ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਯੂਥ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ…?

ਇਸ ਪ੍ਰੋਗਰਾਮ ਵਿੱਚ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਆਏ ਯੂਥ ਕੈਂਡੀਡੇਟ ਸਾਥੀਆਂ ਨੇ ਲਿਆ ਹਿੱਸਾ

ਯੂਥ ਦੇ ਪ੍ਰਧਾਨ ਰਾਜੇਸ਼ ਬਾਵਾ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਨੌਜਵਾਨਾਂ ਨੂੰ ਜਾਗਰੂਕ

ਰਾਜਪੁਰਾ,03 ਅਗਸਤ ਹਿਮਾਂਸ਼ੂ ਹੈਰੀ

ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਰਾਜਪੁਰਾ ਦੇ ਮਹਿੰਦਰਾਗੰਜ ਦੇ ਸਰਕਾਰੀ ਸਕੂਲ ਵਿਖੇ ਐਮ.ਐੱਲ .ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਵਿੱਚ ਹਲਕਾ ਰਾਜਪੁਰਾ ਦੇ ਯੂਥ ਪ੍ਰਧਾਨ ਰਾਜੇਸ਼ ਬਾਵਾ ਅਤੇ ਜਸਪ੍ਰੀਤ ਸਿੰਘ ਲੇਹਲਾਂ ਦੀ ਵੱਲੋਂ ਯੂਥ ਲੀਡਰਸ਼ਿਪ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਪਹਿਲੇ ਪੜਾਅ ਵਿੱਚ ਹਲਕਾ ਰਾਜਪੁਰਾ ਦੇ ਪਿੰਡਾ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਆਏ 50 ਯੂਥ ਕੈਂਡੀਡੇਟ ਸਾਥੀਆਂ ਨੂੰ ਟ੍ਰੇਨਿੰਗ ਦਿੱਤੀ ਅਤੇ ਪੰਜਾਬ ਸਰਕਾਰ ਵਲੋ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਲਕੇ ਵਿੱਚ ਯੂਥ ਨੂੰ ਨਸ਼ਿਆ ਤੋ ਦੂਰ ਰੱਖਣ ਲਈ ਅਤੇ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਇਕ ਯੂਥ ਕਲੱਬ ਬਣਾਉਣ ਦੀ ਮੁਹਿੰਮ ਨੂੰ ਕਿਵੇ ਪਿੰਡ ਪੱਧਰ ਤੱਕ ਲੈ ਕੇ ਜਾਣਾ ਉਸ ਬਾਰੇ ਜਾਣਕਾਰੀ ਦਿੱਤੀ।
ਇਹ ਲੀਡਰਸ਼ਿਪ ਪ੍ਰੋਗਰਾਮ ਪਿੰਡ/ਵਾਰਡ ਪੱਧਰ ਤੇ ਨਵੀਂ ਲੀਡਰਸ਼ਿਪ ਪੈਦਾ ਕਰਨਾ ਹੈ ਜੋ ਆਪਣੇ ਵਾਰਡ/ਪਿੰਡ ਨੂੰ ਨਸ਼ਾ ਮੁਕਤ ਰੱਖੇਗੀ ਅਤੇ ਯੂਥ ਨੂੰ ਖੇਡਾਂ, ਸਭਿਆਚਾਰ ਅਤੇ ਰੋਜ਼ਗਾਰ ਨਾਲ ਜੋੜੇਗੀ।

ਬਾਈਟ ਰਾਜੇਸ਼ ਬਾਵਾ ਯੂਥ ਪ੍ਰਧਾਨ/ਜਸਪ੍ਰੀਤ ਸਿੰਘ ਲੇਹਲਾਂ ਸਬ ਟਰੇਨਰ

Leave a Reply

Your email address will not be published. Required fields are marked *