ਪਾਰਟੀਆਂ ਬਦਲਣ ਦੇ ਰੁਝਾਨ ‘ਤੇ ਚਿੰਤਾ ਜਤਾਈ, ਸੀਐਮ ਭਗਵੰਤ ਮਾਨ ‘ਤੇ ਲੱਗੇ ਦੋਸ਼ਾਂ ‘ਤੇ ਮਾਫ਼ੀ ਦੀ ਮੰਗ

पार्टी बदलने के ट्रेंड पर चिंता जताई, CM भगवंत मान पर लगे आरोपों के लिए माफी की मांग की

Concern expressed over trend of party switching, demand apology for allegations levelled against CM Bhagwant Mann

ਦੇਸ਼ ਦੀ ਰਾਜਨੀਤੀ ‘ਚ ਸਿਧਾਂਤ ਖਤਮ, ਗੈਰਸਿਧਾਂਤਕ ਦੌਰ ਸ਼ੁਰੂ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ

देश की राजनीति में सिद्धांत खत्म हो गए हैं, सिद्धांतहीन युग शुरू हो गया है: प्रो. प्रेम सिंह चंदूमाजरा

Principles are over in the country’s politics, unprincipled era has begun: Prof. Prem Singh Chandumajra

ਰਾਜਪੁਰਾ,02 ਮਈ(ਹਿਮਾਂਸ਼ੂ ਹੈਰੀ):ਰਾਜਪੁਰਾ ਵਿਖੇ ਇੱਕ ਪ੍ਰੈਸ ਵਾਰਤਾ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿੱਚ ਹੁਣ ਸਿਧਾਂਤਾਂ ਦੀ ਕੋਈ ਅਹਿਮੀਅਤ ਨਹੀਂ ਰਹੀ ਅਤੇ ਗੈਰਸਿਧਾਂਤਕ ਰਾਜਨੀਤੀ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਉਹਨਾਂ ਇਹ ਗੱਲ ਛੇ ਰਾਜ ਸਭਾ ਮੈਂਬਰਾਂ ਵੱਲੋਂ ਪਾਰਟੀ ਛੱਡਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਹੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅੱਜਕੱਲ੍ਹ ਰਾਜਨੀਤਿਕ ਆਗੂ ਕੱਪੜਿਆਂ ਵਾਂਗ ਪਾਰਟੀਆਂ ਬਦਲ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਆਮ ਆਦਮੀ ਪਾਰਟੀ ਦੇ ਮੈਂਬਰਾਂ ਵੱਲੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵਿਧਾਨ ਸਭਾ ਵਿੱਚ ਲੱਗੇ ਸ਼ਰਾਬ ਪੀਣ ਦੇ ਦੋਸ਼ਾਂ ਦਾ ਜਵਾਬ ਨਾ ਦੇਣ ਅਤੇ ਹਾਊਸ ਛੱਡਣ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਇਹ ਸਦਨ ਦੀ ਮਰਿਆਦਾ ਦੇ ਖ਼ਿਲਾਫ਼ ਹੈ ਅਤੇ ਮੁੱਖ ਮੰਤਰੀ ਨੂੰ ਇਸ ਮਾਮਲੇ ‘ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ, ਦੂਜੇ ਪਾਸੇ ਮੁੱਖ ਮੰਤਰੀ ਉੱਤੇ ਨਸ਼ਾਖੋਰੀ ਦੇ ਦੋਸ਼ ਲੱਗਣਾ ਚਿੰਤਾਜਨਕ ਗੱਲ ਹੈ। ਉਨ੍ਹਾਂ ਰਾਜ ਸਭਾ ਮੈਂਬਰਾਂ ਖ਼ਿਲਾਫ਼ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਰਾਜਸੀ ਬਦਲਾਖੋਰੀ ਕਰਾਰ ਦਿੱਤਾ। ਆਉਣ ਵਾਲੀਆਂ ਚੋਣਾਂ ਸਬੰਧੀ ਗਠਜੋੜ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਜੋ ਪਾਰਟੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰੇਗੀ, ਉਸ ਨਾਲ ਗੱਲਬਾਤ ਸੰਭਵ ਹੈ। ਇਸ ਮੌਕੇ ਸਿਮਰਨਜੀਤ ਸਿੰਘ ਚੰਦੂਮਾਜਰਾ, ਅਬਰਿੰਦਰ ਸਿੰਘ ਕੰਗ, ਤਰਲੋਚਨ ਸਿੰਘ ਚੰਦੂਮਾਜਰਾ ਦਮਦਮੀ ਟਕਸਾਲ ਰਾਜਪੁਰਾ ਦੇ ਬਰਜਿੰਦਰ ਸਿੰਘ ਪਰਵਾਨਾ, ਮਨਜੀਤ ਸਿੰਘ ਗਿੱਲ, ਪ੍ਰਿੰਸੀਪਲ ਕੁਲਵੰਤ ਸਿੰਘ ਸਰਦਾਰਗੜ੍ਹ ਅਤੇ ਭਾਈ ਰਮਿੰਦਰ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ:- ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਸਨਮਾਨ ਕਰਦੇ ਹੋਏ ਭਾਈ ਬਰਜਿੰਦਰ ਸਿੰਘ ਪਰਵਾਨਾ ਤੇ ਹੋਰ।

राजपुरा, 2 मई (हिमांशु हैरी): राजपुरा में एक प्रेस कॉन्फ्रेंस में पत्रकारों से बात करते हुए पूर्व लोकसभा सदस्य प्रेम सिंह चंदूमाजरा ने कहा कि देश की राजनीति में अब उसूलों की कोई अहमियत नहीं रही और बिना उसूलों वाली राजनीति का दौर शुरू हो गया है। उन्होंने यह बात छह राज्यसभा सदस्यों द्वारा पार्टी छोड़ने के बारे में पूछे गए सवाल के जवाब में कही। प्रो. चंदूमाजरा ने कहा कि आजकल नेता कपड़ों की तरह पार्टियां बदल रहे हैं, जिसका सबसे नया उदाहरण आम आदमी पार्टी के सदस्य दे रहे हैं। पंजाब के मुख्यमंत्री भगवंत मान द्वारा विधानसभा में शराब पीकर सदन से चले जाने के आरोपों का जवाब न देने को गलत बताते हुए उन्होंने कहा कि यह सदन के शिष्टाचार के खिलाफ है और मुख्यमंत्री को इस मामले पर सफाई देनी चाहिए। उन्होंने कहा कि एक तरफ सरकार नशे के खिलाफ अभियान चला रही है, वहीं दूसरी तरफ मुख्यमंत्री पर नशे के आरोप लगना चिंता की बात है। उन्होंने राज्यसभा सदस्यों के खिलाफ की जा रही कार्रवाई को राजनीतिक बदला बताया। आने वाले चुनावों के लिए गठबंधन के सवाल पर उन्होंने कहा कि जो पार्टी पंजाब, पंजाबी और पंजाबियत की बात करेगी, उससे बातचीत हो सकती है। इस मौके पर दमदमी टकसाल राजपुरा के सिमरनजीत सिंह चंदूमाजरा, अबरिंदर सिंह कंग, तरलोचन सिंह चंदूमाजरा, बरजिंदर सिंह परवाना, मनजीत सिंह गिल, प्रिंसिपल कुलवंत सिंह सरदारगढ़ और भाई रमिंदर सिंह समेत दूसरे नेता भी मौजूद थे।

फोटो कैप्शन:- प्रोफेसर प्रेम सिंह चंदूमाजरा को सम्मानित करते भाई बरजिंदर सिंह परवाना और दूसरे लोग।

Rajpura, May 2 (Himanshu Harry): Talking to reporters at a press conference in Rajpura, former Lok Sabha member Prem Singh Chandumajra said that principles no longer have any importance in the country’s politics and the era of unprincipled politics has begun. He said this in response to a question asked by six Rajya Sabha members regarding leaving the party. Prof. Chandumajra said that these days political leaders are changing parties like clothes, the latest example of which is being given by the members of the Aam Aadmi Party. Terming Punjab Chief Minister Bhagwant Mann’s failure to respond to the allegations of drinking alcohol in the Vidhan Sabha and leaving the House as wrong, he said that this is against the etiquette of the House and the Chief Minister should give an explanation on this matter. He said that on the one hand the government is running a campaign against drugs, on the other hand it is a matter of concern that the Chief Minister is being accused of drug addiction. He termed the actions being taken against the Rajya Sabha members as political vendetta. On the question of alliance for the upcoming elections, he said that talks are possible with the party that will talk about Punjab, Punjabi and Punjabiyat. On this occasion, Simranjit Singh Chandumajra, Abrinder Singh Kang, Tarlochan Singh Chandumajra, Barjinder Singh Parwana of Damdami Taksal Rajpura, Manjit Singh Gill, Principal Kulwant Singh Sardargarh and Bhai Raminder Singh along with other leaders were also present.

Photo Caption:- Bhai Barjinder Singh Parwana and others honoring Professor Prem Singh Chandumajra.

Leave a Reply

Your email address will not be published. Required fields are marked *