चेयरमैन दीपक सूद ने लोगों का आर्थिक शोषण रोकने के लिए छापेमारी की, ठेकेदार के कर्मचारियों से लोगों से लिए गए ज़्यादा पैसे बरामद किए
Chairman Deepak Sood conducted raids to stop financial exploitation of people, recovered excess money taken from people from contractor’s employees


ਰਾਜਪੁਰਾ,14 ਜੁਲਾਈ(ਹਿਮਾਂਸ਼ੂ ਹੈਰੀ):ਰਾਜਪੁਰਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਵੱਲੋਂ ਸਵੇਰੇ 6 ਵਜੇ ਰਾਜਪੁਰਾ ਦੀ ਸਬਜ਼ੀ ਮੰਡੀ ਵਿੱਚ ਅਚਾਨਕ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਪਾਇਆ ਗਿਆ ਕਿ ਮੰਡੀ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਰੇਹੜੀ ਵਾਲਿਆਂ ਤੋਂ ਅਤੇ ਹੋਰ ਵਾਹਨ ਚਾਲਕਾਂ ਤੋਂ 15 ਰੁਪਏ ਦੀ ਬਜਾਏ 30 ਰੁਪਏ ਅਤੇ ਇਸੇ ਪ੍ਰਕਾਰ ਹੋਰ ਵਾਹਨਾਂ ਤੋਂ ਵਾਧੂ ਪੈਸੇ ਉਹ ਵਸੂਲੇ ਜਾ ਰਹੇ ਸਨ। ਚੇਅਰਮੈਨ ਦੀਪਕ ਸੂਦ ਨੇ ਛਾਪੇਮਾਰੀ ਦੌਰਾਨ ਠੇਕੇਦਾਰ ਦੇ ਕਰਿੰਦੇ ਵੱਲੋਂ ਲੋਕਾਂ ਤੋਂ ਲਏ ਵਾਧੂ ਪੈਸੇ ਮੌਕੇ ਤੇ ਹੀ ਵਾਪਸ ਕਰਵਾਏ। ਬਾਅਦ ਵਿੱਚ ਚੇਅਰਮੈਨ ਦੀਪਕ ਸੂਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਲੋਕਾਂ ਤੋਂ ਵੱਧ ਵਸੂਲੀ ਕਰਕੇ ਉਨ੍ਹਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਇਸੇ ਦੇ ਚਲਦਿਆਂ ਅੱਜ ਸਵੇਰੇ ਉਨ੍ਹਾਂ ਨੇ ਮੰਡੀ ਵਿੱਚ ਅਚਾਨਕ ਛਾਪੇਮਾਰੀ ਕੀਤੀ ਹੈ ਅਤੇ ਠੇਕੇਦਾਰ ਦੇ ਕਰਿੰਦਿਆਂ ਨੂੰ ਲੋਕਾਂ ਤੋਂ ਵੱਧ ਪੈਸੇ ਲੈਂਦੇ ਫੜਿਆ ਹੈ ਅਤੇ ਲੋਕਾਂ ਦੇ ਪੈਸੇ ਮੁੜਵਾਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੰਡੀ ਵਿੱਚ ਜੇਕਰ ਕੋਈ ਵੀ ਉਹਨਾਂ ਤੋਂ ਸਰਕਾਰ ਵੱਲੋਂ ਤੈਅ ਰੇਟਾਂ ਤੋਂ ਵੱਧ ਪਰਚੀ ਦੀ ਫੀਸ ਵਸੂਲਦਾ ਹੈ ਤਾਂ ਉਹ ਉਨ੍ਹਾਂ ਦੇ ਫੋਨ ਨੰਬਰ ਤੇ ਸੰਪਰਕ ਕਰਕੇ ਸ਼ਿਕਾਇਤ ਕਰ ਸਕਦੇ ਹਨ। ਚੇਅਰਮੈਨ ਸੂਦ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਟਾਫ਼ ਨੂੰ ਠੇਕੇਦਾਰ ਵਿਰੁੱਧ ਬਣਦੀ ਕਾਰਵਾਈ ਕਰਨ ਲਈ ਕਹਿ ਦਿੱਤਾ ਹੈ।
राजपुरा, 14 जुलाई (हिमांशु हैरी): राजपुरा मार्केट कमेटी के चेयरमैन दीपक सूद ने सुबह 6 बजे राजपुरा की सब्जी मंडी में अचानक छापा मारा। छापे के दौरान पता चला कि मार्केट के कॉन्ट्रैक्टर के कर्मचारी रेहड़ी-पटरी वालों और दूसरी गाड़ी चलाने वालों से 15 रुपये की जगह 30 रुपये वसूल रहे थे और इसी तरह वे दूसरी गाड़ियों से भी ज़्यादा पैसे वसूल रहे थे। चेयरमैन दीपक सूद ने छापे के दौरान कॉन्ट्रैक्टर के कर्मचारियों द्वारा लोगों से लिए गए ज़्यादा पैसे मौके पर ही वापस कर दिए। बाद में, चेयरमैन दीपक सूद ने मीडिया से बात करते हुए कहा कि उन्हें शिकायत मिली थी कि कॉन्ट्रैक्टर के कर्मचारी ज़्यादा पैसे लेकर लोगों से पैसे ऐंठ रहे हैं। इसे देखते हुए उन्होंने आज सुबह मार्केट में अचानक छापा मारा और कॉन्ट्रैक्टर के कर्मचारियों को लोगों से ज़्यादा पैसे लेते हुए पकड़ा और लोगों के पैसे वापस किए। उन्होंने लोगों से अपील की कि अगर मार्केट में कोई भी उनसे सरकार द्वारा तय रेट से ज़्यादा पैसे लेता है, तो वे उनके फ़ोन नंबर पर संपर्क करके शिकायत कर सकते हैं। चेयरमैन सूद ने कहा कि उन्होंने अपने स्टाफ़ से कॉन्ट्रैक्टर के ख़िलाफ़ सही कार्रवाई करने को कहा है।
Rajpura, July 14 (Himanshu Harry): Rajpura Market Committee Chairman Deepak Sood conducted a surprise raid at 6 am in the vegetable market of Rajpura. During the raid, it was found that the workers of the market contractor were charging Rs 30 instead of Rs 15 from the street vendors and other vehicle drivers and in the same way they were charging extra money from other vehicles. Chairman Deepak Sood returned the extra money taken from the people by the contractor’s workers on the spot during the raid. Later, Chairman Deepak Sood while talking to the media said that he had received a complaint that the workers of the contractor were extorting money from the people by charging more. In view of this, he conducted a surprise raid in the market this morning and caught the workers of the contractor taking more money from the people and returned the money of the people. He appealed to the people that if anyone in the market charges them more than the rates fixed by the government, they can complain by contacting his phone number. Chairman Sood said that he has asked his staff to take appropriate action against the contractor.