ਆਤਮਾ ਅਮਰ ਹੈ – ਅੰਗਾਂ ਨੂੰ ਅਮਰ ਕਰੋ – ਡਾ. ਬ੍ਰਿਜੇਸ਼ ਸਿੰਘ,ਸਮੂਹ ਸਟਾਫ ਅਤੇ ਮਰੀਜ਼ਾਂ ਵੱਲੋਂ ਚੁੱਕੀ ਗਈ “ਅੰਗ ਦਾਨ” ਸਹੁੰ

आत्मा अमर है – अंगों को अमर बनाएं – डॉ. बृजेश सिंह, सभी स्टाफ और मरीजों ने “अंगदान” की शपथ ली

The soul is immortal – make the organs immortal – Dr. Brijesh Singh, all staff and patients take the “Organ Donation” pledge

ਰਾਜਪੁਰਾ,14 ਜੁਲਾਈ(ਹਿਮਾਂਸ਼ੂ ਹੈਰੀ):ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜੇਸ਼ ਸਿੰਘ ਦੀ ਯੋਗ ਅਗਵਾਈ ਹੇਠ ਸੀ.ਐਚ.ਸੀ ਕਾਲੋ ਮਾਜਰਾ ਦੇ ਸਮੂਹ ਸਟਾਫ ਅਤੇ ਮਰੀਜ਼ਾਂ ਵੱਲੋਂ ਅੰਗ ਦਾਨ ਕਰਨ ਦੀ ਸਹੁੰ ਚੁੱਕੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬ੍ਰਿਜੇ਼ਸ਼ ਸਿੰਘ ਨੇ ਦੱਸਿਆ ਕਿ ‘ਅੰਗ ਦਾਨ’ ਸੰਬੰਧੀ ਜਾਗਰੂਕਤਾ ਗਤੀਵਿਧੀਆਂ ਕਰਨ ਦਾ ਮੁੱਖ ਉਦੇਸ਼ ਆਮ ਲੋਕਾਂ ਵਿੱਚ ਅੰਗ ਦਾਨ ਸੰਬੰਧੀ ਵਧੇਰੇ ਜਾਗਰੂਕਤਾ ਲਿਆਉਣਾ ਅਤੇ ਉਨ੍ਹਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਜਾਗਰੂਕਤਾ ਦੀ ਘਾਟ ਕਾਰਨ ਅੰਗ ਦਾਨ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਮਿੱਥ ਅਤੇ ਕਈ ਤਰ੍ਹਾਂ ਦੇ ਡਰ ਹਨ। ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨੂੰ “ਆਤਮਾ ਅਮਰ ਹੈ – ਅੰਗਾਂ ਨੂੰ ਅਮਰ ਕਰੋ” ਦਾ ਸੁਨੇਹਾ ਦਿੰਦਿਆਂ ਵੱਧ ਤੋਂ ਵੱਧ ਅੰਗ ਦਾਨ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡਾ. ਅਮਰਜੀਤ ਸਿੰਘ ਨੇ ਹਸਪਤਾਲ ਵਿੱਚ ਹਾਜ਼ਰ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੈਬ ਪੋਰਟਲ https://notto.mohfw.gov.in ‘ਤੇ ਡਿਜੀਟਲ ਸਹੁੰ ਚੁੱਕੀ ਜਾ ਸਕਦੀ ਹੈ। ਇਹ ਇੱਕ ਸਵੈ-ਇੱਛਤ ਗਤੀਵਿਧੀ ਹੈ, ਸਾਨੂੰ ਇਸ ਬਾਰੇ ਜਾਗਰੂਕਤਾ ਪੈਦਾ ਕਰਕੇ ਅੰਗ ਦਾਨ ਨੂੰ ਉਤਸਾਹਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਲਿੰਕ ਨੂੰ ਵਟਸਐਪ ਸਮੂਹਾਂ ਰਾਹੀਂ ਵੱਖ-ਵੱਖ ਸਿਹਤ ਸੰਭਾਲ ਸਹੂਲਤਾਂ ਵਿੱਚ ਕੰਮ ਕਰਨ ਵਾਲੇ ਸਾਰੇ ਸਟਾਫ ਨਾਲ ਸਾਂਝਾ ਕਰਕੇ ਅੰਗ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਿਲ, ਜਿਗਰ, ਗੁਰਦੇ, ਪ੍ਰੈਨਕ੍ਰੀਅਸ, ਫੇਫੜੇ ਅਤੇ ਅੱਖਾਂ ਦਾਨ ਕਰਨ ਤਾਂ ਜੋ ਲੋੜਵੰਦ ਲੋਕਾਂ ਦੀ ਜ਼ਿੰਦਗੀ ਦਾ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਦਾਨ ਕੀਤੇ ਸਿਹਤਮੰਦ ਅੰਗਾਂ ਨੂੰ ਲੋੜਵੰਦ ਵਿਅਕਤੀ ਵਿੱਚ ਟ੍ਰਾਂਸਪਲਾਂਟ ਕਰਕੇ ਉਸ ਦਾ ਜੀਵਨ ਬਚਾਅ ਸਕਦੇ ਹਾਂ।ਇਸ ਮੌਕੇ ਬੀ.ਈ.ਈ ਮੋਨਿਕਾ ਨੇ ਸਮੂਹ ਆਸ਼ਾ ਵਰਕਰਾਂ ਰਾਹੀਂ ਅੰਗ ਦਾਨ ਸੰਬੰਧੀ ਜ਼ਮੀਨੀ ਪੱਧਰ ਤੇ ਵੱਧ ਤੋਂ ਵੱਧ ਜਾਗਰੂਕਤਾ ਲਿਆਉਣ ਲਈ ਕਿਹਾ ਤਾਂ ਜੋ ਆਮ ਲੋਕ ਆਪ ਅੱਗੇ ਆ ਕੇ ਸਿਹਤ ਵਿਭਾਗ ਨੂੰ ਸਹਿਯੋਗ ਦਿੰਦਿਆਂ ਹੋਇਆਂ ਅੰਗ ਦਾਨ ਕਰਨ।



राजपुरा, 14 जुलाई (हिमांशु हैरी): सिविल सर्जन पटियाला डॉ. शैली जेटली के निर्देशों और सीनियर मेडिकल ऑफिसर डॉ. ब्रिजेश सिंह के कुशल मार्गदर्शन में, CHC कालो माजरा के पूरे स्टाफ और मरीजों ने अंगदान करने की शपथ ली। इस मौके पर जानकारी देते हुए सीनियर मेडिकल ऑफिसर डॉ. ब्रिजेश सिंह ने कहा कि ‘अंगदान’ के बारे में जागरूकता गतिविधियां करने का मुख्य उद्देश्य आम लोगों में अंगदान के बारे में और जागरूकता लाना और उन्हें अंगदान के लिए प्रेरित करना है। जागरूकता की कमी के कारण, लोगों के मन में अंगदान को लेकर गलतफहमियां और कई तरह के डर हैं। इस दौरान उन्होंने “आत्मा अमर है – अंगों को अमर बनाएं” का संदेश देकर आम लोगों को अंगदान के लिए प्रेरित किया। इस मौके पर डॉ. अमरजीत सिंह ने अस्पताल में मौजूद मरीजों और आम लोगों को बताया कि डिजिटल शपथ वेब पोर्टल https://notto.mohfw.gov.in पर ली जा सकती है। यह एक वॉलंटरी एक्टिविटी है, हमें इसके बारे में जागरूकता पैदा करके अंगदान को बढ़ावा देने की कोशिश करनी चाहिए। उन्होंने कहा कि ऊपर दिया गया लिंक अलग-अलग हेल्थकेयर सुविधाओं में काम करने वाले सभी स्टाफ के साथ WhatsApp ग्रुप के ज़रिए शेयर किया जा रहा है ताकि उन्हें ऑर्गन डोनेट करने के लिए मोटिवेट किया जा सके। उन्होंने लोगों से अपील की कि वे हार्ट, लिवर, किडनी, पैंक्रियास, लंग्स और आंखें डोनेट करें ताकि ज़रूरतमंद लोगों की जान बचाई जा सके। उन्होंने कहा कि डोनेट किए गए हेल्दी ऑर्गन्स को ज़रूरतमंद व्यक्ति में ट्रांसप्लांट करके उसकी जान बचाई जा सकती है। इस मौके पर BEE मोनिका ने सभी ASHA वर्कर्स से कहा कि वे ग्राउंड लेवल पर ऑर्गन डोनेशन के बारे में ज़्यादा से ज़्यादा अवेयरनेस लाएं ताकि आम लोग आगे आएं और हेल्थ डिपार्टमेंट के साथ मिलकर ऑर्गन डोनेट करें।

Rajpura, July 14 (Himanshu Harry): As per the directions of Civil Surgeon Patiala Dr. Shelly Jaitley and under the able guidance of Senior Medical Officer Dr. Brijesh Singh, the entire staff and patients of CHC Kalo Majra took the pledge to donate organs. Giving information on this occasion, Senior Medical Officer Dr. Brijesh Singh said that the main objective of conducting awareness activities regarding ‘organ donation’ is to bring more awareness among the general public regarding organ donation and motivate them to donate organs. Due to lack of awareness, there are myths and various fears in the minds of people regarding organ donation. During this, he motivated the general public to donate organs by giving the message “Soul is immortal – Immortalize the organs”. On this occasion, Dr. Amarjit Singh informed the patients and general public present in the hospital that the digital pledge can be taken on the web portal https://notto.mohfw.gov.in. This is a voluntary activity, we should try to encourage organ donation by creating awareness about it. He said that the above link is being shared with all the staff working in various healthcare facilities through WhatsApp groups to motivate them to donate organs. He appealed to the people to donate heart, liver, kidney, pancreas, lungs and eyes so that the lives of the needy people can be saved. He said that by transplanting the donated healthy organs into the needy person, his life can be saved. On this occasion, BEE Monica asked all ASHA workers to bring maximum awareness about organ donation at the ground level so that the common people come forward and donate organs in cooperation with the health department.

Leave a Reply

Your email address will not be published. Required fields are marked *