
ਰਾਜਪੁਰਾ/ਬਨੂੜ,01 ਅਕਤੂਬਰ (ਹਿਮਾਂਸ਼ੂ ਹੈਰੀ):ਹਲਕਾ ਰਾਜਪੁਰਾ ਦੇ ਨਾਲ ਲੱਗਦੇ ਬਨੂੜ ਦੇ ਵਾਰਡ ਨੰਬਰ 10 ਵਿੱਚ ਇੰਟਰਲੋਕਿੰਗ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮਹਿਲਾ ਵਿੰਗ ਬਨੂੜ ਦੀ ਆਗੂ ਜਸਵਿੰਦਰ ਕੌਰ ਅਤੇ ਆਪ ਆਗੂ ਲੱਕੀ ਸੰਧੂ ਨੇ ਦੱਸਿਆ ਕਿ ਹਲਕਾ ਵਿਧਾਇਕ ਰਾਜਪੁਰਾ ਨੀਨਾ ਮਿੱਤਲ ਜੀ ਦੀ ਰਹਿਨੁਮਾਈ ਹੇਠ ਬਨੂੜ ਦੇ ਵਿਕਾਸ ਕਾਰਜ ਬਹੁਤ ਤੇਜ਼ੀ ਨਾਲ ਹੋ ਰਹੇ ਹਨ ਬੰਦੇ ਖੜੀ ਬਨੂੜ ਸ਼ਹਿਰ ਵਿੱਚ ਜਿੰਨੀਆਂ ਵੀ ਗਲੀਆਂ ਨਾਲੀਆਂ ਟੁੱਟੀਆ ਹੋਈਆ ਹਨ ਉਹਨਾਂ ਨੂੰ ਹੁਣ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ ਜਸਵਿੰਦਰ ਕੌਰ ਅਤੇ ਲੱਕੀ ਸੰਧੂ ਦਾ ਕਹਿਣਾ ਹੈ ਕਿ ਹਲਕਾ ਵਿਧਾਇਕ ਰਾਜਪੁਰਾ ਨੀਨਾ ਮਿੱਤਲ ਵੱਲੋਂ ਬਨੂੜ ਸ਼ਹਿਰ ਦੇ ਵਿਕਾਸ ਕਾਰਜ ਪਹਿਲ ਦੇ ਅਧਾਰ ਤੇ ਕਰਵਾਏ ਜਾ ਰਹੇ ਹਨ ਜਿਨਾਂ ਤੋਂ ਬਨੂੜ ਇਲਾਕੇ ਦੇ ਲੋਕ ਬਹੁਤ ਖੁਸ਼ ਹਨ ਇਸ ਮੌਕੇ ਕੌਂਸਲਰ ਭਜਨ ਲਾਲ ਨੰਦਾ, ਬਲਜੀਤ ਸਿੰਘ ਬੱਲੀ, ਮਨਿੰਦਰਜੀਤ ਸਿੰਘ, ਰਮੇਸ਼ ਵਰਤੀਆ ਸ਼ਹਿਰੀ ਯੂਥ ਪ੍ਰਧਾਨ ਰੋਹਿਤ ਹਲਕਾ ਵਾਈਸ ਯੂਥ ਪ੍ਰਧਾਨ ਮਿੱਠੀ ਸੰਧੂ ਜਤਿੰਦਰ ਗੋਲਡੀ ਤੋਂ ਇਲਾਵਾ ਸਮੂਹ ਵਾਰਡ ਵਾਸੀਆਂ ਵੱਲੋਂ ਵਿਧਾਇਕ ਨੀਨਾ ਮਿੱਤਲ ਦਾ ਧੰਨਵਾਦ ਕੀਤਾ ਗਿਆ।