ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੇ ਵਿਰੋਧ ‘ਚ ਕਾਂਗਰਸ ਵੱਲੋਂ ਡੀ.ਐੱਸ.ਪੀ. ਦਫ਼ਤਰ ਬਾਹਰ ਰੋਸ ਧਰਨਾ

ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਲੁੱਟਾ ਖੋਹਾਂ ਗੈਂਗਸਟਰ ਵਾਦ ਨੂੰ ਦਿੱਤਾ ਜਾ ਰਿਹਾ ਹੈ ਬੜਾਵਾ:ਹਰਦਿਆਲ ਕੰਬੋਜ

ਆਉਣ ਵਾਲੀ ਪੰਚਾਇਤੀ ਚੋਣਾਂ ਵਿੱਚ ਹਰ ਪਿੰਡ ਤੋਂ ਖੜੇਗਾ ਕਾਂਗਰਸੀ ਸਰਪੰਚ

ਰਾਜਪੁਰਾ,18 ਸਤੰਬਰ(ਹਿਮਾਂਸ਼ੂ ਹੈਰੀ):ਅੱਜ ਪੰਜਾਬ ਭਰ ਦੇ ਵਿਚ ਜੰਗਲ ਰਾਜ ਹੈ ਤੇ ਪੰਜਾਬ ਵਿੱਚ ਰੋਜ਼ਾਨਾ ਹੋ ਰਹੇ ਕਤਲੇਆਮ ਤੇ ਲੋਕਾਂ ਦੇ ਘਰਾਂ ਵਿੱਚ ਵੱੜ ਕੇ ਹੋ ਰਹੀਆ ਲੁੱਟਾਂ ਖੋਹਾਂ ਕਾਰਨ ਪੰਜਾਬ ਦੇ ਲੋਕ ਡਰ ਦੇ ਮਾਹੌਲ ਅੰਦਰ ਜੀ ਰਹੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੱਦੇ ਤੇ ਡੀ.ਐੱਸ.ਪੀ. ਰਾਜਪੁਰਾ ਦੇ ਦਫ਼ਤਰ ਮੂਹਰੇ ਦਿੱਤੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦਾ ਕੋਈ ਵਸਨੀਕ ਅੱਜ ਸੁਰੱਖਿਅਤ ਨਹੀਂ ਹੈ ਔਰਤਾਂ ਤੋਂ ਹੋ ਰਹੀਆਂ ਲੁੱਟਾਂ ਖੋਹਾਂ ਕਾਰਨ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਦਾ 2022 ‘ਚ ਰਾਜ ਆਉਂਦਿਆਂ ਹੀ, ਸਰਕਾਰ ਦੀਆਂ ਨਲਾਇਕੀਆਂ ਕਾਰਨ ਪਹਿਲੇ ਸਾਲ ਵਿਚ ਹੀ ਇਕ ਕਬੱਡੀ ਖਿਡਾਰੀ,ਉੱਘੇ ਗਾਇਕ ਮੁਸੇਵਾਲੇ ਸਮੇਤ ਕੁਲ ਸਾਢੇ 600 ਕਤਲ ਹੋਏ ਇਸੇ ਕਾਰਨ ਪੰਜਾਬ ਦੀ ਬਹੁਤੀ ਇੰਡਸਟਰੀ ਪੰਜਾਬ ਤੋਂ ਬਾਹਰ ਜਾ ਰਹੀ ਹੈ ਤੇ ਪੰਜਾਬ ਵਿਚ ਬੇਰੁਜਗਾਰੀ ਸਿਖਰਾਂ ਤੇ ਹੈ। ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਦਿਹਾਤੀ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ,ਰਾਜਪੁਰਾ ਯੂਥ ਪ੍ਰਧਾਨ ਵਰੁਣ ਮੁੰਡੇਜਾ,ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ, ਕੌਂਸਲਰ ਜਗਨੰਦਨ ਗੁਪਤਾ, ਕੌਂਸਲਰ ਮਨੀਸ਼ ਮੁੰਜਾਲ,ਅਨਿਲ ਟੰਨੀ, ਜਗਦੀਸ਼ ਜੱਗੀ, ਬਲਦੇਵ ਰਾਜ ਬਿੱਲੂ, ਚਰਨਜੀਤ ਚੰਨੂੰ, ਅਮਰਜੀਤ ਸਿੰਘ ਅਤੇ ਪ੍ਰਮੋਦ ਬੱਬਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਮੌਜੂਦ ਸਨ।

Leave a Reply

Your email address will not be published. Required fields are marked *