ਕੇਂਦਰ ਸਰਕਾਰ ਨੇ ਖੇਤੀ ਨੀਤੀ ਬਣਾਉਣ ਦੀ ਦਿਸ਼ਾ ਵਿੱਚ ਕੋਈ ਠੋਸ ਕਦਮ ਨਹੀਂ ਚੁੱਕਿਆ: ਰਾਕੇਸ਼ ਟਿਕੈਤ

ਰਾਜਪੁਰਾ,04 ਸਤੰਬਰ(ਹਿਮਾਂਸ਼ੂ ਹੈਰੀ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਸ੍ਰ ਹਰਿੰਦਰ ਸਿੰਘ ਲੱਖੋਵਾਲ ਦੇ ਦਿਸ਼ਾ-ਨਿਰਦੇਸਾ ਹੇਠ ਬੀਤੇ ਦਿਨੀਂ ਜਿਲਾ ਪਟਿਆਲਾ ਦਾ ਮੁੱਖ ਦਫਤਰ ਰਾਜਪੁਰਾ ਬਾਈਪਾਸ ਵਿਖੇ ਖੋਲਿਆ ਗਿਆ।ਜਿਸ ਦਾ ਉਦਘਾਟਨ ਬੀਕੇਯੂ ਦੇ ਆਗੂ ਚੋਧਰੀ ਰਾਕੇਸ਼ ਟਿਕੈਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਕੀਤਾ।ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਕਰਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕੱਠਪੁਤਲੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹਿਤ ਕਰਨ ਦੀ ਥਾ ਤੇ ਦੇਸ ਚ ਹਰੀ ਕ੍ਰਾਂਤੀ ਤਹਿਤ ਜਿਥੇ ਫ਼ਸਲੀ ਵਿਭਿੰਨਤਾ ਲਿਆਉਣ ਤੇ ਜੋਰ ਦੇਵੇ,ਉਥੇ ਬਾਸਮਤੀ ਸਮੇਤ ਸਾਰੀਆਂ ਫਸਲਾਂ ਦੀ ਐਮ ਐਸ ਪੀ ਤੇ ਖ੍ਰੀਦ ਦੀ ਗਾਰੰਟੀ ਨੂੰ ਯਕੀਨੀ ਬਣਾਏ। ਖੇਤੀ ਸੰਕਟ ਤੇ ਗਹਿਰੀ ਚਿੰਤਾ ਜ਼ਾਹਰ ਕਰਦਿਆਂ ਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਡਿੱਗਦਾ ਪੱਧਰ,ਖਾਦਾਂ, ਬੀਜਾਂ, ਮਸ਼ੀਨਰੀ, ਦਵਾਈਆਂ ਅਤੇ ਕੁਦਰਤੀ ਆਫ਼ਤਾਂ, ਨਕਲੀ ਬੀਜਾਂ ਦੀ ਭਰਮਾਰ ਕਾਰਨ ਬਹੁਤਾਤ ਛੋਟੇ ਕਿਸਾਨ ਕਰਜੇ ਥੱਲੇ ਦਬੇ ਹੋਏ ਹਨ। ਕਿਉਂਕਿ ਸਮੇ ਦੀਆ ਸਰਕਾਰਾਂ ਨੇ ਖੇਤੀ ਨੀਤੀ ਬਣਾਉਣ ਦੀ ਦਿਸ਼ਾ ਵਿੱਚ ਕੋਈ ਠੋਸ ਕਦਮ ਨਹੀਂ ਚੁੱਕਿਆ।ਇਸ ਉਪਰੰਤ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਬੀਕੇਯੂ ਲੱਖੋਵਾਲ ਯੂਨੀਅਨ ਦੇ ਆਗੂਆਂ ਨਾਲ ਬੀਤੇ ਦਿਨੀਂ ਰਾਜਪੁਰਾ ਅਨਾਜ ਮੰਡੀ ਲੱਗੇ ਕਿਸਾਨ ਮੇਲੇ ਚ ਹਾਜਰੀ ਦੋਰਾਨ ਉਨ੍ਹਾਂ ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨਾਲ ਸਾਥੀਆਂ ਸਮੇਤ ਮੁਲਾਕਾਤ ਵੀ ਕੀਤੀ।ਇਸ ਮੌਕੇ ਕਿਸਾਨ ਆਗੂ ਬਾਪੂ ਉਜਾਗਰ ਸਿੰਘ,ਪ੍ਰਧਾਨ ਜਸਵੰਤ ਸਿੰਘ ਖੇੜੀ ਗੰਡਿਆ ਲੱਖੋਵਾਲ , ਜ਼ਿਲ੍ਹਾ ਮੀਤ ਪ੍ਰਧਾਨ ਬੱਬੂ ਖਰਾਜਪੁਰ ਬੀਕੇਯੂ, ਸਾਬਕਾ ਸਰਪੰਚ ਮਿੰਟੂ ਚੋਹਾਨ ਮੀਤ ਪ੍ਰਧਾਨ ਲੱਖੋਵਾਲ, ਨਿਸ਼ਾਨ ਸਿੰਘ ਖਰਾਜਪੁਰ , ਨੰਬਰਦਾਰ ਸੋਨਾ ਸਿੱਧੂ , ਸੁਰਜੀਤ ਸਿੰਘ ਬੱਗਾ ਖਰਾਜਪੁਰ,ਕੁਲਵਿੰਦਰ ਸੋਨੀ,ਪਰਵਾਨ ਸਿੰਘ ਸਰਪੰਚ,ਲੱਖਾ ਸਰਪੰਚ,ਬਿੱਟਾ ਸਰਪੰਚ,ਸੋਹਲ, ਗੁਰਪ੍ਰੀਤ,ਬਿੰਦਰ,ਜਾਵੇਦ ਖਾਨ, ਜਸਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਭਾਰਤੀ ਕਿਸਾਨ ਯੂਨੀਅਨ ਤੇ ਆਗੁ ਅਤੇ ਵਰਕਰ ਮੌਜੂਦ ਸਨ।