ਢਕਾਨਸੂ ਮਾਜਰਾ ਦੇ ਐਲੀਮੈਂਟਰੀ ਸਕੂਲ ਦੀ ਨਵੀਂ ਅਤਿ ਆਧੁਨਿਕ ਇਮਾਰਤ ਦਾ ਗੁਰਪ੍ਰੀਤ ਸਿੰਘ ਧਮੋਲੀ ਨੇ ਕੀਤਾ ਉਦਘਾਟਨ 

ਰਾਜਪੁਰਾ,01 ਅਕਤੂਬਰ (ਹਿਮਾਂਸ਼ੂ ਹੈਰੀ): ਹਲਕਾ ਰਾਜਪੁਰਾ ਦੇ ਨਾਲ ਲਗਦੇ ਪਿੰਡ ਢਕਾਨਸੂ ਮਾਜਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਨਵੀਂ ਬਣਾਈ ਅਤਿ ਆਧੁਨਿਕ ਬਿਲਡਿੰਗ ਦਾ ਉਦਘਾਟਨ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਨੇ ਰਿਬਨ ਕੱਟ ਕੇ ਕੀਤਾ । ਇਹ ਅਤਿ ਆਧੁਨਿਕ ਸਹੂਲਤਾਂ ਵਾਲੀ ਬਿਲਡਿੰਗ ਜੋ ਸੱਤ ਲੱਖ ਰੁਪਏ ਦੀ ਲਾਗਤ ਤਿਆਰ ਹੋਈ ਹੈ ਦੀ ਸੇਵਾ ਸਮਾਜ ਸੇਵੀ ਡਾਕਟਰ ਸਾਧੂ ਸਿੰਘ ਜੀ ਅਤੇ ਉਨਾਂ ਦੇ ਸਪੁੱਤਰ ਰਣਜੀਤ ਸਿੰਘ ਆਰਕੀਟੈਕਟ ਚੈਅਰਮੈਨ ਐਸ.ਐਮ.ਸੀ ਕਮੇਟੀ ਅਤੇ ਕਾਰਜ ਸਾਂਝਾ ਟਰੱਸਟ ਵਲੋਂ ਡਾਕਟਰ ਸਾਧੂ ਸਿੰਘ ਜੀ ਦੇ ਪਿਤਾ ਸਰਦਾਰ ਪ੍ਰਭੂ ਸਿੰਘ ਅਤੇ ਮਾਤਾ ਤੇਜ ਕੌਰ ਦੀ ਯਾਦ ਵਿੱਚ ਬਣਾਈ ਗਈ ਹੈ । ਇਸ ਮੌਕੇ ਬੋਲਦਿਆਂ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਕਾਰਜ ਸਾਂਝਾ ਟਰੱਸਟ ਦੇ ਮੁਖੀ ਡਾਕਟਰ ਸਾਧੂ ਸਿੰਘ ਅਤੇ ਆਰਕੀਟੈਕਟ ਰਣਜੀਤ ਸਿੰਘ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਢਕਾਨਸੂ ਮਾਜਰਾ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਬਿਲਡਿੰਗ ਬਣਾ ਕੇ ਦੇਣਾ ਸ਼ਲਾਘਾਯੋਗ ਹੈ l ਕਿਸੇ ਲੋੜਵੰਦ ਬੱਚੇ ਨੂੰ ਪੜਾਉਣਾ ਪੁੰਨ ਦਾ ਕੰਮ ਹੈ ਹਰ ਇਕ ਨੂੰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ । ਇਸ ਮੌਕੇ ਪਿੰਡ ਦੇ ਸਰਪੰਚ ਰੇਖਾ ਰਾਣੀ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਸੁਰਿੰਦਰ ਸਿੰਘ ਬੰਟੀ ਖਾਨਪੁਰ, ਸੁਖਜਿੰਦਰ ਸੁੱਖੀ ਦਲਿਤ ਨੇਤਾ, ਕੀਰਤ ਸਿੰਘ ਸੇਹਰਾ, ਬਿਕਰਮਜੀਤ ਸਿੰਘ ਨਲਾਸ ਰੋਡ, ਬਲਵਿੰਦਰ ਸਿੰਘ ਸੈਂਹਬੀ, ਧਰਮਾ ਖਾਨਪੁਰ, ਬਿਕਰਮ ਸਿੰਘ ਖਾਨਪੁਰ, ਹਰਪਾਲ ਸਿੰਘ, ਸੁਰੇਸ਼ ਕੁਮਾਰ, ਮਾਤਾ ਪ੍ਰਿਤਪਾਲ ਕੌਰ, ਡਾਕਟਰ ਰਜਨੀਤ ਕੌਰ,ਕਾਰਜਨੀਤ ਕੌਰ ਸਕੇਟਿੰਗ ਪਲੇਅਰ ਜੋ ਕਿ ਇਸੇ ਸਕੂਲ ਦੀ ਵਿਦਿਆਰਥਣ ਹੈ,ਜੈਮਲ ਸਿੰਘ, ਸੁਖਵਿੰਦਰ ਸਿੰਘ ਸੁੱਖਾ,ਪਰਮਜੀਤ ਸਿੰਘ ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ,ਅਮਿਤਾ ਬਾਵਾ ਅਤੇ ਸਮੂਹ ਸਕੂਲ ਸਟਾਫ ਅਤੇ ਸੈਕੜੇ ਦੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।


Leave a Reply

Your email address will not be published. Required fields are marked *