ਆਯੁਰਵੇਦ ਅਤੇ ਹੋਮਿਓਪੈਥਿਕ ਵਿਭਾਗ ਵੱਲੋਂ ਰਾਜਪੁਰਾ ਵਿਖੇ ਮੁਫ਼ਤ ਆਯੂਸ਼ ਚਿਕਿਤਸਾ ਕੈਂਪ ਲਗਾਇਆ ਗਿਆ

ਰਾਜਪੁਰਾ,03 ਅਗਸਤ(ਹਿਮਾਂਸ਼ੂ ਹੈਰੀ):ਆਯੁਰਵੇਦ ਅਤੇ ਹੋਮਿਓਪੈਥਿਕ ਵਿਭਾਗ ਵੱਲੋਂ ਲੋਕ ਭਲਾਈ ਲਈ ਆਯੋਜਿਤ ਕੀਤੇ ਜਾ ਰਹੇ 15 ਵੱਡੇ ਮੁਫ਼ਤ ਆਯੂਸ਼ ਚਿਕਿਤਸਾ ਕੈਂਪਾਂ ਦੀ ਲੜੀ ਦੇ ਤਹਿਤ ਕੇਂਦਰੀ ਗੁਰਦੁਆਰਾ ਸਿੰਘ ਸਭਾ ਸਾਹਿਬ ਰਾਜਪੁਰਾ ਵਿਖੇ ਨਿਰਦੇਸ਼ਕ ਆਯੁਰਵੇਦ ਪੰਜਾਬ ਡਾ. ਰਵੀ ਡੂਮਰਾ ਦੀ ਅਗਵਾਈ, ਜ਼ਿਲ੍ਹਾ ਆਯੁਰਵੇਦ ਅਤੇ ਯੂਨਾਨੀ ਅਫ਼ਸਰ ਡਾ. ਮੋਹਨ ਕੌਸ਼ਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰਾਜੀਵ ਕੁਮਾਰ ਜਿੰਦੀਆ ਦੀ ਦੇਖ-ਰੇਖ ਹੇਠ 9ਵਾਂ ਆਯੁਰਵੈਦਿਕ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਗਿਆ।ਕੈਂਪ ਵਿੱਚ ਆਯੁਰਵੇਦ ਵਿਭਾਗ ਵੱਲੋਂ ਆਯੁਰਵੇਦ ਦੇ ਮਾਹਿਰ ਡਾ: ਪੂਜਾ ਅਰੋੜਾ (ਇੰਚਾਰਜ, ਸਰਕਾਰੀ ਆਯੂਸ਼ਮਾਨ ਅਰੋਗਿਆ ਕੇਂਦਰ ਰਾਜਪੁਰਾ) ਅਤੇ ਡਾ. ਅਮਨਦੀਪ ਸਿੰਘ (ਇੰਚਾਰਜ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਨਨਹੇੜਾ), ਹੋਮਿਓਪੈਥੀ ਵਿਭਾਗ ਤੋਂ ਮਾਹਿਰ ਡਾ: ਰਵਿੰਦਰ ਕੌਰ (ਐਸਐਮਓ ਪੀਐਚਸੀ ਕਾਲੋਮਾਜਰਾ ), ਡਾ: ਸ਼ੀਤਲ ਚੌਧਰੀ (ਐਚਐਮਓ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ) ਵੱਲੋਂ ਮੌਸਮੀ ਬੁਖ਼ਾਰ,ਖਾਂਸੀ,ਚਮੜੀ ਦੇ ਰੋਗ, ਜੋੜਾਂ ਦੇ ਵਿਕਾਰ, ਔਰਤਾਂ ਦੇ ਰੋਗਾਂ,ਬੀ ਪੀ,ਬਲੱਡ ਸ਼ੂਗਰ ਅਤੇ ਹਰ ਤਰ੍ਹਾਂ ਦੀ ਆਮ ਖ਼ਾਸ ਬਿਮਾਰੀਆਂ ਨਾਲ ਸਬੰਧਿਤ 436 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਰੋਗ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ।ਕੈਂਪ ਵਿਚ ਸ੍ਰੀਮਤੀ ਹਰਵਿੰਦਰ ਕੌਰ ਫਾਰਮਾਸਿਸਟ, ਸ਼੍ਰੀਮਤੀ ਰਜਨੀ ਸ਼ਰਮਾ ਫਾਰਮਾਸਿਸਟ ਅਤੇ ਡਿਸਪੈਂਸਰ ਸਤਬੀਰ ਸਿੰਘ ਵੱਲੋਂ ਰਜਿਸਟ੍ਰੇਸ਼ਨ, ਬੀਪੀ ਜਾਂਚ ਅਤੇ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਦੀ ਵੰਡ ਕੀਤੀ ਗਈ। ਸ਼੍ਰੀਮਤੀ ਮਨਿੰਦਰ ਕੌਰ ਅਤੇ ਸ਼੍ਰੀਮਤੀ ਪਵਨ ਕੁਮਾਰੀ ਵੱਲੋਂ ਬਤੌਰ ਹੈਲਪਰ ਮਦਦ ਕੀਤੀ ਗਈ, ਸਾਹਿਲ ਅਤੇ ਕਿਰਨ ਯੋਗ ਇੰਸਟਰਕਟਰਾਂ ਦੁਆਰਾ ਯੋਗ ਜਾਗਰੂਕਤਾ ਦਿੱਤੀ ਗਈ
ਸਮੁੱਚੀ ਮੈਡੀਕਲ ਟੀਮ ਅਤੇ ਸੁਪਰਡੈਂਟ ਆਯੁਰਵੇਦ ਵਿਭਾਗ ਪਟਿਆਲਾ ਮੋਹਨ ਪ੍ਰਕਾਸ਼ ਨੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਅਬਰਿੰਦਰ ਸਿੰਘ ਕੰਗ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।
ਕੈਪਸ਼ਨ: ਆਯੂਸ਼ ਚਿਕਿਤਸਾ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਮਾਹਿਰ ਡਾਕਟਰ

Leave a Reply

Your email address will not be published. Required fields are marked *