ਪਿੰਡ ਉਲਾਣਾ ਵਿੱਚ ਪਹਿਲਾ ਖੂਨਦਾਨ ਤੇ ਮੁਫ਼ਤ ਸਿਹਤ ਕੈਂਪ ਸਫਲਤਾਪੂਰਵਕ ਆਯੋਜਿਤ, 70 ਤੋਂ ਵੱਧ ਯੂਨਿਟ ਖੂਨ ਕੀਤਾ ਗਿਆ ਇਕੱਤਰ 250 ਲੋਕਾਂ ਨੇ ਲਿਆ ਮੈਡੀਕਲ ਸਹੂਲਤਾਂ ਦਾ ਲਾਭ

गांव उलाना में पहला ब्लड डोनेशन और फ्री हेल्थ कैंप सफलतापूर्वक लगाया गया, 70 यूनिट से ज़्यादा ब्लड इकट्ठा किया गया और 250 लोगों ने मेडिकल सुविधाओं का फ़ायदा उठाया।

First blood donation and free health camp successfully organized in village Ulana, more than 70 units of blood were collected and 250 people took advantage of medical facilities.

ਪਟਿਆਲਾ/ਘਨੌਰ,02 ਮਈ(ਹਿਮਾਂਸ਼ੂ ਹੈਰੀ): ਹਲਕਾ ਘਨੌਰ ਦੇ ਪਿੰਡ ਉਲਾਣਾ ਵਿਖੇ ਡਾ. ਭੀਮ ਰਾਓ ਅੰਬੇਡਕਰ ਸਮਾਜ ਸੇਵਾ ਸਭਾ ਵੱਲੋਂ ਪ੍ਰਧਾਨ ਬਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਪਹਿਲਾ ਖੂਨਦਾਨ ਅਤੇ ਮੁਫ਼ਤ ਸਿਹਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 70 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਇਆ, ਜਦਕਿ ਕਰੀਬ 250 ਪਿੰਡ ਵਾਸੀਆਂ ਨੇ ਮੁਫ਼ਤ ਚੈਕਅਪ ਦਾ ਲਾਭ ਲਿਆ। ਇਸ ਮੌਕੇ ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਅਤੇ ਨੀਲਮ ਹਸਪਤਾਲ ਰਾਜਪੁਰਾ ਦੀਆਂ ਟੀਮਾਂ ਨੇ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ। ਮੁੱਖ ਮਹਿਮਾਨ ਵਜੋਂ ਤੇਜਿੰਦਰ ਮਹਿਤਾ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਪਟਿਆਲਾ ਅਤੇ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਉੱਪ ਚੇਅਰਮੈਨ ਪੰਜਾਬ ਹੈਲਥ ਕਾਰਪੋਰੇਸ਼ਨ ਸਿਸਟਮ ਪੰਜਾਬ ਨੇ ਸ਼ਿਰਕਤ ਕੀਤੀ। ਚੇਅਰਮੈਨ ਮਹਿਤਾ ਨੇ ਕਿਹਾ ਕਿ ਸਮਾਜ ਭਲਾਈ ਲਈ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਸਰਕਾਰੀ ਸਹੂਲਤਾਂ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ। ਵਿੱਕੀ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਖੇਤਰ ਵਿੱਚ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਲੋਕਾਂ ਵਿੱਚ ਜਾਗਰੂਕਤਾ ਵਧ ਰਹੀ ਹੈ।

ਫੋਟੋ ਕੈਪਸ਼ਨ: ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਵਿੱਕੀ ਘਨੋਰ।

पटियाला/घनौर, 02 मई (हिमांशु हैरी): डॉ. भीम राव अंबेडकर समाज सेवा सभा ने प्रेसिडेंट बरिंदरपाल सिंह की लीडरशिप में हलका घनौर के गांव उलाना में पहला ब्लड डोनेशन और फ्री हेल्थ मेडिकल कैंप लगाया। कैंप के दौरान 70 से ज़्यादा लोगों ने ब्लड डोनेट करके इंसानियत की सेवा में अपना योगदान दिया, जबकि करीब 250 गांववालों ने फ्री चेक-अप का फायदा उठाया। इस मौके पर ज्ञान सागर मेडिकल कॉलेज बनूड़ और नीलम हॉस्पिटल राजपुरा की टीमों ने हेल्थ सर्विस दीं। तेजिंदर मेहता, चेयरमैन डिस्ट्रिक्ट प्लानिंग बोर्ड पटियाला और मनिंदरजीत सिंह विक्की घनौर, वाइस चेयरमैन पंजाब हेल्थ कॉर्पोरेशन सिस्टम पंजाब चीफ गेस्ट के तौर पर शामिल हुए। चेयरमैन मेहता ने कहा कि समाज भलाई के लिए ऐसे प्रयास तारीफ के काबिल हैं और लोगों को सरकारी सुविधाएं दी जाएंगी। विक्की घनौर ने कहा कि पंजाब सरकार हेल्थ सेक्टर में बड़े प्रयास कर रही है और लोगों में अवेयरनेस बढ़ रही है।

फोटो कैप्शन: विक्की घनौर ब्लड डोनर्स का हौसला बढ़ाते हुए।

Patiala/Ghanour, May 02 (Himanshu Harry): Dr. Bhim Rao Ambedkar Samaj Sewa Sabha organized the first blood donation and free health medical camp under the leadership of President Barinderpal Singh in village Ulana of Halka Ghanaur. During the camp, more than 70 people contributed to the service of humanity by donating blood, while about 250 villagers took advantage of free check-ups. On this occasion, teams from Gian Sagar Medical College Banur and Neelam Hospital Rajpura provided health services. Tejinder Mehta, Chairman District Planning Board Patiala and Maninderjit Singh Vicky Ghanaur, Vice Chairman Punjab Health Corporation System Punjab attended as the chief guests. Chairman Mehta said that such efforts for social welfare are commendable and government facilities will be provided to the people. Vicky Ghanaur said that the Punjab government is making big efforts in the health sector and awareness is increasing among the people.

Photo Caption: Vicky Ghanaur encouraging blood donors.

Leave a Reply

Your email address will not be published. Required fields are marked *