ਘਨੌਰ ਦੇ 50 ਪਿੰਡਾਂ ਦੇ 325 ਲਾਭਪਾਤਰੀਆ ਨੂੰ ਪੱਕੇ ਮਕਾਨ ਬਨਾਉਣ ਲਈ 3 ਕਰੋੜ 90 ਲੱਖ ਦਾ ਮਿਲਿਆ ਲਾਭ
ਮਾਨ ਸਰਕਾਰ ਸੂਬੇ ਦੇ ਹਰੇਕ ਵਰਗ ਦੀ ਸੱਚੀ ਹਮਦਰਦ: ਵਿਧਾਇਕ ਗੁਰਲਾਲ ਘਨੌਰ
ਘਨੌਰ,21 ਸਤੰਬਰ (ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਅਤੇ ਹਲਕਾ ਘਨੌਰ ਐਮ ਐਲ ਏ ਗੁਰਲਾਲ ਘਨੌਰ ਦੀ ਅਗਵਾਈ ਵਿੱਚ ਬੀਡੀਪੀਓ ਘਨੌਰ ਜਤਿੰਦਰ ਸਿੰਘ ਢਿੱਲੋਂ ਦੀ ਮੌਜੂਦਗੀ ਚ ਹਲਕਾ ਘਨੌਰ ਦੇ ਵੱਖ-ਵੱਖ 50 ਪਿੰਡਾਂ ਦੇ ਗਰੀਬ ਲਾਭਪਾਤਰੀ ਵਿਆਕਤੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਪੱਕੇ ਮਕਾਨ ਬਨਾਉਣ ਲਈ ਸੈਕਸ਼ਨ ਪੱਤਰ ਵੰਡੇ ਗਏ।ਇਸ ਮੌਕੇ ਪੰਚਾਇਤ ਅਫ਼ਸਰ ਹਰਵਿੰਦਰ ਸਿੰਘ ਅਤੇ ਵਧੀਕ ਪ੍ਰੋਗਰਾਮ ਅਫਸਰ ਸਤਵਿੰਦਰ ਸਿੰਘ ਵਿਸ਼ੇਸ਼ ਤੌਰ ਮੌਜੂਦ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲ਼ਕਾ ਘਨੌਰ ਐਮ ਐਲ ਏ ਗੁਰਲਾਲ ਘਨੌਰ ਨੇ ਦੱਸਿਆ ਕਿ ਉਕਤ ਯੋਜਨਾਂ ਤਹਿਤ ਪ੍ਰਤੀ ਮਕਾਨ 3 ਕਿਸ਼ਤਾਂ ਵਿੱਚ ਕੁੱਲ 1,20,000 ਰੁਪਏ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਆਨਲਾਈਨ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਅੱਜ ਇਸ ਸਕੀਮ ਤਹਿਤ ਹਲਕਾ ਘਨੌਰ ਦੇ 50 ਪਿੰਡਾਂ ਦੇ ਕਰੀਬ 325 ਲਾਭਪਾਤਰੀ ਪਰਿਵਾਰਾਂ ਨੂੰ 3 ਕਰੋੜ 90 ਲੱਖ ਰੁਪਏ ਦਾ ਪੱਕੇ ਮਕਾਨ ਬਣਾਉਣ ਲਈ ਲਾਭ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸੂਬੇ ਦੇ ਹਰੇਕ ਵਰਗ ਦੀ ਸੱਚੀ ਹਮਦਰਦ ਹੈ।ਇਸ ਯੋਜਨਾ ਤਹਿਤ ਲਾਭਪਾਤਰੀਆਂ ਦੀ ਚੋਣ ਬਿਨਾਂ ਸਿਫ਼ਾਰਿਸ਼ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ ਤਾਂ ਕਿ ਅਸਲ ਲਾਭਪਾਤਰੀਆਂ ਨੂੰ ਸਰਕਾਰ ਦੀ ਇਸ ਸਕੀਮ ਦਾ ਲਾਭ ਸਮਾਂਬੱਧ ਅਤੇ ਹੇਠਲੇ ਪੱਧਰ ਮਿਲ ਸਕੇ। ਵਿਧਾਇਕ ਗੁਰਲਾਲ ਘਨੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦਾ ਸਾਥ ਦੇਣ ਕਿਉਂਕਿ ਮਾਨ ਸਰਕਾਰ ਲੋਕਾਂ ਦੀ ਜਿਥੇ ਆਪਣੀ ਸਰਕਾਰ ਹੈ,ਉਥੇ ਸੂਬਾ ਸਰਕਾਰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਲੋਕਾਂ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ।ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਬਣਦਾ ਲਾਭ ਬਿਨ੍ਹਾਂ ਕਿਸੇ ਦੇਰੀ ਤੋਂ ਪਹੁੰਚਾਉਣਾ ਯਕੀਨੀ ਬਣਾਉਣ ਅਤੇ ਇਸ ਸਕੀਮ ਦੀ ਦੂਜੀ ਅਤੇ ਤੀਜੀ ਕਿਸ਼ਤ ਵੀ ਜਲਦੀ ਹੀ ਲਾਭਪਾਤਰੀਆਂ ਤੱਕ ਪੁਜਦੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਮਕਾਨ ਹਰੇਕ ਇਨਸਾਨ ਦੀ ਮੁੱਢਲੀ ਜ਼ਰੂਰਤ ਹੈ,ਆਪਣਾ ਮਕਾਨ ਦਾ ਨਾ ਹੋਣਾ ਮਨੁੱਖ ਲਈ ਵੱਡੀ ਸਮੱਸਿਆ ਹੈ ਅਤੇ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਐਮ ਐਲ ਏ ਗੁਰਲਾਲ ਘਨੌਰ ਨੇ ਕਿਹਾ ਕਿ ਇਸ ਸਕੀਮ ਦੇ ਲਾਭ ਤੋ ਰਹਿੰਦੇ ਲਾਭਪਾਤਰੀਆਂ ਨੂੰ ਵੀ ਜਲਦੀ ਹੀ ਪ੍ਰਵਾਨਗੀ ਪੱਤਰ ਤਕਸੀਮ ਕੀਤੇ ਜਾਣਗੇ। ਹੋਰਨਾਂ ਤੋ ਇਲਾਵਾ ਰਣਯੋਧ ਸਿੰਘ ਯੋਧਾ,ਦਵਿੰਦਰ ਸਿੰਘ ਭੰਗੂ, ਸੁਰਿੰਦਰ ਸਿੰਘ ਸਰਵਾਰਾ,ਗੁਰਪ੍ਰੀਤ ਸਿੰਘ ਮੰਨਣ, ਇੰਦਰਜੀਤ ਸਿਆਲੂ, ਕਸ਼ਮੀਰੀ ਲਾਲ ਆੜਤੀ,
ਹਰਚਰਨ ਸਿੰਘ ਸੋਟਾ, ਸੁਖਦੇਵ ਸਿੰਘ ਵਿੱਰਕ, ਕਰਨੈਲ ਸਿੰਘ ਘੱਘਰ ਸਰਾਏ, ਦਰਸ਼ਨ ਸਿੰਘ ਮੰਜੋਲੀ,ਨਿਰਮਲ ਸਿੰਘ ਹਰਪਾਲਪੁਰ, ਸੰਦੀਪ ਜ਼ੀਰਕਪੁਰ, ਢਿਲੋਂ ਲੰਜਾ,ਜੱਸੀ ਢਿੱਲੋਂ,ਬੰਟੀ ਉਲਾਣਾ,ਬਾਣਾ ਲਾਛੜੂ,ਪਿੰਦਰ ਬਘੋਰਾ, ਟਮਾਟਰ ਚੱਪੜ, ਗੁਰਮੀਤ ਸਿੰਘ ਢੰਡਾ,
ਭੁਪਿੰਦਰ ਸਿੰਘ ਭੰਗੂ, ਗੁਰਪ੍ਰੀਤ ਸਿੰਘ ਮਹਿਮੂਦਪੁਰ,ਕੁਲਵੰਤ ਸਿੰਘ ਕੋਚ, ਹਰਵਿੰਦਰ ਸਿੰਘ,ਏਪੀਓ ਸਤਵਿੰਦਰ ਸਿੰਘ
ਸਮੇਤ ਪਾਰਟੀ ਦੇ ਬਲਾਕ ਅਤੇ ਸਰਕਲ ਪ੍ਰਧਾਨਾਂ ਸਮੇਤ ਵੱਡੀ ਗਿਣਤੀ ਵਿਚ ਪਿੰਡਾ ਦੇ ਲਾਭਪਾਤਰੀ ਮੋਜੂਦ ਸਨ।
ਫੋਟੋ ਕੈਪਸਨ: ਹਲਕਾ ਘਨੌਰ ਚ ਪੱਕੇ ਘਰ ਬਣਾਉਣ ਲਈ 325 ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ ਤਕਸੀਮ ਕਰਦੇ ਹੋਏ ਵਿਧਾਇਕ ਗੁਰਲਾਲ ਘਨੌਰ ਅਤੇ ਸਬੰਧਤ ਵਿਭਾਗ ਅਧਿਕਾਰੀ।