ ਅਤੇ ਸੀਲ ਆਦਿ ਪਿੰਡਾਂ ਦੇ ਲੋਕਾਂ ਨਾਲ ਵਿਕਾਸ ਦੇ ਮੁੱਦਿਆਂ ਤੇ ਆਪ ਸਰਕਾਰ ਦੀ ਤਾਰੀਫ ਸੁਣਦਿਆਂ ਡਾ ਬਲਬੀਰ ਨੇ ਕਿਹਾ ਆਪ ਸਰਕਾਰ ਮੁੱਦਿਆਂ ਤੇ ਕੰਮ ਕਰਦੀ ਹੈ। ਮਾਨ ਸਰਕਾਰ ਵੱਲੋਂ ਮੁਫਤ ਬਿਜਲੀ, ਘਰ ਘਰ ਰਾਸ਼ਨ, ਟੇਲਾ ਤੱਕ ਨਹਿਰੀ ਪਾਣੀ, ਬਿਨਾਂ ਸਿਫਾਰਸ਼ ਸਰਕਾਰੀ ਨੌਕਰੀ, ਖਿਡਾਰੀਆਂ ਨੂੰ ਇਨਾਮ ਰਾਸ਼ੀ, 829 ਆਮ ਆਦਮੀ ਕਲੀਨਿਕ ਅਤੇ ਹੋਰ ਲੋਕ ਪੱਖੀ ਸਹੂਲਤਾਂ ਲੋਕਾਂ ਦੀ ਜੁਬਾਨੀ ਚੜ੍ ਕੇ ਤਾਰੀਫ ਦਾ ਪਾਤਰ ਬਣਦੀਆਂ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੈ ਮਿੱਤਲ, ਜਰਨੈਲ ਮਨੂ, ਦਵਿੰਦਰ ਬੈਦਵਾਨ ਪ੍ਰਧਾਨ ਨਿਊਂ ਗ੍ਰੇਨ ਮਾਰਕਿਟ ਵੇਲਫੇਅਰ ਸੋਸਾਇਟੀ ਰਾਜਪੁਰਾ, ਮਨੀਸ਼ ਜਿੰਦਲ,ਰਵੀ ਆਹੁਜਾ, ਸੰਜੀਵ ਗੋਇਲ, ਹਨੀ ਗਰੋਵਰ, ਰਿਤੇਸ਼ ਬਾਸਲ,ਰਾਜੇਸ ਬੋਵਾ, ਚਰਨਕਮਲ ਧਿਮਾਨ, ਅਨਾਜ ਮੰਡੀ ਖੇੜਾ ਗੱਜੂ ਵਿਖੇ ਸ਼ਾਮ ਸੁੰਦਰ ਵਧਵਾ, ਰਜਿੰਦਰ ਕੌਰ, ਰੋਹਿਤ ਰਿੰਕੀ ਸਰਪੰਚ, ਬਾਬਾ ਨਛੱਤਰ ਸਿੰਘ, ਸੱਜਣ ਸਿੰਘ ਨੱਤੀਆ, ਲਵਲੀ ਅਬਰਾਵਾ,ਵਿਜੇ ਕੁਮਾਰ ਗਾਧੀ, ਸੁਨੀਲ ਕੁਮਾਰ ਬਜਾਜ, ਸਿਟੂ ਚਾਵਲਾ, ਸਤਿ ਪ੍ਰਕਾਸ਼, ਸੰਜੀਵ ਕੁਮਾਰ,ਅਨਾਜ ਮੰਡੀ ਬਨੂੰੜ ਪ੍ਰਧਾਨ ਪੁਨੀਤ ਜੈਨ, ਸੁਰਿੰਦਰ ਜੈਨ, ਬਲਾਕ ਪ੍ਰਧਾਨ ਲੱਕੀ ਸੰਧੂ, ਬਾਬਾ ਗੁਰਵਿੰਦਰ ਸਿੰਘ, ਐਡਵੋਕੇਟ ਬਿਕਰਮਜੀਤ ਪਾਸੀ, ਲਾਲਾ ਖਲੋਰ, ਕਿਰਨਜੀਤ ਪਾਸੀ, ਬਸੰਤ ਪੁਰਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਬਲਸੂਆ,ਰਾਕੇਸ਼ ਕੁਮਾਰ,ਦੇਸ ਰਾਜ, ਨਛੱਤਰ ਸਿੰਘ, ਸੁਨੀਲ ਕੁਮਾਰ, ਬਲਾਕ ਪ੍ਰਧਾਨ ਜਗਦੀਪ ਸਿੰਘ ਅਲੂਣਾ, ਧਰਮਿੰਦਰ ਸਿੰਘ ਬਸੰਤਪੁਰਾ, ਰਤਨੇਸ ਜਿੰਦਲ ਸਮੇਤ ਪਾਰਟੀ ਅਹੁਦੇਦਾਰ ਅਤੇ ਵਲੰਟੀਅਰ ਆੜਤੀ ਤੇ ਕਿਸਾਨ ਭਾਈਚਾਰਾ ਵੱਡੀ ਗਿਣਤੀ ਵਿਚ ਮੌਜੂਦ ਸੀ।